ਅਮਰੀਕਾ : ਸੜਕ ''ਤੇ ਹੋਈ ਗੋਲੀਬਾਰੀ, ਇੱਕ ਸਾਲਾ ਬੱਚੇ ਦੇ ਸਿਰ ''ਚ ਲੱਗੀ ਗੋਲੀ
Thursday, Apr 08, 2021 - 05:57 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਸੜਕ 'ਤੇ ਹੋਈ ਗੋਲੀਬਾਰੀ ਦੌਰਾਨ ਅਧਿਕਾਰੀਆਂ ਅਨੁਸਾਰ ਤਕਰੀਬਨ ਇੱਕ ਸਾਲ ਦਾ ਬੱਚਾ ਸਿਰ 'ਚ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ। ਪੁਲਸ ਨੇ ਦੱਸਿਆ ਕਿ ਇਹ ਗੋਲੀਬਾਰੀ ਮੰਗਲਵਾਰ ਸਵੇਰੇ 11 ਵਜੇ ਲੇਕ ਸ਼ੋਰ ਡਰਾਈਵ 'ਤੇ ਹੋਈ।
ਸ਼ਿਕਾਗੋ ਪੁਲਸ ਵਿਭਾਗ ਦੇ ਜੇਕ ਐਲਡਰਡਨ ਨੇ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਦੱਸਿਆ ਕਿ ਐਕਸਪ੍ਰੈਸ ਵੇਅ ਦੇ ਲੱਗਭਗ ਦੋ ਬਲਾਕਾਂ ਨਾਲ ਹੋਈ ਗੋਲੀਬਾਰੀ ਦੌਰਾਨ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਅਤੇ ਘਟਨਾ ਸਥਾਨ ਤੇ ਕਈ ਸ਼ੈਲ ਬਰਾਮਦ ਕੀਤੇ ਗਏ। ਐਲਡਰਡਨ ਨੇ ਕਿਹਾ ਕਿ ਇਹ ਘਟਨਾ ਸੰਭਵ ਤੌਰ 'ਤੇ ਕਿਸੇ ਨੂੰ ਟ੍ਰੈਫਿਕ ਦੀ ਇੱਕ ਲੇਨ ਵਿੱਚ ਨਾ ਆਉਣ ਦੇਣ 'ਤੇ ਹੋਏ ਵਿਵਾਦ ਕਰਕੇ ਹੋਈ ਸੀ। ਪੁਲਸ ਨੇ ਦੱਸਿਆ ਕਿ ਬੱਚੇ ਨੂੰ ਗੋਲੀ ਲੱਗਣ ਉਪਰੰਤ ਉੱਤਰ ਪੱਛਮੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਉੱਥੋਂ ਉਸ ਨੂੰ ਲੂਰੀ ਚਿਲਡਰਨ ਹਸਪਤਾਲ ਵਿਖੇ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗੁਰਦੁਆਰਾ ਸਾਹਿਬ ਬਰਾਡਸ਼ਾਹ ਪਹੁੰਚੇ ਪਾਕਿ ਕੌਂਸਲੇਟ, ਕਹੀ ਇਹ ਗੱਲ (ਤਸਵੀਰਾਂ)
ਪੁਲਸ ਨੇ ਕਰੈਸ਼ ਹੋਈ ਕਾਰ ਵਿਚੋਂ ਇੱਕ ਹੈਂਡਗਨ ਬਰਾਮਦ ਕੀਤੀ ਹੈ। ਮੇਅਰ ਲੋਰੀ ਲਾਈਟਫੁੱਟ ਅਨੁਸਾਰ ਜਾਸੂਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਦੂਸਰੀ ਕਾਰ ਦੀ ਵੀ ਸਰਗਰਮੀ ਨਾਲ ਭਾਲ ਕਰ ਰਹੇ ਹਨ। ਇਸ ਦੇ ਇਲਾਵਾ ਸ਼ਿਕਾਗੋ ਕਮਿਊਨਿਟੀ ਦੇ ਇੱਕ ਕਾਰਕੁੰਨ ਜੈਮਲ ਗ੍ਰੀਨ, ਵੱਲੋਂ ਬੰਦੂਕਧਾਰੀ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਲਈ 5000 ਡਾਲਰ ਦਾ ਇਨਾਮ ਪੇਸ਼ ਕੀਤਾ ਜਾ ਰਿਹਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।