ਇਸਲਾਮਿਕ ਸਟੇਟ ਨੂੰ ਸਮਰਥਨ ਦੇਣ ਦੇ ਮਾਮਲੇ ''ਚ ਮਹਿਲਾ ਨੂੰ ਹੋਈ ਸਜ਼ਾ
Saturday, May 30, 2020 - 10:20 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਫਲੋਰੀਡਾ ਸ਼ਹਿਰ ਦੀ ਇਕ ਮਹਿਲਾ ਨੂੰ ਪੱਛਮੀ ਏਸ਼ੀਆ ਵਿਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੀ ਮਦਦ ਦੇ ਲਈ ਮੋਬਾਈਲ ਫੋਨ ਭੇਜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ 5 ਸਾਲ 10 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ। ਪੁੰਟਾ ਗੋਰਡਾ ਦੀ ਐਲੀਸਨ ਮੈਰੀ ਸ਼ੇਪਰਡ (35) ਨੂੰ ਆਈ.ਐੱਸ. ਨੂੰ ਮਦਦ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਫੋਰਟ ਮਾਯਰਸ ਸੰਘੀ ਅਦਾਲਤ ਵਿਚ ਪਿਛਲੇ ਸਾਲ ਦੋਸ਼ੀ ਠਹਿਰਾਇਆ ਗਿਆ ਸੀ।
ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਐਲੀਸਨ ਨੇ 2016 ਵਿਚ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਮਾਧਿਅਮਾਂ ਦੀ ਮਦਦ ਨਾਲ ਸਲਾਫੀ ਜਿਹਾਦੀ ਵਿਚਾਰਧਾਰਾ ਅਤੇ ਆਈ.ਐੱਸ. ਨੂੰ ਸਮਰਥਨ ਦੇਣ ਵਾਲੇ ਲੋਕਾਂ ਨਾਲ ਜੁੜਨਾ ਸ਼ੁਰੂ ਕੀਤਾ। ਉਸ ਨੇ ਉਹਨਾਂ ਲੋਕਾਂ ਨਾਲ ਸੋਸ਼ਲ ਮੀਡੀਆ 'ਤੇ ਕੋਡ ਭਾਸ਼ਾ ਵਿਚ ਵੀ ਗੱਲਬਾਤ ਕੀਤੀ ਜਿਹਨਾਂ ਨੂੰ ਉਹ ਆਈ.ਐੱਸ. ਦਾ ਸਮਰਥਕ ਮੰਨਦੀ ਸੀ। ਇਹਨਾਂ ਵਿਚੋਂ ਇਕ ਵਿਅਕਤੀ ਨੂੰ ਬਾਅਦ ਵਿਚ ਐੱਫ.ਬੀ.ਆਈ. ਨੇ ਫੜ ਲਿਆ ਅਤੇ ਉਸ ਨੇ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨਾਲ ਸਹਿਯੋਗ ਕਰਨਾ ਸ਼ੁਰੂ ਕੀਤਾ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਚੋਟੀ ਦੇ ਜਨਰਲ ਦੀ ਧਮਕੀ, ਤਾਈਵਾਨ ਨੂੰ ਆਜ਼ਾਦੀ ਤੋਂ ਰੋਕਣ ਲਈ ਕਰਾਂਗੇ ਹਮਲਾ
ਐਲੀਸਨ ਨੇ ਦੋ ਖੁਫੀਆ ਏਜੰਟਾਂ ਨੂੰ ਆਈ.ਐੱਸ. ਸਮਰਥਕ ਸਮਝ ਕੇ ਉਹਨਾਂ ਨਾਲ ਵੀ ਗੱਲਬਾਤ ਸ਼ੁਰੂ ਕੀਤੀ। ਵਕੀਲਾਂ ਨੇ ਦੱਸਿਆ ਕਿ ਉਸਨੇ ਜੂਨ 2017 ਵਿਚ ਏਜੰਟਾਂ ਨੂੰ ਦੱਸਿਆ ਕਿ ਉਹ ਆਈ.ਐੱਸ. ਦੇ ਲਈ ਮੋਬਾਈਲ ਫੋਨ ਖਰੀਦ ਕੇ ਭਿਜਵਾ ਸਕਦੀ ਹੈ। ਅਗਲੇ ਮਹੀਨੇ ਉਸ ਨੇ1 0 ਮੋਬਾਈਲ ਫੋਨ ਖਰੀਦੇ ਅਤੇ ਇਹ ਸੋਚ ਕੇ ਇਕ ਏਜੰਟ ਨੂੰ ਭੇਜਿਆ ਕਿ ਉਹ ਪੱਛਮ ਏਸ਼ੀਆ ਵਿਚ ਇਸ ਨੂੰ ਭੇਜ ਦੇਵੇਗਾ ਅਤੇ ਉਹਨਾਂ ਦੀ ਵਰਤੋਂ ਪ੍ਰੈਸ਼ਰ ਕੁੱਕਰ ਬੰਬ ਬਣਾਉਣ ਵਿਚ ਕੀਤੀ ਜਾਵੇਗੀ।