ਅਮਰੀਕਾ : ਸਕੂਲ ਦੇ ਪ੍ਰਿੰਸੀਪਲ ਸੀਨ ਹਿਊਜ਼ ਦੀ ਸੜਕ ਹਾਦਸੇ ''ਚ ਮੌਤ

Tuesday, Nov 16, 2021 - 10:30 AM (IST)

ਅਮਰੀਕਾ : ਸਕੂਲ ਦੇ ਪ੍ਰਿੰਸੀਪਲ ਸੀਨ ਹਿਊਜ਼ ਦੀ ਸੜਕ ਹਾਦਸੇ ''ਚ ਮੌਤ

ਨਿਉੂਜਰਸੀ (ਰਾਜ ਗੋਗਨਾ): ਅਮਰੀਕਾ ਵਿਚ ਲੋਅਰ ਮੇਰੀਅਨ ਹਾਈ ਸਕੂਲ ਦੇ ਪ੍ਰਿੰਸੀਪਲ ਸੀਨ ਹਿਊਜ਼ ਦੀ ਬੀਤੇ ਦਿਨ ਨਿਊ ਜਰਸੀ ਦੇ ਵਿਨਸਲੋ ਟਾਊਨਸ਼ਿਪ ਵਿੱਚ ਹੋਏ ਇੱਕ ਸੜਕ ਕਾਰ ਹਾਦਸੇ ਵਿੱਚ ਮੌਤ ਹੋ ਗਈ।ਸੀਨ ਹਿਊਜ਼ 14 ਸਾਲਾਂ ਤੋਂ ਲੋਅਰ ਮੇਰੀਅਨ ਹਾਈ ਸਕੂਲ ਵਿੱਚ ਪ੍ਰਿੰਸੀਪਲ ਰਹੇ ਸਨ। ਉਹ ਆਪਣੀ ਕਾਰ ਵਿਚ ਆਪਣੇ ਬੇਟੇ ਨੂੰ ਦੱਖਣੀ ਜਰਸੀ ਵਿੱਚ ਇੱਕ ਫੁਟਬਾਲ ਖੇਡ ਦੇਖਣ ਲਈ ਲਿਜਾ ਰਹੇ ਸਨ। ਇਸ ਹਾਦਸੇ ਵਿਚ ਉਹਨਾ ਦੇ ਪੁੱਤਰ ਨੋਲਨ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਲਈ 'ਲੈਵਲ ਵਨ' ਕੋਵਿਡ-19 ਯਾਤਰਾ ਸਲਾਹ ਕੀਤੀ ਜਾਰੀ

ਪ੍ਰਿੰਸੀਪਲ ਹਿਊਜ ਦੇ ਪਿੱਛੇ ਉਸਦੀ ਪਤਨੀ ਕ੍ਰਿਸਟੀ ਅਤੇ ਉਹਨਾਂ ਦੇ ਤਿੰਨ ਬੱਚੇ ਜੈਕ, ਨੋਲਨ ਅਤੇ ਕੇਟ ਹਨ। ਹਾਰਲੇਸਵਿਲੇ, ਮੋਂਟਗੋਮਰੀ ਕਾਉਂਟੀ ਪੇਨਸਿਲਵੇਨੀਆ ਤੋਂ ਹਿਊਜ, 51 ਸਾਲਾ ਲੋਅਰ ਮੇਰੀਅਨ ਵਿੱਚ 14 ਸਾਲਾਂ ਤੋਂ ਬਤੋਰ ਪ੍ਰਿੰਸੀਪਲ ਸੀ ਅਤੇ ਕਮਿਊਨਿਟੀ ਵਿੱਚ ਉਹ ਇੱਕ ਬੜੀ ਪਿਆਰੀ ਹਸਤੀ ਸੀ। ਉਹ ਕੇਂਦਰੀ ਐਥਲੈਟਿਕ ਲੀਗ ਦੇ ਪ੍ਰਿੰਸੀਪਲ ਵੀ ਸੀ। ਹਾਈ ਸਕੂਲ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀ, ਫੈਕਲਟੀ ਅਤੇ ਸਟਾਫ ਹਿਊਜ਼ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਉਹਨਾ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਉਹਨਾ ਦੇ ਘਰ ਦੁੱਖ ਸਾਂਝਾ ਕਰਨ ਲਈ ਪੁੱਜੇ।


author

Vandana

Content Editor

Related News