ਅਮਰੀਕਾ : ਇਕ ਸਾਲ ''ਚ ਦੂਜੀ ਵਾਰ ਗੋਲੀਬਾਰੀ ''ਚ ਬਚੀ ਇਸ ਖੁਸ਼ਕਿਸਮਤ ਦੀ ਜ਼ਿੰਦਗੀ

Sunday, Nov 11, 2018 - 02:31 AM (IST)

ਅਮਰੀਕਾ : ਇਕ ਸਾਲ ''ਚ ਦੂਜੀ ਵਾਰ ਗੋਲੀਬਾਰੀ ''ਚ ਬਚੀ ਇਸ ਖੁਸ਼ਕਿਸਮਤ ਦੀ ਜ਼ਿੰਦਗੀ

ਕੈਲੀਫੋਰਨੀਆ — ਲੋਕ ਅਕਸਰ ਕਹਿੰਦੇ ਹਨ ਕਿ 'ਜਾਕੋ ਰਾਖੇ ਸਾਈਆ, ਮਾਰ ਸਕੇ ਨਾ ਕੋਏ।' ਇਸ ਨੂੰ ਕ੍ਰਿਸ਼ਮਾ ਹੀ ਕਹਾਂਗੇ ਕਿ ਪਿਛਲੇ ਸਾਲ ਲਾਸ ਵੇਗਾਸ 'ਚ ਹੋਈ ਗੋਲੀਬਾਰੀ 'ਚ ਜਿਹੜਾ ਸ਼ਖਸ ਬਚ ਗਿਆ ਸੀ, ਇਕ ਵਾਰ ਫਿਰ ਉਹੀ ਸ਼ਖਸ ਸਾਊਥ ਕੈਲੀਫੋਰਨੀਆ 'ਚ ਹੋਈ ਗੋਲੀਬਾਰੀ 'ਚ ਬਚ ਗਿਆ। ਬ੍ਰੇਂਜਨ ਕੇਲੀ ਲਗਭਗ ਰੋਜ਼ ਹੀ ਉਸ ਬਾਰੇ 'ਚ ਜਾਇਆ ਕਰਦਾ ਸੀ ਜਿਥੇ ਗੋਲੀਬਾਰੀ 'ਚ 12 ਮਾਰੇ ਗਏ। ਬੁੱਧਵਾਰ ਨੂੰ ਵੀ ਇਹ ਘਟਨਾ ਦੇ ਸਮੇਂ ਉਥੇ ਸੀ।
ਕੇਲੀ ਨੇ ਦੱਸਿਆ ਕਿ ਰਾਤ 11:30 ਵਜੇ ਕਰੀਬ ਗੋਲੀ ਦੀ ਆਵਾਜ਼ ਸੁਣੀ ਗਈ ਅਤੇ ਉਸ ਸਮੇਂ ਉਹ ਡਾਂਸ ਕਰ ਰਿਹਾ ਸੀ। ਕੇਲੀ ਇਕ ਅਮਰੀਕੀ ਨੌ-ਸੈਨਿਕ ਹੈ। ਉਸ ਨੇ ਦੱਸਿਆ ਕਿ ਇਕ ਘੰਟਾ ਡਾਂਸ ਕਰਨ ਤੋਂ ਬਾਅਦ ਮੈਨੂੰ 'ਪੋਪ-ਪੋਪ' ਦੀ ਆਵਾਜ਼ਾ ਸੁਣੀ। ਫੌਜ 'ਚ ਹੋਣ ਕਾਰਨ ਮੈਨੂੰ ਪਤਾ ਲੱਗ ਗਿਆ ਕਿ ਇਹ ਕਿਹੋ ਜਿਹੀ ਆਵਾਜ਼ ਹੈ। ਕੇਲੀ ਨੇ ਦੱਸਿਆ ਕਿ ਉਹ ਤੁਰੰਤ ਸੁਚੇਤ ਹੋ ਗਿਆ ਅਤੇ ਲੋਕਾਂ ਨੂੰ ਜ਼ਮੀਨ 'ਤੇ ਲੰਮੇ ਪੈ ਜਾਣ ਨੂੰ ਕਿਹਾ।
ਕੇਲੀ ਨੇ ਆਖਿਆ ਕਿ ਮੈਨੂੰ ਜਿਵੇਂ ਹੀ ਪਤਾ ਲੱਗਾ ਕਿ ਟਾਰਗੇਟ ਕਿਥੇ ਹੈ, ਮੈਂ 2 ਲੋਕਾਂ ਨੂੰ ਆਪਣੇ ਆਲੇ-ਦੁਆਲੇ ਦਬਾਇਆ ਅਤੇ ਦਰਵਾਜ਼ੇ ਵੱਲ ਨੂੰ ਭੱਜਿਆ। ਉਸ ਨੇ ਦੱਸਿਆ ਕਿ ਉਸ ਦੇ ਨਾਲ 2 ਲੋਕ ਪਿੱਛੇ ਦੇ ਐਗਜ਼ਿਟ (ਬਾਹਰ ਦੇ ਰਾਹ) ਤੋਂ ਭੱਜਣ 'ਚ ਕਾਮਯਾਬ ਹੋਏ। ਉਸ ਨੇ ਆਖਿਆ ਕਿ ਘਟਨਾ ਮੇਰੇ ਘਰ ਦੇ ਬੇਹੱਦ ਕੋਲ ਦੀ ਹੈ। ਮੈਂ ਭੱਜ ਕੇ ਆਪਣੀ ਬੋਰਡਲਾਈਨ 'ਚ ਪਹੁੰਚਿਆ ਅਤੇ ਉਥੋਂ ਵੀ ਗੋਲੀਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ।
ਕੇਲੀ ਨੇ ਇਕ ਜ਼ਖਮੀ ਦੀ ਵੀ ਉਥੋਂ ਭੱਜਣ 'ਚ ਮਦਦ ਕੀਤੀ। ਉਨ੍ਹਾਂ ਮੁਤਾਬਕ ਉਹ ਹੁਣ ਵੀ ਇਸ ਗੱਲ ਨੂੰ ਮੰਨ ਨਹੀਂ ਪਾ ਰਹੇ ਹਨ ਕਿ ਇਕ ਸਾਲ ਦੇ ਅੰਦਰ ਹੀ ਉਹ 2 ਵਾਰ ਮਾਸ ਸ਼ੂਟਿੰਗ ਤੋਂ ਬਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵਾਨ ਨੇ ਹੀ ਉਸ ਨੂੰ ਬਚਾਇਆ ਹੈ ਨਹੀਂ ਤਾਂ 2 ਵਾਰ ਅਜਿਹੀਆਂ ਘਟਨਾਵਾਂ 'ਚ ਬਚ ਜਾਣਾ ਆਸਾਨ ਨਹੀਂ ਹੈ।


Related News