ਪਾਕਿ ਵੱਲੋਂ ਵਿਵਾਦਮਈ ਸਾਬਕਾ ਸਾਂਸਦ ਅਮਰੀਕਾ ''ਚ ਲਾਬਿਸਟ ਨਿਯੁਕਤ

Monday, Jul 22, 2019 - 01:42 PM (IST)

ਪਾਕਿ ਵੱਲੋਂ ਵਿਵਾਦਮਈ ਸਾਬਕਾ ਸਾਂਸਦ ਅਮਰੀਕਾ ''ਚ ਲਾਬਿਸਟ ਨਿਯੁਕਤ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਪਾਕਿਸਤਾਨੀ ਦੂਤਘਰ ਨੇ ਲਾਬਿਸਟ ਦੇ ਤੌਰ 'ਤੇ ਟਾਮ ਰੇਨੋਲਡਸ ਨੂੰ ਨਿਯੁਕਤ ਕੀਤਾ ਹੈ। ਰੇਨੋਲਡ ਉਹ ਸਾਬਕਾ ਅਮਰੀਕੀ ਸਾਂਸਦ ਹਨ, ਜਿਸ ਨੂੰ ਵਿਵਾਦਾਂ ਕਾਰਨ ਪ੍ਰਤੀਨਿਧੀ ਸਭਾ ਵਿਚੋਂ ਅਸਤੀਫਾ ਦੇਣਾ ਪਿਆ ਸੀ। ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਮਜੀਦ ਖਾਨ ਨੇ ਅਮਰੀਕਾ ਵਿਚ ਪਾਕਿਸਤਾਨੀ ਹਿਤਾਂ ਲਈ ਲਾਬਿੰਗ ਕਰਨ ਦੀ ਖਾਤਿਰ ਸ਼ਨੀਵਾਰ ਨੂੰ ਰੀਪਬਲਿਕ ਪਾਰਟੀ ਦੇ ਸਾਬਕਾ ਸਾਂਸਦ ਟਾਮ ਰੇਨੋਲਡਸ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ। 

ਦੂਤਘਰ ਵਿਚ ਸਮਝੌਤੇ 'ਤੇ ਦਸਤਖਤ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਮੌਜੂਦ ਸਨ। ਰੇਨੋਲਡਸ ਨਿਊਯਾਰਕ ਦੇ 26ਵੇਂ ਕਾਂਗਰੇਸਨਲ ਡਿਸਟ੍ਰੀਕਟ ਤੋਂ 1999 ਤੋਂ 2009 ਤੱਕ ਸਾਂਸਦ ਰਹੇ। ਉਨ੍ਹਾਂ 'ਤੇ ਬੱਚਿਆਂ ਦੇ ਯੌਨ ਸ਼ੋਸ਼ਣ ਅਤੇ ਵਿੱਤੀ ਗਲਤ ਵਿਵਹਾਰ ਦੇ ਦੋਸ਼ ਲੱਗੇ ਸਨ, ਜਿਸ ਮਗਰੋਂ ਉਨ੍ਹਾਂ ਨੇ 20 ਮਾਰਚ 2008 ਨੂੰ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ।


author

Vandana

Content Editor

Related News