ਅਮਰੀਕਾ ਦੇ ਪੋਰਟਲੈਂਡ ਸ਼ਹਿਰ ''ਚ ਟੁੱਟੇ ਗਰਮੀ ਦੇ ਰਿਕਾਰਡ, ਖੋਲ੍ਹੋ ਗਏ ਕੂਲਿੰਗ ਕੇਂਦਰ

Sunday, Jun 27, 2021 - 02:25 PM (IST)

ਪੋਰਟਲੈਂਡ (ਭਾਸ਼ਾ): ਅਮਰੀਕਾ ਵਿਚ ਓਰੇਗਨ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਪੋਰਟਲੈਂਡ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਸ਼ਨੀਵਾਰ ਨੂੰ ਸ਼ਹਿਰ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ।ਐਤਵਾਰ ਨੂੰ ਵੀ ਗਰਮੀ ਦੇ ਨਵੇਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਹਿਰ ਵਿਚ ਲੂ ਚੱਲਣ ਕਰਾਨ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਹੈ। ਦੁਕਾਨਾਂ ਵਿਚ ਪੋਰਟੇਬਲ ਏ.ਸੀ. ਅਤੇ ਪੱਖਿਆਂ ਦੀ ਸਪਲਾਈ ਮੰਗ ਨਾਲੋਂ ਘੱਟ ਹੋ ਗਈ ਹੈ। ਹਸਪਤਾਲਾਂ ਨੇ ਬਾਹਰ ਟੀਕਾਕਰਨ ਕੈਂਪ ਰੱਦ ਕਰ ਦਿੱਤੇ ਹਨ। ਸ਼ਹਿਰਾਂ ਵਿਚ ਕੂਲਿੰਗ ਕੇਂਦਰ ਖੁੱਲ੍ਹ ਗਏ ਹਨ। ਇਸ ਦੇ ਨਾਲ ਹੀ ਬੇਸਬਾਲ ਮੁਕਾਬਲੇ ਰੱਦ ਕਰ ਦਿੱਤੇ ਗਏ ਹਨ। ਰਾਸ਼ਟਰੀ ਮੌਸਮ ਸੇਵਾ ਮੁਤਾਬਕ ਪੋਰਟਲੈਂਡ ਵਿਚ ਸ਼ਨੀਵਾਰ ਦੁਪਹਿਰ ਨੂੰ ਤਾਪਮਾਨ 42.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਜਾਰਜ ਫਲਾਇਡ ਕਤਲ ਮਾਮਲੇ 'ਚ ਪੁਲਸ ਅਧਿਕਾਰੀ ਨੂੰ 22 ਸਾਲ 6 ਮਹੀਨੇ ਕੈਦ ਦੀ ਸਜ਼ਾ

ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਇਸ ਤੋਂ ਪਹਿਲਾਂ 1965 ਅਤੇ 1981 ਵਿਚ ਬਹੁਤ ਜ਼ਿਆਦਾ ਗਰਮੀ ਪਈ ਸੀ ਅਤੇ ਉਦੋਂ ਤਾਪਮਾਨ 41.7 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ। ਸੀਏਟਲ ਵਿਚ ਸ਼ਨੀਵਾਰ ਨੂੰ ਤਾਪਮਾਨ 38.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਿਸ ਨਾਲ ਉਹ ਜੂਨ ਵਿਚ ਸਭ ਤੋਂ ਗਰਮ ਦਿਨ ਬਣ ਗਿਆ ਅਤੇ ਇਤਿਹਾਸ ਵਿਚ ਸਿਰਫ ਚੌਥੀ ਵਾਰ ਸ਼ਹਿਰ ਵਿਚ ਤਾਪਮਾਨ 100 ਡਿਗਰੀ ਫਾਰਨਹਾਈਟ ਦੇ ਪਾਰ ਪਹੁੰਚ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ : ਚਾਰ ਲੋਕਾਂ ਦੀ ਮੌਤ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਕੈਦ

ਐਤਵਾਰ ਅਤੇ ਸੋਮਵਾਰ ਨੂੰ ਹੋਰ ਜ਼ਿਆਦਾ ਗਰਮ ਪੈਣ ਦਾ ਅਨੁਮਾਨ ਹੈ ਜਿਸ ਨਾਲ ਕਈ ਰਿਕਾਰਡ ਟੁੱਟ ਸਕਦੇ ਹਨ। ਸੀਏਟਲ ਵਿਚ 2009 ਵਿਚ ਸਭ ਤੋਂ ਵੱਧ 39.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੂਰਬੀ ਵਾਸ਼ਿੰਗਟਨ ਸੂਬੇ ਤੋਂ ਲੈਕੇ ਪੋਰਟਲੈਂਡ ਤੱਕ ਦੇ ਹੋਰ ਸ਼ਹਿਰਾਂ ਵਿਚ ਗਰਮੀ ਦੇ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ।


Vandana

Content Editor

Related News