ਫਰਿਜ਼ਨੋ ਨਿਵਾਸੀ ਮਾਤਾ ਸੁਰਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਨਾਗੀ ਪਰਿਵਾਰ ਨੂੰ ਭਾਰੀ ਸਦਮਾ

Monday, Mar 15, 2021 - 10:53 AM (IST)

ਫਰਿਜ਼ਨੋ ਨਿਵਾਸੀ ਮਾਤਾ ਸੁਰਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਨਾਗੀ ਪਰਿਵਾਰ ਨੂੰ ਭਾਰੀ ਸਦਮਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਿਵਾਸੀ ਮਾਤਾ ਸੁਰਿੰਦਰ ਕੌਰ (ਧਰਮ ਪਤਨੀ ਸਵਰਗਵਾਸੀ ਸ. ਭਗਤ ਸਿੰਘ) ਆਪਣੀ  ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਉਮਰ 75 ਸਾਲ ਸੀ ਅਤੇ ਉਨ੍ਹਾਂ ਦਾ ਪਿਛਲਾ ਪਿੰਡ ਤੇਂਗ ਸੀ, ਜੋ ਜਿਲ੍ਹਾ ਜਲੰਧਰ ਵਿੱਚ ਹੈ। ਸਵ: ਸੁਰਿੰਦਰ ਕੌਰ ਪਿਛਲੇ 15 ਸਾਲਾ ਤੋਂ ਆਪਣੀ ਬੇਟੀ ਕੋਲ ਫਰਿਜ਼ਨੋ ਸ਼ਹਿਰ ਵਿਖੇ ਰਹਿ ਰਹੇ ਸਨ।  

PunjabKesari

ਇੰਨ੍ਹਾਂ ਦਾ ਅੰਤਮ ਸੰਸਕਾਰ ਅਤੇ ਸ਼ਰਧਾਂਜ਼ਲੀ ਦੀ ਰਸਮ 27 ਮਾਰਚ, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜ਼ੇ ਤੋਂ 1 ਵਜ਼ੇ ਹੋਵੇਗੀ। ਜਿਸ ਦਾਪਤਾ: 4800 E. Clayton Ave, Fowler, CA-93625 ਹੈ।ਇਸ ਉਪਰੰਤ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ  “ਸਿੰਘ ਸਭਾ ਫਰਿਜਨੋ” ਵਿਖੇ ਬਾਅਦ ਦੁਪਹਿਰ 2:00 ਵਜ਼ੇ ਤੋਂ 4:00 ਵਜ਼ੇ ਤੱਕ ਹੋਵੇਗੀ। ਗੁਰੂਘਰ ਦਾ ਪਤਾ: 4827 N Parkway Dr, Fresno, CA 93722 ਹੈ।  ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨਾਂ ਦੇ ਜਵਾਈ ਦਵਿੰਦਰ ਸਿੰਘ ਨਾਗੀ ਨਾਲ ਫੋਨ ਨੰਬਰ (559) 476-6791  ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Vandana

Content Editor

Related News