ਅਮਰੀਕਾ : CDC ਨੇ ਮੋਡਰਨਾ ਤੇ ਜੇ ਐਂਡ ਜੇ ਦੀ ਕੋਵਿਡ-19 ਬੂਸਟਰ ਖੁਰਾਕ ਨੂੰ ਦਿੱਤੀ ਹਰੀ ਝੰਡੀ

Saturday, Oct 23, 2021 - 01:09 AM (IST)

ਅਮਰੀਕਾ : CDC ਨੇ ਮੋਡਰਨਾ ਤੇ ਜੇ ਐਂਡ ਜੇ ਦੀ ਕੋਵਿਡ-19 ਬੂਸਟਰ ਖੁਰਾਕ ਨੂੰ ਦਿੱਤੀ ਹਰੀ ਝੰਡੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸਨ (ਸੀ. ਡੀ. ਸੀ.) ਨੇ ਵੀਰਵਾਰ ਨੂੰ ਮੋਡਰਨਾ ਤੇ ਜੌਹਨਸਨ ਐਂਡ ਜੌਹਨਸਨ ਦੀ ਕੋਰੋਨਾ ਵੈਕਸੀਨ ਦੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਹੁਣ ਲੱਖਾਂ ਅਮਰੀਕੀ ਲੋਕ ਵਾਇਰਸ ਤੋਂ ਵਾਧੂ ਸੁਰੱਖਿਆ ਪ੍ਰਾਪਤ ਕਰਨ ਲਈ ਬੂਸਟਰ ਖੁਰਾਕ ਲੈ ਸਕਣਗੇ।

 

ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ


ਸੀ. ਡੀ. ਸੀ. ਦਾ ਇਹ ਫੈਸਲਾ ਏਜੰਸੀ ਦੇ ਟੀਕੇ ਸਬੰਧੀ ਸਲਾਹਕਾਰਾਂ ਦੀ ਇੱਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਆਖਰਕਾਰ ਬੂਸਟਰ ਖੁਰਾਕ ਦੀ ਸਿਫਾਰਸ਼ ਲਈ ਸਰਬਸੰਮਤੀ ਨਾਲ ਵੋਟ ਦਿੱਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਦੁਆਰਾ ਇਨ੍ਹਾਂ ਕੰਪਨੀਆਂ ਦੇ ਟੀਕਿਆਂ ਦੀ ਬੂਸਟਰ ਖੁਰਾਕ ਲਈ ਪ੍ਰਵਾਨਗੀ ਦਿੱਤੀ ਸੀ। ਨੈਸ਼ਨਲ ਐਸੋਸੀਏਸ਼ਨ ਆਫ ਚੇਨ ਡਰੱਗ ਸਟੋਰਜ਼ ਦੇ ਬੁਲਾਰੇ ਅਨੁਸਾਰ ਫਾਰਮੇਸੀਜ਼ ਸੀ. ਡੀ. ਸੀ. ਦੇ ਨਾਲ ਨੇੜਿਓ ਤਾਲਮੇਲ ਕਰ ਰਹੀਆਂ ਹਨ ਅਤੇ ਏਜੰਸੀ ਦੀਆਂ ਸਿਫਾਰਸ਼ਾਂ ਦੇ ਬਾਅਦ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਬੂਸਟਰ ਖੁਰਾਕਾਂ ਸ਼ੁਰੂ ਕਰਨ ਲਈ ਤਿਆਰ ਹਨ।

ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News