ਅਮਰੀਕਾ : ਸ਼ਿਕਾਗੋ ’ਚ ਵਾਪਰਿਆ ਭਿਆਨਕ ਟਰੇਨ ਹਾਦਸਾ, ਹੋਈਆਂ ਇੰਨੀਆਂ ਮੌਤਾਂ

Monday, Jun 28, 2021 - 11:56 AM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸ਼ਿਕਾਗੋ ’ਚ ਐਤਵਾਰ ਨੂੰ ਇਕ ਵਾਹਨ ਦੇ ਮੇਟ੍ਰਾ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸ਼ਿਕਾਗੋ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ‘ਸ਼ਿਕਾਗੋ ਸਨ ਟਾਈਮਜ਼’ ਨੂੰ ਦੱਸਿਆ ਕਿ ਟਰੇਨ ਸ਼ਹਿਰ ਦੇ ਉੱਤਰ ਵੱਲ ਜਾ ਰਹੀ ਸੀ, ਉਦੋਂ ਹੀ ਸਾਊਥ ਸਾਈਡ ਵਿਚ ਇਕ ਵਾਹਨ ਟਰੇਨ ਦੀ ਲਪੇਟ ਵਿਚ ਆ ਗਿਆ ਤੇ ਵਾਹਨ ਨੂੰ ਟਰੇਨ ਕਾਫ਼ੀ ਦੂਰ ਤਕ ਟਰੇਨ ਧੂਹ ਕੇ ਲੈ ਗਈ। ਵਾਹਨ ’ਚ 43 ਸਾਲਾ ਇਕ ਵਿਅਕਤੀ ਵੀ ਸਵਾਰ ਸੀ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਮੇਟ੍ਰਾ ਦੀ ਬੁਲਾਰਨ ਮੇਗ ਰਿਲੀ ਨੇ ਦੱਸਿਆ ਕਿ ਟਰੇਨ ਚਾਲਕ ਤੇ ਇੰਜੀਨੀਅਰ ਵੀ ਜ਼ਖ਼ਮੀ ਹੋ ਗਏ, ਦੋਵੇਂ ਖਤਰੇ ਤੋਂ ਬਾਹਰ ਹਨ। ਟਰੇਨ ’ਚ 41 ਲੋਕ ਸਵਾਰ ਸਨ ਤੇ ਉਨ੍ਹਾਂ ਸਾਰਿਆਂ ਨੂੰ ਦੁੂਸਰੇ ਸਟੇਸ਼ਨ ’ਤੇ ਪਹੁੁੰਚਾਇਆ ਗਿਆ ਹੈ, ਤਾਂ ਕਿ ਆਪਣੀ ਮੰਜ਼ਿਲ ਲਈ ਯਾਤਰਾ ਸ਼ੁਰੁੂ ਕਰ ਸਕਣ। ਹਾਦਸੇ ਸਮੇਂ ਟਰੇਨ ਦੀ ਰਫਤਾਰ ਕੀ ਸੀ, ਇਸ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਇਲਾਕੇ ਵਿਚ ਉਂਝ ਟਰੇਨ ਦੇ ਚੱਲਣ ਦੀ ਵੱਧ ਤੋਂ ਵੱਧ ਰਫਤਾਰ 79 ਕਿਲੋਮੀਟਰ ਪ੍ਰਤੀ ਘੰਟਾ ਹੈ। ਮਾਮਲੇ ’ਤੇ ਵਿਸਥਾਰ ਨਾਲ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ। ਮੇਟ੍ਰਾ ਦੇ ਅਧਿਕਾਰੀ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਮੇਟ੍ਰਾ ਸ਼ਿਕਾਗੋ ਮਹਾਨਗਰੀ ਖੇਤਰ ’ਚ ਚੱਲਣ ਵਾਲੀ ਇਕ ਯਾਤਰੀ ਰੇਲ ਸੇਵਾ ਹੈ।


Manoj

Content Editor

Related News