ਅਮਰੀਕਾ 'ਚ 90 ਸਾਲਾ ਬੀਬੀ ਨੇ ਕੋਰੋਨਾ ਟੀਕਾਕਰਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਰਸਤਾ

Thursday, Feb 18, 2021 - 11:17 AM (IST)

ਅਮਰੀਕਾ 'ਚ 90 ਸਾਲਾ ਬੀਬੀ ਨੇ ਕੋਰੋਨਾ ਟੀਕਾਕਰਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਰਸਤਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਜੇਕਰ ਹੌਂਸਲੇ ਬੁਲੰਦ ਹੋਣ ਦੇ ਨਾਲ ਦ੍ਰਿੜ੍ਹ ਇਰਾਦਾ ਵੀ ਹੋਵੇ ਤਾਂ ਔਖੇ ਰਾਹਾਂ ਦੀ ਪ੍ਰਵਾਹ ਕੀਤੇ ਬਿਨਾਂ ਮੰਜ਼ਿਲ 'ਤੇ ਪਹੁੰਚਿਆ ਜਾ ਸਕਦਾ ਹੈ। ਅਜਿਹੇ ਇੱਕ ਬੁਲੰਦ ਹੌਂਸਲੇ ਦੀ ਮਿਸਾਲ ਸਿਆਟਲ ਦੀ ਇੱਕ 90 ਸਾਲਾ ਬਜ਼ੁਰਗ ਬੀਬੀ ਨੇ ਦਿੱਤੀ ਹੈ, ਜਿਸ ਨੂੰ ਬਰਫ਼ੀਲਾ ਰਸਤਾ ਵੀ ਕੋਰੋਨਾ ਟੀਕਾਕਰਣ ਲਈ ਜਾਣ ਤੋਂ ਰੋਕ ਨਹੀ ਸਕਿਆ।ਫਰੇਨ ਗੋਲਡਮੈਨ ਨਾਮ ਦੀ ਇਸ ਬੀਬੀ ਨੇ ਕੋਰੋਨਾ ਵਾਇਰਸ ਟੀਕੇ ਦੀ ਆਪਣੀ ਪਹਿਲੀ ਖੁਰਾਕ ਲੈਣ ਲਈ ਆਉਣ ਜਾਣ ਦਾ ਤਕਰੀਬਨ 6 ਮੀਲ ਦਾ ਬਰਫ਼ੀਲਾ ਰਸਤਾ ਤੈਅ ਕੀਤਾ ਹੈ।

ਗੋਲਡਮੈਨ ਅਨੁਸਾਰ ਉਸ ਨੇ ਟੀਕਾਕਰਨ ਦੀ ਮੁਲਾਕਾਤ ਲਈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਐਤਵਾਰ ਦੀ ਸਵੇਰ ਟੀਕਾਕਰਨ ਕੇਂਦਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਪਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ, ਸਰਦੀਆਂ ਦੇ ਤੂਫਾਨ ਨੇ ਇਸ ਖੇਤਰ ਨੂੰ ਬਰਫ ਨਾਲ ਭਰ ਦਿੱਤਾ।ਇਸ ਦੇ ਬਾਵਜੂਦ ਵੀ ਗੋਲਡਮੈਨ ਨੇ ਟੀਕਾਕਰਨ ਕੇਂਦਰ 'ਤੇ ਪਹੁੰਚਣ ਲਈ ਬਰਫ ਦੇ ਬੂਟਾਂ ਸਮੇਤ ਆਪਣੀਆਂ ਤੁਰਨ ਵਾਲੀਆਂ ਲਾਠੀਆਂ ਲੈ ਕੈ  ਬਰਫ਼ੀਲੇ ਰਸਤੇ 'ਤੇ ਆਪਣੇ ਕਦਮ ਪੁੱਟੇ। 

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਦੀ ਵੱਡੀ ਕਾਰਵਾਈ, ਆਸਟ੍ਰੇਲੀਆ 'ਚ ਬੈਨ ਕੀਤੀਆਂ ਖ਼ਬਰਾਂ 

ਇਸ ਦੌਰਾਨ ਗੋਲਡਮੈਨ ਨੇ ਹੌਂਸਲਾ ਨਾਂ ਛੱਡਦਿਆਂ ਸਿਰਫ ਪੰਜ ਮਿੰਟ ਦੀ ਦੇਰੀ ਨਾਲ ਆਪਣੀ ਮੰਜ਼ਿਲ ਸਰ ਕੀਤੀ। ਫਰੇਨ ਗੋਲਡਮੈਨ ਦੀ ਇਸ ਹੌਂਸਲੇ ਭਰੀ ਕਾਰਵਾਈ ਨੇ ਕੋਰੋਨਾ ਟੀਕਾਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੁਆਰਾ ਦੇਸ਼ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੋਰੋਨਾ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News