ਅਮਰੀਕਾ ''ਚ ਇਮਾਰਤ ਡਿੱਗਣ ਕਾਰਨ ਲਾਪਤਾ ਲੋਕਾਂ ''ਚ ਭਾਰਤੀ ਜੋੜੇ ਸਮੇਤ ਇਕ ਬੱਚੀ ਸ਼ਾਮਲ, ਭਾਲ ਜਾਰੀ
Tuesday, Jun 29, 2021 - 10:24 AM (IST)
ਹਿਊਸਟਨ/ਲੰਡਨ (ਭਾਸ਼ਾ) : ਅਮਰੀਕਾ ਦੇ ਫਲੋਰਿਡਾ ਸੂਬੇ ਵਿਚ ਵੀਰਵਾਰ ਨੂੰ 12 ਮੰਜ਼ਲਾ ਰਿਹਾਇਸ਼ੀ ਇਮਾਰਤ ਦੇ ਇਕ ਹਿੱਸੇ ਦੇ ਡਿੱਗਣ ਨਾਲ ਘਟਨਾ ਦੇ ਬਾਅਦ 150 ਤੋਂ ਜ਼ਿਆਦਾ ਲੋਕ ਲਾਪਤਾ ਹਨ, ਜਿਸ ਵਿਚ ਇਕ ਭਾਰਤੀ ਜੋੜਾ ਅਤੇ ਉਨ੍ਹਾਂ ਦੀ 1 ਸਾਲ ਦੀ ਧੀ ਵੀ ਸ਼ਾਮਲ ਹੈ। ਸੋਮਵਾਰ ਨੂੰ ਮੀਡੀਆ ਨੇ ਇਸ ਬਾਰੇ ਵਿਚ ਖ਼ਬਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 136 ਮਕਾਨਾਂ ਵਾਲੀ ਇਮਾਰਤ ਦੇ 55 ਮਕਾਨਾਂ ਦੇ ਡਿੱਗਣ ਦੀ ਘਟਨਾ ਦੇ ਤੁਰੰਤ ਬਾਅਦ ਖੋਜ ਅਤੇ ਬਚਾਅ ਟੀਮ ਮਲਬਾ ਹਟਾਉਣ ਅਤੇ ਤਲਾਸ਼ੀ ਅਭਿਆਨ ਵਿਚ ਜੁਟੀ ਹੈ। ਘਟਨਾ ਵਿਚ 11 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ।
ਵਿਸ਼ਾਲ ਪਟੇਲ (42), ਉਨ੍ਹਾਂ ਦੀ ਪਤਨੀ ਭਾਵਨਾ ਪਟੇਲ (38) ਅਤੇ ਉਨ੍ਹਾਂ ਦੀ 1 ਸਾਲ ਦੀ ਧੀ ਈਸ਼ਾਨੀ ਪਟੇਲ ਦੇ ਵੀ ਲਾਪਤਾ ਲੋਕਾਂ ਵਿਚ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਵਿਸ਼ਾਲ ਦੀ ਰਿਸ਼ਤੇਦਾਰ ਸਰੀਨਾ ਪਟੇਲ ਨੇ ਦੱਸਿਆ ਕਿ ਭਾਵਨਾ ਪਟੇਲ 4 ਮਹੀਨੇ ਦੀ ਗਰਭਵਤੀ ਹੈ। ਸਰੀਨਾ ਨੇ ਦੱਸਿਆ ਕਿ ਪਰਿਵਾਰ ਨਾਲ ਆਖ਼ਰੀ ਵਾਰ ਗੱਲਬਾਤ ਉਸ ਨੇ ਫਾਦਰਸ ਡੇਅ ਦੇ ਮੌਕੇ ’ਤੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ਵਿਚ ਹੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਸੰਦੇਸ਼ ਭੇਜੇ ਪਰ ਕੋਈ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ: ਚੋਰੀ ਦਾ ਸਾਮਾਨ, ਨਸ਼ਾ ਅਤੇ ਜਾਅਲੀ ਕਾਗਜ਼ਾਤ ਸਮੇਤ ਬਰੈਂਪਟਨ 'ਚੋਂ 16 ਪੰਜਾਬੀ ਗ੍ਰਿਫ਼ਤਾਰ
ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੱਸਿਆ, ‘ਮੈਂ ਅਸਲ ਵਿਚ ਉਨ੍ਹਾਂ ਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਮੈਂ ਆਉਣ ਲਈ ਇਕ ਫਲਾਈਟ ਬੁੱਕ ਕੀਤੀ ਹੈ, ਕਿਉਂਕਿ ਉਹ ਮੈਨੂੰ ਆਪਣਾ ਘਰ ਦੇਖਣ ਅਤੇ ਆਪਣੀ ਧੀ ਨੂੰ ਮਿਲਣ ਲਈ ਕਹਿ ਰਹੇ ਸਨ। ਮੈਂ ਮਹਾਮਾਰੀ ਕਾਰਨ ਉਨ੍ਹਾਂ ਨੂੰ ਨਹੀਂ ਮਿਲ ਸਕੀ ਸੀ।’ ਬ੍ਰਿਟਿਸ਼ ਮੀਡੀਆ ਮੁਤਾਬਕ ਭਾਵਨਾ ਬ੍ਰਿਟਿਸ਼ ਅਤੇ ਅਮਰੀਕੀ ਨਾਗਰਿਕ ਹੈ। ਪਟੇਲ ਦੇ ਪਰਿਵਾਰ ਦੀ ਪਰਿਵਾਰਕ ਦੋਸਤ ਊਮਾ ਕੰਨਯਨ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਉਹ ਬਹੁਤ ਮਿਲਣਸਾਰ ਸਨ ਅਤੇ ਭਾਈਚਾਰੇ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਸਨ। 24 ਜੂਨ ਨੂੰ ਮਿਆਮੀ ਬੀਚ ਤੋਂ ਕਰੀਬ 7 ਮੀਲ ਦੂਰ ਚੈਂਪੀਅਨ ਟਾਵਰ ਸਾਊਥ ਕੋਂਡੋ ਵਿਚ ਇਕ ਇਮਾਰਤ ਦਾ ਅੰਸ਼ਕ ਹਿੱਸਾ ਡਿੱਗ ਗਿਆ, ਜਿਸ ਵਿਚ 11 ਲੋਕਾਂ ਦੀ ਮੌਤ ਹੋਈ ਹੈ ਅਤੇ 150 ਤੋਂ ਜ਼ਿਆਦਾ ਲੋਕ ਲਾਪਤਾ ਹਨ।
ਇਹ ਵੀ ਪੜ੍ਹੋ: ਤਲਾਕ ਮਗਰੋਂ ਪਤਨੀ ਨੂੰ ਨਾ ਦੇਣਾ ਪਏ ਹਿੱਸਾ, ਪਤੀ ਨੇ ਨਸ਼ੇ ’ਚ ਲਾਈ 5.6 ਕਰੋੜ ਦੇ ਘਰ ਨੂੰ ਅੱਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।