ਵਿਰੋਧ ਦੇ ਬਾਵਜੂਦ ਨਹੀਂ ਬਦਲਿਆ ਗਿਆ ਅਮਰੀਕਾ ਦੇ ''ਸਵਸਤਿਕ'' ਸ਼ਹਿਰ ਦਾ ਨਾਂ

09/25/2020 3:57:50 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਨਿਊਯਾਰਕ ਵਿਚ 'ਸਵਸਤਿਕ' ਨਾਮ ਦਾ ਇਕ ਟਾਊਨ ਹੈ। ਵਿਰੋਧ ਦੇ ਬਾਵਜੂਦ ਇਸ ਦੀ ਪਰੀਸ਼ਦ ਨੇ ਨਾਮ ਨਾ ਬਦਲਣ ਦੇ ਸਮਰਥਨ ਵਿਚ ਸਰਬ ਸੰਮਤੀ ਨਾਸ ਫ਼ੈਸਲਾ ਕੀਤਾ ਹੈ। 'ਸਵਸਤਿਕ' ਹਿੰਦੂ ਸੰਸਕ੍ਰਿਤੀ ਵਿਚ ਮੰਗਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਹਰੇਕ ਸ਼ੁੱਭ ਕੰਮ ਤੋਂ ਪਹਿਲਾਂ ਇਸ ਦੀ ਪੂਜਾ ਕੀਤੀ ਜਾਂਦੀ ਹੈ ਪਰ ਅਮਰੀਕਾ ਵਿਚ ਲੋਕ ਇਸ ਨੂੰ ਨਾਜ਼ੀ ਸ਼ਾਸਨ ਦੀ ਹਿੰਸਾ ਅਤੇ ਅਸਹਿਣਸ਼ੀਲਤਾ ਨਾਲ ਵੀ ਜੋੜ ਕੇ ਦੇਖਦੇ ਹਨ। ਇਸੇ ਕਾਰਨ ਟਾਊਨ ਦੇ ਨਾਮ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਸੀ।

'ਸਵਸਤਿਕ' ਚਿੰਨ੍ਹ ਵਿਚ ਇਕ-ਦੂਜੇ ਨੂੰ ਕੱਟਦੀਆਂ ਹੋਈਆਂ ਦੋ ਸਿੱਧੀਆਂ ਲਾਈਨਾਂ ਹੁੰਦੀਆਂ ਹਨ, ਜੋ ਅੱਗੇ ਚੱਲ ਕੇ ਮੁੜ ਜਾਂਦੀਆਂ ਹਨ। ਇਸ ਦੇ ਬਾਅਦ, ਇਹ ਲਾਈਨਾਂ ਆਪਣੇ ਸਿਖਰਾਂ 'ਤੇ ਥੋੜ੍ਹੀਆਂ ਹੋਰ ਅੱਗ ਵੱਲ ਮੁੜੀਆਂ ਹੁੰਦੀਆਂ ਹਨ। ਨਿਊਯਾਰਕ ਦੇ ਬਲੈਕ ਬਰੂਕ ਟਾਊਨ ਦੇ ਤਹਿਤ ਆਉਣ ਵਾਲੇ ਇਸ ਸ਼ਹਿਰ ਨੂੰ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਸਵਸਤਿਕ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਨਿਊਯਾਰਕ ਸ਼ਹਿਰ ਤੋਂ ਆਏ ਨਵੇਂ ਯਾਤਰੀ ਮਾਇਕਲ ਅਲਕਾਮੋ ਨੇ ਕਿਹਾ ਕਿ ਇਹ ਨਾਮ ਨੇੜੇ ਸਥਿਤ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਕਬਰਾਂ ਦਾ ਅਪਮਾਨ ਹੈ, ਜਿਸ ਦੇ ਬਾਅਦ ਟਾਊਨ ਪਰੀਸ਼ਦ ਦੇ ਮੈਂਬਰਾਂ ਨੇ ਨਾਮ ਬਦਲਣ ਸੰਬੰਧੀ ਵੋਟਿੰਗ ਕਰਨ 'ਤੇ ਵਿਚਾਰ ਕੀਤਾ। 

ਪਰੀਸ਼ਦ ਦੇ ਮੈਂਬਰਾਂ ਨੇ 14 ਸਤੰਬਰ ਨੂੰ ਬੈਠਕ ਕੀਤੀ ਅਤੇ ਨਾਮ ਨਾ ਬਦਲਣ ਦਾ ਸਰਬ ਸੰਮਤੀ ਨਾਲ ਫ਼ੈਸਲਾ ਲਿਆ। ਬਲੈਕ ਬਰੂਕ ਨੇ ਸੁਪਰਵਾਈਜ਼ਰ ਜੌਨ ਡਗਲਸ ਨੇ ਵੀਰਵਾਰ ਨੂੰ ਇਕ ਈ-ਮੇਲ ਲਿਖੀ,''ਸਾਨੂੰ ਅਫਸੋਸ ਹੈ ਕਿ ਸਾਡੇ ਭਾਈਚਾਰੇ ਦੇ ਇਤਿਹਾਸ ਦੇ ਬਾਰੇ ਵਿਚ ਨਾ ਜਾਨਣ ਵਾਲੇ ਇਲਾਕੇ ਦੇ ਬਾਹਰ ਦੇ ਲੋਕਾਂ ਨੂੰ ਸ਼ਹਿਰ ਦਾ ਨਾਮ ਦੇਖ ਕੇ ਅਪਮਾਨਜਕ ਮਹਿਸੂਸ ਹੋਇਆ।'' ਉਹਨਾਂ ਨੇ ਕਿਹਾ,''ਇਹ ਨਾਮ ਸਾਡੇ ਵਡੇਰਿਆਂ ਨੇ ਰੱਖਿਆ ਸੀ।'' ਕਈ ਲੋਕ ਇਸ ਚਿੰਨ੍ਹ ਨੂੰ 1930 ਦੇ ਦਹਾਕੇ ਦੇ ਬਾਅਦ ਤੋਂ ਤਾਨਾਸ਼ਾਹ ਅਡੋਲਫ ਹਿਟਲਰ ਅਤੇ ਉਸ ਦੀ ਨਾਜ਼ੀ ਪਾਰਟੀ ਨਾਲ ਜੋੜ ਕੇ ਦੇਖਦੇ ਹਨ ਪਰ ਇਸ ਦਾ ਇਤਿਹਾਸ ਇਸ ਨਾਲੋਂ ਕਿਤੇ ਜ਼ਿਆਦਾ ਪੁਰਾਣਾ ਹੈ। ਇਸ ਸ਼ਹਿਰ ਦਾ ਨਾਮ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਵਸਤਿਕ 'ਤੇ ਰੱਖਿਆ ਗਿਆ ਹੈ, ਜਿਸ ਦਾ ਮਤਲਬ ਕਲਿਆਣ ਹੁੰਦਾ ਹੈ। ਡਗਲਸ ਨੇ ਕਿਹਾ,''ਇਲਾਕੇ ਵਿਚ ਕੁਝ ਅਜਿਹੇ ਵੀ ਵਸਨੀਕ ਹਨ ਜੋ ਦੂਜੇ ਵਿਸ਼ਵ ਯੁੱਧ ਵਿਚ ਲੜੇ ਸਨ ਪਰ ਉਹਨਾਂ ਨੇ ਸਿਰਫ ਇਸ ਲਈ ਨਾਮ ਬਦਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਹਿਟਲਰ ਨੇ ਸਵਸਤਿਕ ਦੇ ਅਰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।''


Vandana

Content Editor

Related News