US : ਇਲੀਨੋਇਸ ''ਚ ਅਪ੍ਰੈਲ ''ਸਿੱਖ ਜਾਗਰੂਰਤਾ ਮਹੀਨਾ'', ਕ੍ਰਿਸ਼ਨਾਮੂਰਤੀ ਨੇ ਚੁੱਕਿਆ ਸਿੱਖਾਂ ਦਾ ਮੁੱਦਾ

Wednesday, Apr 21, 2021 - 07:08 PM (IST)

US : ਇਲੀਨੋਇਸ ''ਚ ਅਪ੍ਰੈਲ ''ਸਿੱਖ ਜਾਗਰੂਰਤਾ ਮਹੀਨਾ'', ਕ੍ਰਿਸ਼ਨਾਮੂਰਤੀ ਨੇ ਚੁੱਕਿਆ ਸਿੱਖਾਂ ਦਾ ਮੁੱਦਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਇਲੀਨੋਇਸ ਵਿਚ ਅਪ੍ਰੈਲ 'ਸਿੱਖ ਜਾਗਰੂਕਤਾ ਮਹੀਨੇ' ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਨੂੰ ਮਾਨਤਾ ਦੇਣ ਦੇ ਸੰਬੰਧ ਵਿਚ ਸੰਸਦੀ ਰਿਕਾਰਡ ਵਿਚ ਪ੍ਰਸਤਾਵ ਦਰਜ ਕਰਾਇਆ। ਉਹਨਾਂ ਨੇ ਸਿੱਖ ਜਾਗਰੂਕਤਾ ਮਹੀਨੇ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਸਿੱਖ-ਅਮਰੀਕੀ ਭਾਈਚਾਰੇ ਨਾਲ ਨਫਰਤੀ ਅਪਰਾਧ ਅਤੇ ਹਿੰਸਾ ਵੱਧ ਰਹੀ ਹੈ।

125 ਸਾਲ ਪਹਿਲਾਂ ਸਿੱਖ ਆਏ ਸਨ ਅਮਰੀਕਾ
ਕ੍ਰਿਸ਼ਨਾਮੂਰਤੀ ਨੇ ਸੰਸਦ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਪ੍ਰੈਲ ਮਹੀਨੇ ਨੂੰ ਉਹਨਾਂ ਦੇ ਗ੍ਰਹਿ ਰਾਜ ਵਿਚ ਸਿੱਖ ਜਾਗਰੂਕਤਾ ਮਹੀਨੇ ਦੇ ਰੂਪ ਵਿਚ ਮਾਨਤਾ ਦਿੱਤੀ ਜਾਵੇ। ਇਹ ਮਾਨਤਾ ਸਮੇਂ ਦੀ ਮੰਗ ਹੈ। ਸਿੱਖ ਭਾਈਚਾਰੇ ਦੇ ਨਾਲ ਵੱਧਦੀ ਹਿੰਸਾ ਵਿਚ ਅਜਿਹਾ ਕਰਕੇ ਅਸੀਂ ਉਹਨਾਂ ਨੂੰ ਸਨਮਾਨ ਦੇ ਸਕਦੇ ਹਾਂ। ਹਾਲ ਹੀ ਵਿਚ 15 ਅਪ੍ਰੈਲ ਨੂੰ ਇੰਡੀਆਨਾਪੋਲਿਸ ਵਿਚ ਫੈਡਲਰ ਐਕਸਪ੍ਰੈੱਸ ਕੇਂਦਰ 'ਤੇ ਤਿੰਨ ਔਰਤਾਂ ਸਮੇਤ ਚਾਰ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ-  ਸੰਯੁਕਤ ਰਾਸ਼ਟਰ ਦੀਆਂ ਤਿੰਨ ਅਹਿਮ ਬੌਡੀਆਂ ਦਾ ਮੈਂਬਰ ਬਣਿਆ ਭਾਰਤ

ਗੌਰਤਲਬ ਹੈ ਕਿ ਸਿੱਖ ਅਮਰੀਕਾ ਵਿਚ 125 ਸਾਲ ਪਹਿਲਾਂ ਆਏ ਸਨ। ਇੱਥੇ ਉਹਨਾਂ ਨੇ ਕੈਲੀਫੋਰਨੀਆ ਵਿਚ ਫਾਰਮ ਅਤੇ ਵਾਸ਼ਿੰਗਟਨ ਵਿਚ ਲੱਕੜ ਦੀਆਂ ਮਿੱਲਾਂ ਵਿਚ ਕੰਮ ਕੀਤਾ। ਸਾਂਸਦ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਅਮਰੀਕਾ ਵਿਚ ਸਾਰੀਆਂ ਮੁਸ਼ਕਲਾਂ ਦੇ ਬਾਅਦ ਵੀ ਆਪਣੀ ਦੇਸ਼ਭਗਤੀ ਦਿਖਾਉਂਦੇ ਹੋਏ ਅਮਰੀਕੀ ਸੈਨਾ ਵਿਚ ਵੀ ਸੇਵਾਵਾਂ ਦਿੱਤੀਆਂ ਹਨ। ਸਿੱਖ-ਅਮਰੀਕੀਆਂ ਨੇ ਦੂਜੇ ਵਿਸ਼ਵ ਯੁੱਧ, ਕੋਰੀਅਨ ਅਤੇ ਵਿਅਤਨਾਮ ਯੁੱਧ ਵਿਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।


author

Vandana

Content Editor

Related News