ਅਮਰੀਕਾ ''ਚ ਭਾਰਤੀ ਮੂਲ ਦੀ ਖੋਜਕਰਤਾ ਦਾ ਕਤਲ
Tuesday, Aug 04, 2020 - 06:22 PM (IST)

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਖੋਜਕਰਤਾ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੇ ਸਮੇਂ ਉਹ ਜੋਗਿੰਗ ਕਰ ਰਹੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।
ਪੁਲਸ ਦੇ ਮੁਤਾਬਕ ਸ਼ਰਮਿਸ਼ਠਾ ਸੇਨ (43) ਟੈਕਸਾਸ ਦੇ ਪਲਾਨੋ ਸ਼ਹਿਰ ਵਿਚ ਰਹਿੰਦੀ ਸੀ। ਡਬਲਊ.ਐੱਫ.ਏ.ਏ. ਡਾਟ ਕਾਮ ਦੀ ਇਕ ਰਿਪੋਰਟ ਦੇ ਮੁਤਾਬਕ ਲੀਗੇਸੀ ਡ੍ਰਾਈਵ ਅਤੇ ਮਾਰਚਮੈਨ ਵੇਅ ਦੇ ਨੇੜ ਕ੍ਰੀਕ ਇਲਾਕੇ ਵਿਚ ਇਕ ਰਾਹਗੀਰ ਨੇ ਉਹਨਾਂ ਦੀ ਲਾਸ਼ ਦੇਖੀ। ਫੌਕਸ 4ਨਿਊਜ਼ ਦੀ ਖਬਰ ਦੇ ਮੁਤਾਬਕ ਸ਼ਰਮਿਸ਼ਠਾ ਫਾਰਮਾਸਿਸਟ ਅਤੇ ਖੋਜਕਰਤਾ ਸੀ ਜੋ ਕੈਂਸਰ ਰੋਗੀਆਂ ਦੇ ਲਈ ਕੰਮ ਕਰਦੀ ਸੀ। ਉਹਨਾਂ ਦੇ ਦੋ ਬੇਟੇ ਹਨ।
ਪੜ੍ਹੋ ਇਹ ਅਹਿਮ ਖਬਰ- 'ਬੱਚਿਆਂ ਲਈ ਇਸ ਸਾਲ ਕੋਵਿਡ-19 ਵੈਕਸੀਨ ਆਉਣ ਦੀ ਆਸ ਨਹੀਂ'
ਡੱਲਾਸਨਿਊਜ਼ ਡਾਟ ਕਾਮ ਦੇ ਮੁਤਾਬਕ ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਲੁੱਟਖੋਹ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਖਬਰ ਦੇ ਮੁਤਾਬਕ ਉਸ ਦੀ ਪਛਾਣ 29 ਸਾਲਾ ਬਕਾਰੀ ਐਬੀਯੋਨਾ ਮੋਨਕ੍ਰੀਫ ਦੇ ਤੌਰ 'ਤੇ ਕੀਤੀ ਗਈ ਹੈ। ਫੌਕਸ4ਨਿਊਜ਼ ਡਾਟ ਕਾਮ ਦੀ ਖਬਰ ਦੇ ਮੁਤਾਬਕ ਐਥਲੀਟ ਰਹੀ ਸ਼ਰਮਿਸ਼ਠਾ ਰੋਜ਼ ਸਵੇਰੇ ਚਿਸ਼ੋਲਮ ਟ੍ਰੇਲ ਵਿਚ ਦੌੜ ਲਗਾਉਂਦੀ ਸੀ।