''ਵੰਦੇ ਭਾਰਤ ਮਿਸ਼ਨ'' ਜ਼ਰੀਏ ਦੇਸ਼ ਵਾਪਸੀ ਕਰਨਗੇ ਅਕਬਰੂਦੀਨ, ਕੀਤਾ ਇਹ ਟਵੀਟ

Friday, May 15, 2020 - 01:04 PM (IST)

ਵਾਸ਼ਿੰਗਟਨ (ਬਿਊਰੋ): ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਅਸਥਾਈ ਪ੍ਰਤੀਨਿਧੀ ਰਹੇ ਸੈਯਦ ਅਕਬਰੂਦੀਨ 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਦੇਸ਼ ਪਰਤ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਲਾਕਡਾਊਨ ਲੱਗਾ ਹੋਣ ਕਾਰਨ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਹੈ। ਇਸ ਲਈ 30 ਅਪ੍ਰੈਲ ਨੂੰ ਕਾਰਜਕਾਲ ਖਤਮ ਹੋਣ ਦੇ ਬਾਅਦ ਵੀ ਉਹ ਦੇਸ਼ ਨਹੀਂ ਪਰਤ ਪਾਏ ਸਨ ਪਰ ਭਾਰਤੀਆਂ ਦੀ ਦੇਸ਼ ਵਾਪਸੀ ਲਈ ਚਲਾਏ ਜਾ ਰਹੇ ਸਪੈਸ਼ਲ ਮਿਸ਼ਨ ਦੇ ਤਹਿਤ ਅਕਬਰੂਦੀਨ ਵੀ ਭਾਰਤ ਪਰਤ ਰਹੇ ਹਨ। ਅਕਬਰੂਦੀਨ ਸੰਯੁਕਤ ਰਾਸ਼ਟਰ ਵਿਚ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਣ ਦੇ ਲਈ ਕਾਫੀ ਚਰਚਾ ਵਿਚ ਰਹੇ ਹਨ। ਸੰਸਦ ਹਮਲੇ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਵਾਉਣ ਵਿਚ ਅਕਬਰੂਦੀਨ ਦੀ ਭੂਮਿਕਾ ਕਾਫੀ ਮਹੱਤਵਪੂਰਣ ਮੰਨੀ ਜਾਂਦੀ ਹੈ।

ਅਕਬਰੂਦੀਨ ਨੇ ਭਾਰਤ ਵਾਪਸੀ ਨੂੰ ਲੈ ਕੇ ਟਵੀਟ ਕੀਤਾ,''ਘਰ ਉਹ ਹੈ ਜਿੱਥੇ ਤੁਹਾਡਾ ਦਿਲ ਰਹਿੰਦਾ ਹੈ। ਨਿਊਯਾਰਕ ਅਤੇ ਸੰਯੁਕਤ ਰਾਸ਼ਟਰ ਨੂੰ ਵਿਦਾਈ। ਅੱਜ ਘਰ ਜਾ ਰਿਹਾ ਹਾਂ। ਉਹਨਾਂ ਸਾਰਿਆਂ ਦੇ ਪ੍ਰਤੀ ਧੰਨਵਾਦ ਜੋ ਮਾਂ ਭਾਰਤੀ ਦੀ ਗੋਦੀ ਵਿਚ ਸਾਡੀ ਵਾਪਸੀ ਯਕੀਨੀ ਕਰ ਰਹੇ ਹਨ।'' ਉਹਨਾਂ ਨੇ ਤਿਰੰਗੇ ਦੇ ਨਾਲ ਦੌੜ ਰਹੇ ਬੱਚਿਆਂ ਦੇ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਵੰਦੇ ਭਾਰਤ ਮਿਸ਼ਨ ਹੈਸ਼ਟੈਗ ਦੀ ਵਰਤੋਂ ਕੀਤੀ ਹੈ।

 

ਵਿਦਾ ਹੋਣ ਤੋਂ ਪਹਿਲਾਂ ਕਹੀ ਨਮਸਤੇ
ਅਕਬਰੂਦੀਨ ਨੇ 30 ਅਪ੍ਰੈਲ ਨੂੰ ਆਪਣੀ ਵਿਦਾਈ ਦੇ ਦੌਰਾਨ ਸੰਯੁਕਤ ਰਾਸ਼ਟਰ ਚੀਫ ਐਂਟੋਨਿਓ ਗੁਤਾਰੇਸ ਨਾਲ ਵੀਡੀਓ ਲਿੰਕ ਦੇ ਜ਼ਰੀਏ ਗੱਲ ਕੀਤੀ। ਉਹਨਾਂ ਨੇ ਕਿਹਾ,''ਜਾਣ ਤੋਂ ਪਹਿਲਾਂ ਮੇਰੀ ਇਕ ਅਪੀਲ ਹੈ। ਭਾਰਤੀ ਪਰੰਪਰਾ ਮੁਤਾਬਕ ਜਦੋਂ ਅਸੀਂ ਮਿਲਦੇ ਹਾਂ ਜਾਂ ਵਿਦਾ ਲੈਂਦੇ ਹਾਂ ਤਾਂ 'ਹੈਲੋ' ਨਹੀਂ ਕਹਿੰਦੇ ਨਾ ਹੀ ਹੱਥ ਮਿਲਾਉਂਦੇ ਹਾਂ। ਸਗੋਂ ਅਸੀਂ 'ਨਮਸਤੇ' ਕਰਦੇ ਹਾਂ। ਇਸ ਲਈ ਮੈਂ ਕਾਰਜਕਾਲ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਨਮਸਤੇ ਕਰਨਾ ਚਾਹੁੰਦਾ ਹਾਂ। ਜੇਕਰ ਤੁਸੀਂ ਵੀ ਅਜਿਹਾ ਕਰ ਸਕੋ ਤਾਂ ਮੈਂ ਆਪਣੇ ਇਕ ਸਾਥੀ ਨੂੰ ਤਸਵੀਰ ਲੈਣ ਲਈ ਕਹਾਂਗਾ।'' ਅਕਬਰੂਦੀਨ ਦੇ ਬਾਅਦ UN ਵਿਚ ਭਾਰਤ ਦੀ ਨੁਮਾਇੰਦਗੀ ਸੀਨੀਅਰ ਡਿਪਲੋਮੈਟ ਟੀ.ਐੱਸ. ਤਿਰੂਮੂਰਤੀ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਕੋਮਾ 'ਚੋਂ ਬਾਰਰ ਆਇਆ ਸ਼ਖਸ ਪਰ ਪਤਨੀ ਦੀ ਕੋਰੋਨਾ ਨੇ ਲਈ ਜਾਨ, ਤੋੜਿਆ ਦਮ

ਅਕਬਰੂਦੀਨ ਨੇ 2012-2016 ਤੱਕ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਇਸ ਦੇ ਬਾਅਦ ਉਹਨਾਂ ਨੂੰ ਸੰਯੁਕਤ ਰਾਸ਼ਟਰ ਭੇਜ ਦਿੱਤਾ ਗਿਆ ਸੀ ਜਿੱਥੇ 4 ਸਾਲ ਉਹਨਾਂ ਨੇ ਭਾਰਤ ਦਾ ਹਰ ਮਾਮਲੇ 'ਤੇ ਬਹੁਤ ਬੇਬਾਕੀ ਅਤੇ ਮਜ਼ਬੂਤੀ ਨਾਲ ਪੱਖ ਰੱਖਿਆ। ਉਹਨਾਂ ਦੀ ਲੋਕਪ੍ਰਿਅਤਾ ਕਾਫੀ ਜ਼ਿਆਦਾ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਭਾਰਤੀ ਵਿਦੇਸ਼ ਨੀਤੀ ਨੂੰ ਅੱਗੇ ਵਧਾਉਂਦੇ ਹਨ। ਟਵਿੱਟਰ 'ਤੇ ਉਹਨਾਂ ਦੇ 2.3 ਲੱਖ ਫਾਲੋਅਰਜ਼ ਹਨ।


Vandana

Content Editor

Related News