USA : ਨਾਬਾਲਗ ਕੁੜੀਆਂ ਨੂੰ ਵਰਗਲਾਉਣ ਦੇ ਦੋਸ਼ 'ਚ 4 ਪੰਜਾਬੀਆਂ ਸਣੇ 19 ਗ੍ਰਿਫ਼ਤਾਰ

Thursday, Jun 25, 2020 - 08:58 AM (IST)

USA : ਨਾਬਾਲਗ ਕੁੜੀਆਂ ਨੂੰ ਵਰਗਲਾਉਣ ਦੇ ਦੋਸ਼ 'ਚ 4 ਪੰਜਾਬੀਆਂ ਸਣੇ 19 ਗ੍ਰਿਫ਼ਤਾਰ

ਨਿਊਯਾਰਕ/ ਕੈਲੀਫੋਰਨੀਆ (ਰਾਜ ਗੋਗਨਾ) : ਬੀਤੇ ਦਿਨ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲੈਥਰੋਪ ਵਿਚ ਸਥਾਨਕ ਪੁਲਸ ਵੱਲੋਂ ਇਕ ਸਟਿੰਗ ਆਪ੍ਰੇਸ਼ਨ ਕਰਕੇ ਨਾਬਾਲਗ ਕੁੜੀਆਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦੇ 19 ਲੋਕਾਂ ਨੂੰ ਰੰਗੇ ਹੱਥੀਂ ਹਿਰਾਸਤ ਵਿਚ ਲਿਆ ਗਿਆ।  ਜਾਣਕਾਰੀ ਮੁਤਾਬਕ ਹਿਰਾਸਤ ਵਿਚ ਲਏ ਲੋਕਾਂ ਵਿਚੋਂ 4 ਪੰਜਾਬੀ ਵੀ ਹਨ, ਜਿਨ੍ਹਾਂ ਦੀ ਪਛਾਣ 46 ਸਾਲਾ ਸਰਬਜੀਤ ਸਿੰਘ ਸ਼ੇਰਗਿੱਲ, 35 ਸਾਲਾ ਸਿਮਰਨ ਸਿੰਘ, 35 ਸਾਲਾ ਸ਼ੇਰ ਸਿੰਘ ਰੰਧਾਵਾ ਤੇ 39 ਸਾਲਾ ਵਿਸ਼ਾਲ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਕ ਫਿਜ਼ੀ ਮੂਲ ਦਾ 40 ਸਾਲਾ ਰੋਨੀਲ ਸਿੰਘ ਨਾਂ ਦਾ ਵਿਅਕਤੀ ਵੀ ਸ਼ਾਮਲ ਹੈ।

ਹੋਰਨਾਂ ਗ੍ਰਿਫ਼ਤਾਰ ਲੋਕਾਂ ‘ਚ ਡੈਰਲਨ ਪੇਟਰਸਨ, ਹੁਆਨ ਗਾਰਸੀਆ, ਹਰਮੈਨ ਗਲੀਡੋ, ਰਾਬਰਟ ਪੀਨਾ, ਡੈਨੀਅਲ ਸਨੋਅ, ਰਾਇਨ ਵਿਗਲੇ, ਗੋਲਡਨ ਬਰਿਆਨ, ਜੋਸਫ ਕੈਸੀਓ, ਹਾਊਥ ਆਵਰ, ਮਾਰੀਓ ਮਾਰਟਨੀਜ਼, ਰੋਨਾਲਡ ਕੀਜ਼, ਮਾਰਕ ਪਰੋਵੈਂਕਲੋ, ਲੂਈਸ ਗੁਜ਼ਮੈਨ ਅਤੇ ਕ੍ਰਿਸਟੀਨੋ ਰੋਡਰੇਜ਼ ਸ਼ਾਮਲ ਹਨ।
ਮੀਡੀਆ ਮੁਤਾਬਕ ਗ੍ਰਿਫ਼ਤਾਰ ਹੋਏ ਲੋਕਾਂ ਵਿਚੋਂ ਕੋਈ ਵੀ ਵਿਅਕਤੀ ਲੈਥਰੋਪ ਦਾ ਨਹੀਂ ਸੀ ਅਤੇ ਸਾਰੇ ਹੀ ਬਾਹਰੋਂ ਆਏ ਸਨ। ਪੁਲਸ ਮੁਖੀ ਮੁਤਾਬਕ ਲੈਥਰੋਪ ਪੁਲਸ ਵਿਭਾਗ ਵੱਲੋਂ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਆਪ੍ਰੇਸ਼ਨ ਸੀ, ਜਿਸ ਦੌਰਾਨ 19 ਵਿਅਕਤੀ ਇਕੱਠੇ ਫੜੇ ਗਏ। ਪੁਲਸ ਮੁਖੀ ਨੇ ਦੱਸਿਆ ਕਿ ਇਹ ਲੋਕ ਘੱਟ ਉਮਰ ਦੀਆਂ ਲੜਕੀਆਂ ਨੂੰ ਆਨਲਾਇਨ ਡੇਟਿੰਗ ਕਰਕੇ ਮਿਲਣ ਦਾ ਥਾਂ ਨਿਸ਼ਚਿਤ ਕਰਦੇ ਸਨ ਪਰ ਇਸ ਵਾਰ ਇਹ ਆਪ੍ਰੇਸ਼ਨ ਪੁਲਸ ਵੱਲੋਂ ਕੀਤਾ ਗਿਆ। ਦੋ ਹਫਤੇ ਚੱਲੇ ਇਸ ਆਪ੍ਰੇਸ਼ਨ ਵਿਚ ਇਹ ਲੋਕ ਹਿਰਾਸਤ ਵਿਚ ਲਏ ਗਏ ਹਨ।
ਪੁਲਸ ਮੁਖੀ ਨੇ ਦੱਸਿਆ ਕਿ ਮਾਂ-ਬਾਪ ਨੂੰ ਆਪਣੇ ਬੱਚਿਆਂ ‘ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ, ਤਾਂ ਕਿ ਅਜਿਹੇ ਲੋਕਾਂ ਤੋਂ ਉਨ੍ਹਾਂ ਦੀ ਇੱਜ਼ਤ ਨੂੰ ਬਚਾਇਆ ਜਾ ਸਕੇ।


author

Lalita Mam

Content Editor

Related News