ਅਮਰੀਕਾ : ਪੁਲਸ ਨੇ ਗੈਰ ਗੋਰੇ ਨੌਜਵਾਨ ਨੂੰ ਮਾਰੀ ਗੋਲੀ, ਹਿੰਸਾ ਖ਼ਿਲਾਫ਼ ਸੜਕਾਂ ''ਤੇ ਉਤਰੇ ਲੋਕ (ਵੀਡੀਓ)

04/12/2021 6:13:45 PM

ਮਿਨੇਸੋਟਾ (ਬਿਊਰੋ): ਅਮਰੀਕਾ ਵਿਚ ਗੈਰ ਗੋਰਿਆਂ 'ਤੇ ਪੁਲਸ ਦੀ ਬੇਰਹਿਮੀ ਭਰਪੂਰ ਕਾਰਵਾਈ ਜਾਰੀ ਹੈ। ਪਿਛਲੇ ਸਾਲ ਅਮਰੀਕੀ ਪੁਲਸ ਨੇ ਜੌਰਜ ਫਲਾਇਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਮਗਰੋਂ ਅਮਰੀਕਾ ਵਿਚ ਜੰਮ ਕੇ ਹਿੰਸਾ ਹੋਈ ਅਤੇ ਇਕ ਵਾਰ ਫਿਰ ਤੋਂ ਪੁਲਸ ਨੇ 20 ਸਾਲਾ ਗੈਰ ਗੋਰੇ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਰਿਪੋਰਟ ਮੁਤਾਬਕ 20 ਸਾਲਾ ਮੁੰਡੇ ਨੂੰ ਜਿੱਥੇ ਪੁਲਸ ਨੇ ਗੋਲੀ ਮਾਰੀ ਹੈ ਉਸੇ ਜਗ੍ਹਾ ਤੋਂ ਸਿਰਫ 16 ਕਿਲੋਮੀਟਰ ਦੀ ਦੂਰੀ 'ਤੇ ਹੀ ਪਿਛਲੇ ਸਾਲ ਜੌਰਜ ਫਲਾਇਡ ਨੂੰ ਅਮਰੀਕੀ ਪੁਲਸ ਨੇ ਆਪਣੀ ਗੋਲੀ ਦਾ ਸ਼ਿਕਾਰ ਬਣਾਇਆ ਸੀ। ਅਮਰੀਕੀ ਪੁਲਸ ਦੀ ਇਸ ਬੇਰਹਿਮੀ ਦੇ ਬਾਅਦ ਅਮਰੀਕਾ ਇਕ ਵਾਰ ਫਿਰ ਸੁਲਗ ਗਿਆ ਹੈ।

 

20 ਸਾਲਾ ਮੁੰਡੇ ਨੂੰ ਮਾਰੀ ਗੋਲੀ
ਰਿਪੋਰਟ ਮੁਤਾਬਕ ਅਮਰੀਕਾ ਦੇ ਮਿਨੇਸੋਟਾ ਵਿਚ 20 ਸਾਲਾ ਮੁੰਡੇ ਡੌਂਟੀ ਰਾਈਟ ਨੂੰ ਪੁਲਸ ਨੇ ਗੋਲੀ ਮੀਰ ਦਿੱਤੀ, ਜਿਸ ਕਾਰਨ ਮੁੰਡੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਐਤਵਾਰ ਦੀ ਹੈ ਜਦੋਂ 20 ਸਾਲਾ ਡੌਂਟੀ ਰਾਈਟ ਆਪਣੀ ਕਾਰ ਤੋਂ ਘਰ ਆ ਰਿਹਾ ਸੀ ਉਦੋਂ ਦੂਜੀ ਕਾਰ ਦੇ ਨਾਲ ਉਸ ਦੀ ਟੱਕਰ ਹੋ ਗਈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਨੇ ਮੁੰਡੇ ਨੂੰ ਗੋਲੀ ਮਾਰ ਦਿੱਤੀ। ਮੁੰਡੇ ਦੀ ਮਾਂ ਨੇ ਘਟਨਾ ਦੀ ਹੱਡਬੀਤੀ ਦੱਸਦਿਆਂ ਕਿਹਾ ਹੈ ਕਿ ਕਾਰ ਦੀ ਟੱਕਰ ਦੇ ਬਾਅਦ ਉਸ ਦੇ ਬੇਟੇ ਨੂੰ ਉਸ ਨੂੰ ਫੋਨ ਕੀਤਾ ਸੀ।

 

ਮੁੰਡੇ ਦੀ ਮਾਂ ਮੁਤਾਬਕ ਬੇਟੇ ਨੇ ਉਹਨਾਂ ਨੂੰ ਫੋਨ 'ਤੇ ਦੱਸਿਆ ਕਿ ਪੁਲਸ ਨੇ ਉਸ ਨੂੰ ਰੋਕਿਆ ਹੋਇਆ ਹੈ। ਇਸ ਦੌਰਾਨ ਉਹਨਾਂ ਨੇ ਪਿੱਛੋਂ ਦੀ ਪੁਲਸ ਦੀ ਆਵਾਜ਼ ਸੁਣੀ।ਪੁਲਸ ਵਾਲੇ ਡੌਂਟੀ ਰਾਈਟ ਨੂੰ ਫੋਨ ਹੇਠਾਂ ਰੱਖਣ ਲਈ ਕਹਿ ਰਹੇ ਸਨ। ਬਾਅਦ ਵਿਚ ਇਕ ਪੁਲਸ ਅਧਿਕਾਰੀ ਨੇ ਡੌਂਟੀ ਰਾਈਟ ਦਾ ਫੋਨ ਬੰਦ ਕਰ ਦਿੱਤਾ। ਉੱਥੇ ਕੁਝ ਦੇਰ ਬਾਅਦ ਹੀ 20 ਸਾਲਾ ਮੁੰਡੇ ਡੌਂਟੀ ਰਾਈਟ ਦੇ ਦੋਸਤ ਨੇ ਉਸ ਦੀ ਮਾਂ ਨੂੰ ਫੋਨ 'ਤੇ ਦੱਸਿਆ ਕਿ ਡੌਂਟੀ ਨੂੰ ਪੁਲਸ ਵਾਲਿਆਂ ਨੇ ਗੋਲੀ ਮਾਰ ਦਿੱਤੀ।

PunjabKesari

ਪੁਲਸ ਦੀ ਦਲੀਲ
ਡੌਂਟੀ ਰਾਈਡ ਦੀ ਮੌਤ ਦੇ ਬਾਅਦ ਪੁਲਸ ਵੱਲੋ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਡਰਾਈਵਰ ਨੂੰ ਟ੍ਰੈਫਿਕ ਉਲੰਘਣਾ ਦੇ ਦੋਸ਼ ਵਿਚ ਪੁਲਸ ਨੇ ਰੋਕਿਆ ਸੀ ਅਤੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਸ਼ਖਸ ਖ਼ਿਲਾਫ਼ ਇਕ ਵਾਰੰਟ ਜਾਰੀ ਹੈ ਤਾਂ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਉਹ ਆਪਣੀ ਕਾਰ ਵਿਚ ਚੜ੍ਹਨ ਲੱਗਾ ਉਦੋਂ ਪੁਲਸ ਦੇ ਇਕ ਅਧਿਕਾਰੀ ਨੇ ਨੌਜਵਾਨ 'ਤੇ ਗੋਲੀ ਚਲਾ ਦਿੱਤੀ। ਗੋਲੀ ਡਰਾਈਵਰ ਨੂੰ ਲੱਗੀ ਅਤੇ ਉਸ ਦੀ ਮੌਤ ਹੋ ਗਈ।

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਸੜਕ ਹਾਦਸੇ 'ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਮੌਤ

ਲੋਕਾਂ ਵੱਲੋਂ ਪ੍ਰਦਰਸ਼ਨ
ਡੌਂਟੀ ਰਾਈਟ ਦੀ ਮੌਤ ਦੇ ਬਾਅਦ ਬਰੁਕਲਿਨ ਸ਼ਹਿਰ ਪਿਛਲੇ ਸਾਲ ਵਾਂਗ ਇਕ ਵਾਰ ਫਿਰ ਸੁਲਗ ਪਿਆ ਹੈ। ਲੋਕ ਦੋਸ਼ੀ ਪੁਲਸ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉੱਥੇ ਬਰੁਕਲਿਨ ਸੈਂਟਰ ਪੁਲਸ ਵਿਭਾਗ ਦੇ ਬਾਹਰ ਵੀ ਲੋਕ ਪ੍ਰਦਰਸ਼ਨ ਕਰ ਰਹੇ ਨਹ। ਪ੍ਰਦਰਸ਼ਨ ਨੂੰ ਦੇਖਦੇ ਹੋਏ ਗਵਰਨਰ ਟਿਮ ਵਲਜ਼ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਲਗਾਤਾਰ ਘਟਨਾ 'ਤੇ ਨਜ਼ਰ ਬਣਾਏ ਹੋਏ ਹਨ। ਮੇਰੀ ਹਮਦਰਦੀ ਡੌਂਟੀ ਰਾਈਦ ਦੇ ਪਰਿਵਾਰ ਨਾਲ ਹੈ ਅਤੇ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ। ਸਾਡੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਇਕ ਹੋਰ ਗੈਰ ਗੋਰੇ ਨੌਜਵਾਨ ਦੀ ਜਾਨ ਲਈ ਹੈ। ਉੱਥੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਸ ਰਬੜ ਬੁਲੇਟ ਚਲਾ ਰਹੀ ਹੈ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਹਨ।

PunjabKesari


Vandana

Content Editor

Related News