ਸੈਂਟ ਪੈਟ੍ਰਿਕਸ ਕੈਥੇਡ੍ਰਲ ''ਚ ਵਿਅਕਤੀ ਗੈਸੋਲੀਨ ਨਾਲ ਭਰੇ ਦੋ ਕੇਨ ਸਮੇਤ ਗ੍ਰਿਫਤਾਰ
Thursday, Apr 18, 2019 - 01:35 PM (IST)

ਨਿਊਯਾਰਕ (ਭਾਸ਼ਾ)— ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਸੈਂਟ ਪੈਟ੍ਰਿਕਸ ਕੈਥੇਡ੍ਰਲ ਵਿਚ ਗੈਸੋਲੀਨ ਦੇ ਦੋ ਕੈਨ ਅਤੇ ਲਾਈਟਰ ਸਮੇਤ ਦਾਖਲ ਹੋਣ ਵਾਲੇ ਨਿਊਜਰਸੀ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਿਊਯਾਰਕ ਪੁਲਸ ਵਿਭਾਗ ਨੇ ਦੱਸਿਆ ਕਿ ਵਿਅਕਤੀ ਨੂੰ ਬੁੱਧਵਾਰ ਰਾਤ ਗ੍ਰਿਫਤਾਰ ਕੀਤਾ ਗਿਆ। ਨਿਊਯਾਰਕ ਪੁਲਸ ਵਿਭਾਗ ਵਿਚ ਖੁਫੀਆ ਅਤੇ ਅੱਤਵਾਦ ਵਿਰੋਧੀ ਮਾਮਲਿਆਂ ਦੇ ਡਿਪਟੀ ਕਮਿਸ਼ਨਰ ਜੌਨ ਮਿਲਰ ਨੇ ਦੱਸਿਆ ਕਿ 37 ਸਾਲਾ ਅਣਪਛਾਤੇ ਵਿਅਕਤੀ ਨੂੰ ਮੈਨਹੱਟਨ ਦੇ 5ਵੇਂ ਐਵੀਨਿਊ ਸਥਿਤ ਕੈਥੇਡ੍ਰਲ ਵਿਚ ਗੈਸੋਲੀਨ ਅਤੇ ਹਲਕੇ ਦ੍ਰਵ ਅਤੇ ਲਾਈਟਰ ਸਮੇਤ ਗ੍ਰਿਫਤਾਰ ਕੀਤਾ ਗਿਆ।
ਮਿਲਰ ਨੇ ਦੱਸਿਆ,''ਵਿਅਕਤੀ ਨੇ ਕਿਹਾ ਕਿ ਉਸ ਦੀ ਕਾਰ ਵਿਚ ਗੈਸ ਘੱਟ ਸੀ। ਅਸੀਂ ਗੱਡੀ ਦੇਖੀ। ਉਸ ਵਿਚ ਗੈਸ ਘੱਟ ਨਹੀਂ ਸੀ। ਅਸੀਂ ਉਸ ਨੂੰ ਹਿਰਾਸਤ ਵਿਚ ਲੈ ਲਿਆ।'' ਉਨ੍ਹਾਂ ਨੇ ਕਿਹਾ ਹਾਲੇ ਇਹ ਦੱਸਣਾ ਮੁਸ਼ਕਲ ਹੈ ਕਿ ਉਸ ਦਾ ਇਰਾਦਾ ਕੀ ਸੀ ਪਰ ਕਿਸੇ ਵਿਅਕਤੀ ਦਾ ਗੈਸ ਲੈ ਕੇ ਕੈਥੇਡ੍ਰਲ ਵਿਚ ਆਉਆ ਚਿੰਤਾ ਦੀ ਗੱਲ ਹੈ। ਵਿਅਕਤੀ ਦੀ ਕਹਾਣੀ ਵਿਚ ਇਕਰੂਪਤਾ ਨਹੀਂ ਹੈ।