ਅਮਰੀਕਾ :  ਟੈਕਸਾਸ ’ਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ

Thursday, Aug 05, 2021 - 10:04 PM (IST)

ਅਮਰੀਕਾ :  ਟੈਕਸਾਸ ’ਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਟੈਕਸਾਸ ’ਚ ਤਕਰੀਬਨ 29 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਓਵਰਲੋਡ ਵੈਨ ਬੁੱਧਵਾਰ ਨੂੰ ਦੱਖਣੀ ਟੈਕਸਾਸ ਦੀ ਸੜਕ ’ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਡਰਾਈਵਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਪੁਲਸ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੈਨ ਸੰਭਾਵਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਸੀ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਯੂ. ਐੱਸ 281, ਟੈਕਸਾਸ ਦੇ ਐਨਸੀਨੋ ’ਚ ਮੈਕਲੇਨ ਦੇ ਤਕਰੀਬਨ 50 ਮੀਲ ਉੱਤਰ ’ਚ ਸ਼ਾਮ 4 ਵਜੇ ਤੋਂ ਬਾਅਦ ਵਾਪਰਿਆ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ ਆਪਣੇ ਹਾਕੀ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਦੇਵੇਗੀ ਢਾਈ-ਢਾਈ ਕਰੋੜ ਰੁਪਏ

ਟੈਕਸਾਸ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਅਨੁਸਾਰ 15 ਯਾਤਰੀਆਂ ਦੀ ਸਮਰੱਥਾ ਵਾਲੀ ਵੈਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਜਦੋਂ ਡਰਾਈਵਰ ਨੇ ਹਾਈਵੇਅ ਤੋਂ ਰੂਟ 281 ’ਤੇ ਘੁੰਮਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਵੈਨ ਦਾ ਕੰਟਰੋਲ ਵਿਗੜ ਗਿਆ ਤੇ ਖੰਭੇ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਅਨੁਸਾਰ ਵੈਨ ’ਚ ਸਵਾਰ 30 ਲੋਕਾਂ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ। ਅਧਿਕਾਰੀਆਂ ਅਨੁਸਾਰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਵੱਲੋਂ ਪੈਸੇ ਦੇ ਕੇ ਵਾਹਨਾਂ ਰਾਹੀਂ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਹੋਣ ਵਾਲੇ ਹਾਦਸਿਆਂ ’ਚ ਵਾਧਾ ਹੋ ਰਿਹਾ ਹੈ। ਇਸ ਕੋਸ਼ਿਸ਼ ਦੌਰਾਨ ਲਾਪਰਵਾਹੀ, ਤੇਜ਼ ਗਤੀ ਨਾਲ ਗੱਡੀ ਚਲਾਉਂਦਿਆਂ ਇਹ ਹਾਦਸੇ ਵਾਪਰਦੇ ਹਨ।


author

Manoj

Content Editor

Related News