ਭਾਰਤ ਦੇ C-130J ਸੁਪਰ ਹਰਕਿਊਲਿਸ ਲਈ ਪੇਂਟਾਗਨ ਵੱਲੋਂ 9 ਕਰੋੜ ਡਾਲਰ ਦੀ ਵਿਕਰੀ ਨੂੰ ਮਨਜ਼ੂਰੀ
Friday, Oct 02, 2020 - 06:31 PM (IST)

ਵਾਸ਼ਿੰਗਟਨ (ਭਾਸ਼ਾ): ਪੇਂਟਾਗਨ ਨੇ ਸੀ-130ਜੇ ਸੁਪਰ ਹਰਕਿਊਲਿਸ ਕਾਰਗੋ ਜਹਾਜ਼ ਦੇ ਭਾਰਤ ਦੇ ਬੇੜੇ ਲਈ 9 ਕਰੋੜ ਡਾਲਰ ਮੁੱਲ ਦੇ ਉਪਕਰਨਾਂ, ਪੁਰਜਿਆਂ ਅਤੇ ਸਾਜੋ-ਸਾਮਾਨ ਖਰੀਦਣ ਦੀ ਭਾਰਤ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। 'ਰੱਖਿਆ-ਸੁਰੱਖਿਆ' ਸਹਿਯੋਗ ਏਜੰਸੀ (DSCA) ਨੇ ਕਾਂਗਰਸ ਨੂੰ ਆਪਣੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਪ੍ਰਸਤਾਵਿਤ ਵਿਕਰੀ ਨਾਲ ਅਮਰੀਕਾ ਅਤੇ ਭਾਰਤ ਦੇ ਵਿਚ ਰਣਨੀਤਕ ਹਿੱਸੇਦਾਰੀ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਮਜ਼ਬੂਤ ਹੋਵੇਗੀ।
ਇਸ ਨਾਲ ਇਕ ਅਜਿਹੇ ਵੱਡੇ ਰੱਖਿਆ ਹਿੱਸੇਦਾਰ ਦੀ ਸੁਰੱਖਿਆ ਸਥਿਤੀ ਵੀ ਮਜ਼ਬੂਤ ਹੋਵੇਗੀ, ਜੋ ਹਿੰਦ-ਪ੍ਰਸ਼ਾਂਤ ਅਤੇ ਦੱਖਣ ਏਸ਼ੀਆ ਖੇਤਰ ਵਿਚ ਰਾਜਨੀਤਕ ਸਥਿਰਤਾ, ਸ਼ਾਂਤੀ ਅਤੇ ਆਰਥਿਕ ਵਿਕਾਸ ਦੇ ਲਈ ਮਹੱਤਵਪੂਰਨ ਤਾਕਤ ਬਣਿਆ ਹੋਇਆ ਹੈ। ਨੋਟੀਫਿਕੇਸ਼ਨ ਦੇ ਮੁਤਾਬਕ, ਪ੍ਰਸਤਾਵਿਤ ਵਿਕਰੀ ਯਕੀਨੀ ਕਰਦੀ ਹੈ ਕਿ ਪਹਿਲਾਂ ਖਰੀਦੇ ਗਏ ਜਹਾਜ਼ ਭਾਰਤੀ ਹਵਾਈ ਸੈਨਾ, ਥਲ ਸੈਨਾ ਅਤੇ ਨੇਵੀ ਆਵਾਜਾਈ ਦੀਆਂ ਲੋੜਾਂ, ਸਥਾਨਕ ਤੇ ਅੰਤਰਰਾਸ਼ਟਰੀ ਮਨੁੱਖੀ ਮਦਦ ਅਤੇ ਖੇਤਰੀ ਆਫਤ ਰਾਹਤ ਵਿਚ ਲੋੜਾਂ ਨੂੰ ਪੂਰਾ ਕਰਨ ਦੇ ਲਈ ਪ੍ਰਭਾਵੀ ਤਰੀਕੇ ਨਾਲ ਸੰਚਾਲਿਤ ਹੋ ਸਕੇ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਟੈਸਟ 'ਚ ਫਟੀ ਦਿਮਾਗ ਦੀ ਪਰਤ, ਖਤਰੇ 'ਚ ਪਈ ਬੀਬੀ ਦੀ ਜਾਨ
ਇਸ ਵਿਚ ਕਿਹਾ ਗਿਆ ਹੈ ਕਿ ਪੁਰਜਿਆਂ ਦੀ ਵਿਕਰੀ ਅਤੇ ਸੇਵਾਵਾਂ ਨਾਲ ਭਾਰਤੀ ਹਵਾਈ ਫੌਜ ਵੱਡੇ ਮਿਸ਼ਨਾਂ ਵਿਚ ਤਾਇਨਾਤ ਹੋਣ ਦੇ ਲਈ ਬੇੜੇ ਨੂੰ ਬਣਾਈ ਰੱਖਣ ਵਿਚ ਸਮਰੱਥ ਹੋਵੇਗੀ। ਇਸ ਤਰ੍ਹਾਂ ਦੀ ਵਿਕਰੀ ਦੇ ਲਈ 'ਮਿਲਟਰੀ ਨਿਰਯਾਤ ਕੰਟਰੋਲ ਕਾਨੂੰਨ' ਦੇ ਤਹਿਤ ਨੋਟੀਫਿਕੇਸ਼ਨ ਲਾਜਮੀ ਹੈ। ਸਾਂਸਦਾਂ ਕੋਲ ਪ੍ਰਸਤਾਵਿਤ ਵਿਕਰੀ ਦੀ ਸਮੀਖਿਆ ਦੇ ਲਈ 30 ਦਿਨ ਦਾ ਸਮਾਂ ਹੁੰਦਾ ਹੈ। ਇਹ ਵਿਕਰੀ ਰੱਖਿਆ ਖੇਤਰ ਦੀ ਵੱਡੀ ਕੰਪਨੀ ਲਾਕਹੀਡ-ਮਾਰਟੀਨ ਸੰਭਵ ਬਣਾਏਗੀ। ਭਾਰਤ ਉਹਨਾਂ 17 ਦੇਸ਼ਾਂ ਵਿਚੋਂ ਇਕ ਹੈ, ਜਿਹਨਾਂ ਨੂੰ ਅਮਰੀਕਾ ਨੇ ਆਪਣਾ ਸੀ-130ਜੇ ਸੁਪਰ ਹਰਕਿਊਲਿਸ ਜਹਾਜ਼ ਵੇਚਿਆ ਹੈ। ਭਾਰਤੀ ਹਵਾਈ ਸੈਨਾ ਦੇ ਕੋਲ ਇਸ ਸਮੇਂ ਪੰਜ C130 J-30 ਜਹਾਜ਼ਾਂ ਦਾ ਬੇੜਾ ਹੈ। ਭਾਰਤ ਨੇ 6 ਹੋਰ C130 J-30 ਸੁਪਰ ਹਰਕਿਊਲਿਸ ਜਹਾਜ਼ਾਂ ਦਾ ਆਰਡਰ ਦਿੱਤਾ ਹੈ।