ਚੀਨ ਤੋਂ US ਪਹੁੰਚੀ ਦੂਜੀ ਖਤਰਨਾਕ ਬੀਮਾਰੀ, ਗਿਲਹਰੀ ''ਚ ਬਿਊਬੋਨਿਕ ਪਲੇਗ ਦਾ ਬੈਕਟੀਰੀਆ

Wednesday, Jul 15, 2020 - 06:25 PM (IST)

ਚੀਨ ਤੋਂ US ਪਹੁੰਚੀ ਦੂਜੀ ਖਤਰਨਾਕ ਬੀਮਾਰੀ, ਗਿਲਹਰੀ ''ਚ ਬਿਊਬੋਨਿਕ ਪਲੇਗ ਦਾ ਬੈਕਟੀਰੀਆ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਨਾਲ ਜੂਝ ਰਹੀ ਦੁਨੀਆ ਦੇ ਲਈ ਇਕ ਬੁਰੀ ਖਬਰ ਹੈ। ਚੀਨ ਦੇ ਬਾਅਦ ਹੁਣ ਅਮਰੀਕਾ ਦੇ ਕੋਲੋਰਾਡੋ ਵਿਚ ਇਕ ਗਿਲਹਰੀ ਨੂੰ ਬਿਊਬੋਨਿਕ ਪਲੇਗ ਨਾਲ ਪੀੜਤ ਪਾਇਆ ਗਿਆ ਹੈ। ਹੁਣ ਅਮਰੀਕੀ ਵਿਗਿਆਨੀਆਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਚੀਨ ਤੋਂ ਆਏ ਕੋਰੋਨਾ ਦੇ ਬਾਅਦ ਹੁਣ ਦੁਬਾਰਾ ਚੀਨ ਤੋਂ ਆਈ ਬਿਊਬੋਨਿਕ ਪਲੇਗ ਬੀਮਾਰੀ ਨਾ ਫੈਲ ਜਾਵੇ।ਕਰੀਬ 10 ਦਿਨ ਪਹਿਲਾਂ ਚੀਨ ਦੇ ਅੰਦਰੂਨੀ ਮੰਗੋਲੀਆ ਵਿਚ ਬਿਊਬੋਨਿਕ ਪਲੇਗ ਫੈਲਣ ਦੀ ਖ਼ਬਰ ਆਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਿਊਬੋਨਿਕ ਪਲੇਗ ਨੇ ਦੁਨੀਆ 'ਤੇ ਤਿੰਨ ਵਾਰ ਹਮਲਾ ਕੀਤਾ ਹੈ। ਪਹਿਲੀ ਵਾਰ ਇਸ ਨੇ 5 ਕਰੋੜ, ਦੂਜੇ ਵਾਰ ਪੂਰੇ ਯੂਰਪ ਦੀ ਇਕ ਤਿਹਾਈ ਆਬਾਦੀ ਅਤੇ ਤੀਜੀ ਵਾਰ 80 ਹਜ਼ਾਰ ਲੋਕਾਂ ਦੀ ਜਾਨ ਲੈ ਲਈ ਸੀ। ਹੁਣ ਇਕ ਵਾਰ ਫਿਰ ਇਸ ਬੀਮਾਰੀ ਦੇ ਫੈਲਣ ਦੀ ਖਬਰ 10 ਦਿਨਾਂ ਵਿਚ ਚੀਨ ਅਤੇ ਅਮਰੀਕਾ ਤੋਂ ਆ ਗਈ ਹੈ।

ਅਮਰੀਕਾ ਦੇ ਕੋਲੋਰਾਡੋ ਦੇ ਮੌਰੀਸਨ ਕਸਬੇ ਵਿਚ 11 ਜੁਲਾਈ ਨੂੰ ਇਕ ਗਿਲਹਰੀ ਬਿਊਬੋਨਿਕ ਪਲੇਗ ਨਾਲ ਪੀੜਤ ਪਾਈ ਗਈ। ਕੋਲੋਰਾਡੋ ਵਿਚ ਪ੍ਰਸ਼ਾਸਨ ਨੇ ਲੋਕਾਂ ਨੂੰ ਐਲਰਟ ਰਹਿਣ ਲਈ ਕਿਹਾ ਹੈ। ਨਾਲ ਹੀ ਘਰਾਂ ਤੋਂ ਚੂਹਿਆਂ, ਗਿਲਹਰੀਆਂ ਅਤੇ ਨੇਵਲਿਆਂ ਨੂੰ ਦੂਰ ਰੱਖਣ ਲਈ ਕਿਹਾ ਹੈ। ਬਿਊਬੋਨਿਕ ਪਲੇਗ ਚੂਹਿਆਂ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਤੋਂ ਫੈਲਦਾ ਹੈ। ਇਸ ਬੈਕਟੀਰੀਆ ਦਾ ਨਾਮ ਯਰਸੀਨੀਆ ਪੇਸਟਿਸ ਬੈਕਟੀਰੀਅਮ (Yersinia Pestis Bacterium) ਹੈ। ਇਹ  ਬੈਕਟੀਰੀਆ ਸਰੀਰ ਦੇ ਲਿੰਫ ਨੋਡਸ, ਖੂਨ ਅਤੇ ਫੇਫੜਿਆਂ 'ਤੇ ਹਮਲਾ ਕਰਦਾ ਹੈ। ਇਸ ਨਾਲ ਉਂਗਲਾਂ ਕਾਲੀਆਂ ਪੈ ਕੇ ਸੜਨ ਲੱਗਦੀਆਂ ਹਨ। ਨੱਕ ਦੇ ਨਾਲ ਵੀ ਅਜਿਹਾ ਹੀ ਹੁੰਦਾ ਹੈ। ਬਿਊਬੋਨਿਕ ਪਲੇਗ ਨੂੰ ਗਿਲਟੀ ਵਾਲਾ ਪਲੇਗ ਵੀ ਕਹਿੰਦੇ ਹਨ। 

ਇਹ ਪਲੇਗ ਸਭ ਤੋਂ ਪਹਿਲਾਂ ਚੂਹਿਆਂ ਨੂੰ ਹੁੰਦਾ ਹੈ। ਚੂਹਿਆਂ ਦੇ ਮਰਨ ਦੇ ਬਾਅਦ ਇਸ ਪਲੇਗ ਦਾ ਬੈਕਟੀਰੀਆ ਪਿੱਸੂਆਂ ਦੇ ਜ਼ਰੀਏ ਮਨੁੱਖੀ ਸਰੀਰ ਵਿਚ ਦਾਖ਼ਲ ਹੋ ਜਾਂਦਾ ਹੈ। ਇਸ ਦੇ ਬਾਅਦ ਜਦੋਂ ਪਿੱਸੂ ਇਨਸਾਨਾਂ ਨੂੰ ਕੱਟਦਾ ਹੈ ਤਾਂ ਇਹ ਛੂਤਕਾਰੀ ਲਿਕਵਿਡ ਇਨਸਾਨਾਂ ਦੇ ਖੂਨ ਵਿਚ ਛੱਡ ਦਿੰਦਾ ਹੈ। ਫਿਰ ਇਨਸਾਨ ਪੀੜਤ ਹੋਣ ਲੱਗਦਾ ਹੈ। ਚੂਹਿਆਂ ਦਾ ਮਰਨਾ ਸ਼ੁਰੂ ਹੋਣ ਦੇ ਤਿੰਨ ਹਫਤੇ ਬਾਅਦ ਮਨੁੱਖਾਂ ਵਿਚ ਪਲੇਗ ਫੈਲਦਾ ਹੈ। ਦੁਨੀਆ ਭਰ ਵਿਚ ਬਿਊਬੋਨਿਕ ਪਲੇਗ ਦੇ 2010 ਤੋਂ 2015 ਦੇ ਵਿਚ ਕਰੀਬ 3248 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿਚੋ 584 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਸਾਲਾਂ ਵਿਚ ਜ਼ਿਆਦਾਤਰ ਮਾਮਲੇ ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ, ਮੈਡਾਗਾਸਕ , ਪੇਰੂ ਵਿਚ ਆਏ ਸਨ। 


author

Vandana

Content Editor

Related News