ਅਮਰੀਕਾ ਲਈ ਚੀਨ ਸਭ ਤੋਂ ਵੱਡਾ ਖ਼ਤਰਾ ਹੈ : ਖੁਫ਼ੀਆ ਨਿਰਦੇਸ਼ਕ

Friday, Dec 04, 2020 - 03:16 PM (IST)

ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰੀ ਖੁਫੀਆ ਨਿਰਦੇਸ਼ਕ ਜਾਨ ਰੈਟਕਲਿਫ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਚੀਨ ਅਮਰੀਕਾ ਅਤੇ ਬਾਕੀ ਹੋਰ ਮੁਕਤ ਦੇਸ਼ਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਖ਼ਤਰਾ ਹੈ। ਰੈਟਕਲਿਫ ਨੇ ਇਹ ਬਿਆਨ ਵੀਰਵਾਰ ਨੂੰ ਅਜਿਹੇ ਸਮੇਂ ਦਿੱਤਾ ਹੈ ਜਦ ਰਾਸ਼ਟਰਪਤੀ ਡੋਨਾਲਡ ਟਰੰਪ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਬੀਜਿੰਗ ਖਿਲਾਫ਼ ਸਖ਼ਤ ਰੁਖ਼ ਬਣਾਈ ਰੱਖਣ ਦੇ ਲਿਹਾਜ ਨਾਲ ਚੀਨ ਵਿਰੁੱਧ ਬਿਆਨ ਦੇ ਰਹੇ ਹਨ। 

'ਦਿ ਵਾਲ ਸਟਰੀਟ ਜਨਰਲ' ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਲੇਖ ਵਿਚ ਉਨ੍ਹਾਂ ਲਿਖਿਆ,"ਖੁਫੀਆ ਵਿਭਾਗ ਸਪੱਸ਼ਟ ਹੈ ਕਿ ਬੀਜਿੰਗ ਦਾ ਇਰਾਦਾ ਅਮਰੀਕਾ ਅਤੇ ਬਾਕੀ ਦੁਨੀਆ 'ਤੇ ਆਰਥਿਕ, ਫ਼ੌਜੀ ਅਤੇ ਤਕਨੀਕ ਦੇ ਲਿਹਾਜ ਨਾਲ ਦਬਦਬਾ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਕਈ ਵੱਡੀਆਂ ਕੰਪਨੀਆਂ ਸਿਰਫ ਚੀਨੀ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਦਾ ਰੂਪ ਹਨ ਅਤੇ ਉਹ ਇਸ ਤਰ੍ਹਾਂ ਦੇ ਵਰਤਾਅ ਨੂੰ ਜਾਸੂਸੀ ਅਤੇ ਡਕੈਤੀ ਕਰਾਰ ਦਿੰਦੇ ਹਨ। 

ਉਨ੍ਹਾਂ ਕਿਹਾ ਕਿ ਚੀਨ ਨੇ ਅਮਰੀਕਾ ਦੀਆਂ ਕੰਪਨੀਆਂ ਦੀ ਬੌਧਿਕ ਜਾਇਦਾਦ ਚੋਰੀ ਕੀਤੀ ਹੈ ਅਤੇ ਤਕਨੀਕ ਦੀ ਨਕਲ ਤਿਆਰ ਕੀਤੀ ਹੈ ਤੇ ਗਲੋਬਲ ਬਾਜ਼ਾਰ ਵਿਚ ਅਮਰੀਕਾ ਦੀ ਥਾਂ ਲਈ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਇਸ ਗੱਲ ਨਾਲ ਸਹਿਮਤ ਹਨ ਕਿ ਚੀਨ ਕੌਮਾਂਤਰੀ ਕਾਰੋਬਾਰ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਹੈ। 


Lalita Mam

Content Editor

Related News