ਅਮਰੀਕਾ ਦੇ ਇਸ ਰਾਜ ''ਚ 90 ਫੀਸਦੀ ਬਘਿਆੜਾਂ ਨੂੰ ਮਾਰਨ ਦੇ ਆਦੇਸ਼

Wednesday, Apr 28, 2021 - 10:53 AM (IST)

ਇਡਾਹੋ (ਭਾਸ਼ਾ): ਅਮਰੀਕੀ ਰਾਜ ਇਡਾਹੋ ਦੀ ਵਿਧਾਇਕਾ ਨੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿਚ ਰਾਜ ਵਿਚ ਬਘਿਆੜਾਂ ਦੀ 90 ਫੀਸਦੀ ਆਬਾਦੀ ਨੂੰ ਮਾਰਨ ਲਈ ਨਿੱਜੀ ਠੇਕਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਖੇਤੀ ਬਾੜੀ ਉਦਯੋਗ ਦੇ ਸਮਰਥਨ ਵਾਲੇ ਇਸ ਬਿੱਲ ਨੂੰ ਵਿਧਾਇਕਾਂ ਨੇ 11 ਦੇ ਮੁਕਾਬਲੇ 58 ਵੋਟਾਂ ਨਾਲ ਮਨਜ਼ੂਰੀ ਦਿੱਤੀ ਅਤੇ ਇਸ ਨੂੰ ਮੰਗਲਵਾਰ ਨੂੰ ਦਸਤਖ਼ਤ ਲਈ ਰੀਪਬਲਿਕਨ ਗਵਰਨਰ ਬ੍ਰਾਡ ਲਿਟਿਲ ਨੂੰ ਭੇਜਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਜਾਹੋ ਜਲਾਲ ਨਾਲ ਮਨਾਇਆ ਗਿਆ ਖਾਲਸੇ ਦਾ ਜਨਮ ਦਿਹਾੜਾ 'ਵਿਸਾਖੀ' (ਤਸਵੀਰਾਂ) 

ਪਸ਼ੂਆਂ, ਬਘਿਆੜਾਂ ਅਤੇ ਹੋਰ ਜੰਗਲੀ ਜਾਨਵਰਾਂ 'ਤੇ ਹਮਲੇ ਦੇ ਮੱਦੇਨਜ਼ਰ ਰਾਜ ਵਿਧਾਇਕਾ ਨੇ ਕਾਨੂੰਨ ਵਿਚ ਤਬਦੀਲੀ ਕਰ ਕੇ ਬਘਿਆੜਾਂ ਦੀ ਆਬਾਦੀ 1500 ਤੋਂ ਘਟਾ ਕੇ 150 ਕਰਨ ਦਾ ਫ਼ੈਸਲਾ ਲਿਆ ਹੈ। ਉੱਥੇ ਵਾਤਾਵਰਨ ਸਮੂਹਾਂ ਨੇ ਬਿੱਲ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਗਵਰਨਰ ਤੋਂ ਇਸ ਨੂੰ ਅਸਵੀਕਾਰ ਕਰਨ ਦੀ ਮੰਗ ਕੀਤੀ ਹੈ। ਵੈਸਟਰਨ ਵਾਟਰਸ਼ੇਟ ਪ੍ਰਾਜੈਕਟ ਅਤੇ ਹੋਰ ਸਮੂਹਾਂ ਨੇ ਕਿਹਾ,''ਬਘਿਆੜਾਂ ਨੂੰ ਮਾਰਨ ਲਈ ਲਿਆਂਦੇ ਗਏ ਬਿੱਲ ਤੋਂ ਲੱਖਾਂ ਡਾਲਰ ਬਰਬਾਦ ਹੋਣਗੇ ਅਤੇ ਇਸ ਨਾਲ ਅਖੀਰ ਵਿਚ ਇਹ ਪ੍ਰਜਾਤੀ ਖਤਰੇ ਵਾਲੀ ਪ੍ਰਜਾਤੀਆਂ ਵਿਚ ਸ਼ਾਮਲ ਹੋ ਜਾਵੇਗੀ।'' 

ਨੋਟ- ਅਮਰੀਕਾ ਦੇ ਇਸ ਰਾਜ 'ਚ 90 ਫੀਸਦੀ ਬਘਿਆੜਾਂ ਨੂੰ ਮਾਰਨ ਦੇ ਆਦੇਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News