ਅਮਰੀਕਾ ਨੇ ਮੁੜ ਜਾਰੀ ਕੀਤੀ ''ਯਾਤਰਾ ਸਲਾਹ'', ਭਾਰਤ ਨਾ ਜਾਣ ਦੀ ਕੀਤੀ ਅਪੀਲ

Thursday, May 06, 2021 - 11:47 AM (IST)

ਅਮਰੀਕਾ ਨੇ ਮੁੜ ਜਾਰੀ ਕੀਤੀ ''ਯਾਤਰਾ ਸਲਾਹ'', ਭਾਰਤ ਨਾ ਜਾਣ ਦੀ ਕੀਤੀ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਭਾਰਤ ਜਾਣ ਸੰਬੰਧੀ ਮੁੜ ਯਾਤਰਾ ਸਲਾਹ ਜਾਰੀ ਕੀਤੀ ਹੈ। ਇਸ ਮੁਤਾਬਕ ਭਾਰਤ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਬੇਮਿਸਾਲ ਵਾਧੇ ਦੇ ਮੱਦੇਨਜ਼ਰ ਉੱਥੋਂ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਬੀਤੇ ਕਈ ਦਿਨਾਂ ਤੋਂ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਨਵੇਂ ਮਾਮਲੇ ਆ ਰਹੇ ਹਨ। ਇਸ ਕਾਰਨ ਹਸਪਤਾਲ, ਬੈੱਡ ਅਤੇ ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। 

ਅਮਰੀਕੀ ਵਿਦੇਸ਼ ਮੰਤਰਾਲੇ ਨੇ ਤਾਜ਼ਾ ਸਲਾਹ ਵਿਚ ਕਿਹਾ,''ਕੋਵਿਡ-19 ਕਾਰਨ ਭਾਰਤ ਦੀ ਯਾਤਰਾ ਨਾ ਕਰੋ। ਅਪਰਾਧ ਅਤੇ ਅੱਤਵਾਦ ਕਾਰਨ ਵੱਧ ਸਾਵਧਾਨੀ ਵਰਤੋ।'' ਇਹ ਸਲਾਹ 28 ਅਪ੍ਰੈਲ ਨੂੰ ਜਾਰੀ ਪੁਰਾਣੀ ਸਲਾਹ ਜਿਹੀ ਹੀ ਹੈ। ਦੋਹਾਂ ਸਲਾਹਾਂ ਵਿਚ ਚੌਥੀ ਸ਼੍ਰੇਣੀ ਦੀ ਸਲਾਹ ਦਿੱਤੀ ਗਈ ਹੈ ਜੋ ਚਿਤਾਵਨੀ ਦਾ ਉੱਚਤਮ ਪੱਧਰ ਹੈ।ਜ਼ਿਕਰਯੋਗ ਹੈ ਕਿ 28 ਅਪ੍ਰੈਲ ਦੀ ਸਲਾਹ ਵਿਚ ਅਮਰੀਕੀ ਵਿਦੇਸ਼ ਵਿਭਾਗ ਨੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਆਪਣੀ ਇੱਛਾ ਨਾਲ ਭਾਰਤ ਛੱਡਣ ਦੀ ਇਜਾਜ਼ਤ ਦਿੱਤੀ ਸੀ।

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ ਨੇ IPR 'ਚ ਛੋਟ ਦੇਣ ਦੇ ਭਾਰਤ, ਦੱਖਣੀ ਅਫਰੀਕਾ ਦੇ ਪ੍ਰਸਤਾਵ ਦਾ ਕੀਤਾ ਸਮਰਥਨ 

ਉੱਥੇ 5 ਅਪ੍ਰੈਲ ਨੂੰ ਜਾਰੀ ਸਲਾਹ ਵਿਚ ਅਮਰੀਕਾ ਦੇ ਗੈਰ ਐਮਰਜੈਂਸੀ ਸਰਕਾਰੀ ਕਰਮਚਾਰੀਆਂ ਨੂੰ ਵੀ ਆਪਣੀ ਇੱਛਾ ਨਾਲ ਪਰਤਣ ਦੀ ਇਜਾਜ਼ਤ ਦਿੱਤੀ ਗਈ ਹੈ।ਸਲਾਹ ਵਿਚ ਕਿਹਾ ਗਿਆ,''ਅਮਰੀਕੀ ਨਾਗਰਿਕ ਜੋ ਭਾਰਤ ਤੋਂ ਰਵਾਨਾ ਹੋਣਾ ਚਾਹੁੰਦੇ ਹਨ ਉਹਨਾਂ ਨੂੰ ਉਪਲਬਧ ਵਪਾਰਕ ਆਵਾਜਾਈ ਦੇ ਵਿਕਲਪਾਂ ਦਾ ਲਾਭ ਚੁੱਕਣਾ ਚਾਹੀਦਾ ਹੈ।

ਨੋਟ- ਅਮਰੀਕਾ ਨੇ ਮੁੜ ਜਾਰੀ ਕੀਤੀ 'ਯਾਤਰਾ ਸਲਾਹ', ਭਾਰਤ ਨਾ ਜਾਣ ਦੀ ਕੀਤੀ ਅਪੀਲ


author

Vandana

Content Editor

Related News