ਅਮਰੀਕਾ : ਬਿਜ਼ਨੈੱਸ ਕੰਪਲੈਕਸ ''ਚ ਗੋਲੀਬਾਰੀ, ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ

Thursday, Apr 01, 2021 - 10:04 AM (IST)

ਅਮਰੀਕਾ : ਬਿਜ਼ਨੈੱਸ ਕੰਪਲੈਕਸ ''ਚ ਗੋਲੀਬਾਰੀ, ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਵਿਚ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਹਮਲਾ ਬੁੱਧਵਾਰ ਸ਼ਾਮ ਦਾ ਹੈ, ਜਿਸ ਵਿਚ 1 ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਖ਼ਬਰ ਮੁਤਾਬਕ ਘਟਨਾ ਕੈਲੀਫੋਰਨੀਆ ਦੀ ਓਰੇਂਜ ਸਿਟੀ ਦੇ ਇਕ ਬਿਜ਼ਨੈੱਸ ਕੰਪਲੈਕਸ ਦੀ ਹੈ। ਇਸ ਘਟਨਾ ਵਿਚ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ। 

PunjabKesari

ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ।ਓਰੇਂਜ ਸਿਟੀ ਪੁਲਸ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਇਕ ਵਿਅਕਤੀ ਦੁਆਰਾ 202 ਡਬਲਊ. ਲਿੰਕਨ ਐਵੀਨਿਊ ਵਿਚ ਗੋਲੀ ਚਲਾਉਣ ਦੀ ਸੂਚਨਾ ਮਿਲੀ ਸੀ। ਇਸ ਬਿਜ਼ਨੈੱਸ ਕੰਪਲੈਕਸ ਵਿਚ ਛੋਟੇ-ਵੱਡੇ ਬਿਜ਼ਨੈੱਸ ਦੇ ਕਈ ਦਫਤਰ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਜਨਤਾ ਨੂੰ ਕੋਈ ਖਤਰਾ ਨਹੀਂ ਹੈ। 

PunjabKesari

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਟਲਾਂਟਾ ਖੇਤਰ ਦੇ ਸਪਾ ਵਿਚ ਗੋਲੀਬਾਰੀ ਦੀ ਇਕ ਘਟਨਾ ਵਾਪਰੀ ਸੀ ਜਿਸ ਵਿਚ 8 ਲੋਕ ਮਾਰੇ ਗਏ ਸਨ ਜਿਹਨਾਂ ਵਿਚ 6 ਭਾਰਤੀ ਮੂਲ ਦੇ ਸਨ। ਇਸ ਘਟਨਾ ਦੇ 6 ਦਿਨ ਬਾਅਦ ਬੋਲਡਰ ਸ਼ਹਿਰ ਵਿਚ ਇਕ ਹੋਰ ਘਟਨਾ ਵਾਪਰੀ ਜਿੱਥੇ ਇਕ ਵਿਅਕਤੀ ਨੇ ਇਕ ਸੁਪਰਮਾਰਕੀਟ ਵਿਚ ਗੋਲੀਬਾਰੀ ਕੀਤੀ ਜਿਸ ਵਿਚ 10 ਲੋਕ ਮਾਰੇ ਗਏ ਸਨ।

ਨੋਟ- ਅਮਰੀਕਾ : ਬਿਜ਼ਨੈੱਸ ਕੰਪਲੈਕਸ 'ਚ ਗੋਲੀਬਾਰੀ, ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News