ਮੁੰਬਈ ਹਮਲੇ ਦੋ ਦੋਸ਼ੀ ਰਾਣਾ ਦੇ ਵਕੀਲ ਨੇ ਅਦਾਲਤ ''ਚ ਦਿੱਤੀ ਇਹ ਦਲੀਲ

06/23/2020 12:47:18 PM

ਵਾਸ਼ਿੰਗਟਨ (ਭਾਸ਼ਾ): ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਜਿਸ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਮੂਲੀਅਤ ਲਈ ਭਾਰਤ ਵੱਲੋਂ ਹਵਾਲਗੀ ਦੀ ਅਪੀਲ 'ਤੇ ਲਾਸ ਏਂਜਲਸ ਵਿਚ ਮੁੜ ਗ੍ਰਿਫਤਾਰ ਕੀਤਾ ਗਿਆ ਹੈ, ਦੇ ਵਕੀਲ ਨੇ ਅਮਰੀਕੀ ਅਦਾਲਤ ਨੂੰ ਕਿਹਾ ਹੈ ਕਿ ਉਸ ਦੇ ਵਿਦੇਸ਼ ਭੱਜਣ ਦਾ ਖਤਰਾ ਨਹੀਂ ਹੈ। ਰਾਣਾ ਦੇ ਵਕੀਲ ਨੇ ਉਸ ਦੀ ਰਿਹਾਈ ਲਈ 15 ਲੱਖ ਡਾਲਰ ਦਾ ਬਾਂਡ ਜਮਾਂ ਕਰਨ ਦੀ ਪੇਸ਼ਕਸ਼ ਕੀਤੀ। ਰਾਣਾ (59) ਨੂੰ ਕੋਰੋਨਾਵਾਇਰਸ ਪੀੜਤ ਪਾਏ ਜਾਣ ਦੇ ਬਾਅਦ ਹਾਲ ਹੀ ਵਿਚ ਦਇਆ ਦੇ ਆਧਾਰ 'ਤੇ ਰਿਹਾਅ ਕੀਤਾ ਗਿਆ ਸੀ। ਭਾਵੇਂਕਿ ਭਾਰਤ ਵੱਲੋ ਹਵਾਲਗੀ ਦੀ ਅਪੀਲ ਕੀਤੇ ਜਾਣ ਦੇ ਬਾਅਦ 10 ਜੂਨ ਨੂੰ ਉਸ ਨੂੰ ਲਾਸ ਏਂਜਲਸ ਤੋਂ ਮੁੜ ਗ੍ਰਿਫਤਾਰ ਕਰ ਲਿਆ ਗਿਆ ਸੀ।

ਕੈਲੀਫੋਰਨੀਆ ਕੇਂਦਰੀ ਜ਼ਿਲ੍ਹਾ ਅਦਾਲਤ ਦੀ ਜੱਜ ਜੈਕਲੀਨ ਚੂਲਜਿਯਾਨ ਨੇ ਬਾਂਡ ਮਾਮਲੇ ਦੀ ਸੁਣਵਾਈ 30 ਜੂਨ ਨਿਰਧਾਰਤ ਕੀਤੀ ਹੈ। ਅੰਤਰਿਮ ਸੰਘੀ ਲੋਕ ਪ੍ਰਤੀਵਾਦੀ ਏਮੀ ਕਾਰਲਿਨ ਨੇ ਰਾਣਾ ਵੱਲੋਂ ਕਿਹਾ,''ਰਾਣਾ ਨੂੰ ਇਕ ਮਜ਼ਬੂਤ ਬਾਂਡ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਜੋ ਜਾਇਦਾਦ ਦੇ ਰੂਪ ਵਿਚ ਘੱਟੋ-ਘੱਟ 15 ਲੱਖ ਡਾਲਰ ਦਾ ਹੋਵੇ। ਇਹ ਜਾਇਦਾਦ ਪਰਿਵਾਰ ਅਤੇ ਦੋਸਤਾਂ ਤੇ ਉਸ ਦੀ ਬੇਟੀ, ਲੀਮਾਨ ਰਾਣਾ ਦੀ ਨਿਗਰਾਨੀ ਵਿਚ ਹੋਵੇ।'' ਭਾਰਤ ਨੇ ਕਈ ਅਪਰਾਧਾਂ ਦੇ ਸਿਲਸਿਲੇ ਵਿਚ ਉਸ ਦੀ ਗ੍ਰਿਫਤਾਰੀ ਦੀ ਅਪੀਲ ਕੀਤੀ ਸੀ ਜਿਸ ਵਿਚ ਹੱਤਿਆ ਦੀ ਸਾਜਿਸ ਰਚਣ, ਧੋਖਾਧੜੀ ਅਤੇ ਹੱਤਿਆ ਦੇ ਉਦੇਸ਼ ਨਾਲ ਧੋਖਾਧੜੀ ਦੀ ਸਾਜਿਸ਼ ਰਚਣ ਜਿਹੇ ਅਪਰਾਧ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਅੱਜ ਕੋਵਿਡ-19 ਦੇ 2 ਨਵੇਂ ਮਾਮਲੇ ਆਏ ਸਾਹਮਣੇ 

ਉਹ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਆਪਣੀ ਸ਼ਮੂਲੀਅਤ ਲਈ ਲੋੜੀਂਦਾ ਹੈ। ਕਾਰਾਲਿਨ ਨੇ ਤਰਕ ਦਿੱਤਾ ਕਿ ਰਾਣਾ ਦੇ ਵਿਰੁੱਧ ਅਪਰਾਧਿਕ ਦੋਸ਼ ਮੁੱਖ ਤੌਰ 'ਤੇ ਉਹਨਾਂ ਦੋਸ਼ਾਂ ਵਰਗੇ ਹਨ ਜਿਸ ਲਈ ਉਸ 'ਤੇ ਮੁਕੱਦਮਾ ਚੱਲ ਚੁੱਕਾ ਹੈ ਜਿਵੇਂ ਰਾਣਾ ਨੇ ਆਪਣੇ ਬਚਪਨ ਦੇ ਦੋਸਤ ਅਤੇ ਪਾਕਿਸਤਾਨੀ-ਅਮਰੀਕੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਡੇਵਿਡ ਕੋਲਮੇਨ ਹੇਡਲੀ ਦੇ ਨਾਲ ਸਾਜਿਸ਼ ਰਚ ਕੇ ਮੁੰਬਈ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿਚ 6 ਅਮਰੀਕੀਆਂ ਸਮੇਤ 166 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਤਰਕ ਦਿੰਦੇ ਹੋਏ ਕਿ ਹਵਾਲਗੀ ਦੀ ਕਾਰਵਾਈ ਪੈਂਡਿੰਗ ਰਹਿਣ ਤੱਕ ਉਹ ਜ਼ਮਾਨਤ ਪਾਉਣ ਦਾ ਪਾਤਰ ਹੈ ਉਸ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਉਸ ਦੇ ਵਿਦੇਸ ਭੱਜਣ ਦਾ ਖਤਰਾ, ਉਸ ਦੇ ਬਾਂਡ ਪੈਕੇਜ ਅਤੇ ਦੇਸ਼ ਛੱਡਣ ਵਿਚ ਉਸ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਨਾ ਦੇ ਬਰਾਬਰ ਹੈ।


Vandana

Content Editor

Related News