ਸਪੇਸਐਕਸ ਦਾ ''No Load'' ਪਰੀਖਣ ਟਲਿਆ

Thursday, Feb 07, 2019 - 12:29 PM (IST)

ਸਪੇਸਐਕਸ ਦਾ ''No Load'' ਪਰੀਖਣ ਟਲਿਆ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਐਲਾਨ ਕੀਤਾ ਕਿ ਸਪੇਸਐਕਸ (SpaceX ) ਦਾ ਭਾਰ ਰਹਿਤ (No Load) ਰਾਕੇਟ ਪਰੀਖਣ ਟਾਲ ਦਿੱਤਾ ਗਿਆ ਹੈ। ਹੁਣ ਇਹ ਪਰੀਖਣ 2 ਮਾਰਚ ਨੂੰ ਫਲੋਰੀਡਾ ਦੇ ਕੇਪ ਕੈਨਾਵਰੇਲ ਵਿਚ ਹੋਵੇਗਾ। ਨਾਸਾ ਨੇ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਜ਼ਿੰਮੇਵਾਰੀ ਸਪੇਸਐਕਸ ਅਤੇ ਬੋਇੰਗ ਨੂੰ ਦਿੱਤੀ ਹੈ। ਮਨੁੱਖਾਂ ਨੂੰ ਪੁਲਾੜ ਵਿਚ ਭੇਜਣ ਦੀ ਸ਼ੁਰੂਆਤ ਇਸ ਸਾਲ ਤੋਂ ਹੀ ਕੀਤੀ  ਜਾਵੇਗੀ। 

ਸਪੇਸਐਕਸ ਆਪਣੇ ਫਾਲਕਨ 9 ਰਾਕੇਟ ਦੀ ਵਰਤੋਂ ਕਰੇਗਾ ਜਿਸ ਦੇ ਸਿਖਰ 'ਤੇ ਇਕ ਡ੍ਰੈਗਨ ਕੈਪਸੂਲ ਸਥਾਪਿਤ ਕੀਤਾ ਗਿਆ ਹੈ। ਜਿਸ ਨੂੰ ਪੁਲਾੜ ਯਾਤਰੀਆਂ ਨੂੰ ਇਸ ਵਿਚ ਬਿਠਾ ਸਕਣ ਲਈ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਕੈਪਸੂਲ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੱਕ ਲਿਜਾਣ ਲਈ ਤਿਆਰ ਕੀਤਾ ਗਿਆ ਹੈ। ਭਾਵੇਂਕਿ ਮਨੁੱਖ ਨੂੰ ਬਿਠਾ ਕੇ ਪੁਲਾੜ ਗੱਡੀ ਨੂੰ ਭੇਜਣ ਤੋਂ ਪਹਿਲਾਂ ਸਪੇਸਐਕਸ ਨੂੰ ਬਿਨਾਂ ਭਾਰ ਦੇ ਗੱਡੀ ਭੇਜਣ ਵਾਲਾ ਮਿਸ਼ਨ ਪੂਰਾ ਕਰਨਾ ਹੋਵੇਗਾ। ਪਹਿਲਾਂ ਇਹ ਪਰੀਖਣ ਜਨਵਰੀ ਦੀ ਸ਼ੁਰੂਆਤ ਵਿਚ ਹੋਣਾ ਸੀ ਅਤੇ 2 ਮਾਰਚ ਦੀ ਤਰੀਕ ਵੀ ਪੂਰੀ ਤਰ੍ਹਾਂ ਫਾਈਨਲ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਕਾਰਨ ਪਰੀਖਣ ਦੀ ਤਰੀਕ ਮੁਲਤਵੀ ਸਕਦੀ ਹੈ। 

ਜੇਕਰ ਸਭ ਕੁਝ ਠੀਕ ਰਿਹਾ ਤਾਂ ਪਹਿਲੀ ਮਨੁੱਖ ਗੱਡੀ ਜੁਲਾਈ 2019 ਵਿਚ ਭੇਜੀ ਜਾ ਸਕੇਗੀ। ਉੱਥੇ ਬੋਇੰਗ ਭਾਰ ਰਹਿਤ ਪਰੀਖਣ ਅਪ੍ਰੈਲ ਤੋਂ ਪਹਿਲਾਂ ਨਹੀਂ ਕਰ ਸਕੇਗਾ ਜਦਕਿ ਉਸ ਦਾ ਮਨੁੱਖੀ ਮਿਸ਼ਨ ਅਗਸਤ ਵਿਚ ਸ਼ੁਰੂ ਹੋਣ ਵਾਲਾ ਹੈ।


author

Vandana

Content Editor

Related News