ਬਾਲਣ ''ਚ ਕਟੌਤੀ ਕਰ ਕੇ ਭਾਰਤ ''ਚ ਬਚ ਸਕਦੀ ਹੈ ਲੱਖਾਂ ਲੋਕਾਂ ਦੀ ਜਾਨ

05/03/2019 5:48:36 PM

ਵਾਸ਼ਿੰਗਟਨ (ਭਾਸ਼ਾ)— ਲੱਕੜ, ਪਾਥੀ, ਕੋਲਾ ਅਤੇ ਮਿੱਟੀ ਦਾ ਤੇਲ ਜਿਹੇ ਪ੍ਰਦੂਸ਼ਣ ਫੈਲਾਉਣ ਵਾਲੇ ਬਾਲਣਾਂ 'ਤੇ ਰੋਕ ਲਗਾ ਕੇ ਭਾਰਤ ਸਾਲਾਨਾ ਕਰੀਬ 2.7 ਲੱਖ ਲੋਕਾਂ ਦੀ ਜਾਨ ਬਚਾ ਸਕਦਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਅਧਿਐਨ ਵਿਚ ਆਈ.ਆਈ.ਟੀ. ਦਿੱਲੀ ਦੇ ਸ਼ੋਧ ਕਰਤਾ ਵੀ ਸ਼ਾਮਲ ਹਨ। ਅਧਿਐਨ ਮੁਤਾਬਕ ਉਦਯੋਗਿਕ ਜਾਂ ਗੱਡੀਆਂ ਦੀ ਨਿਕਾਸੀ ਵਿਚ ਕੋਈ ਤਬਦੀਲੀ ਕੀਤੇ ਬਿਨਾਂ ਬਾਲਣ ਦੇ ਇਨ੍ਹਾਂ ਸਰੋਤਾਂ ਤੋਂ ਨਿਕਾਸੀ ਦਾ ਖਾਤਮਾ ਕਰਨ ਨਾਲ ਬਾਹਰੀ ਹਵਾ ਪ੍ਰਦੂਸ਼ਣ ਦਾ ਪੱਧਰ ਦੇਸ਼ ਦੀ ਹਵਾ ਗੁਣਵੱਤਾ ਮਿਆਰ ਤੋਂ ਘੱਟ ਹੋ ਜਾਵੇਗਾ। 

ਇਹ ਅਧਿਐਨ ਪ੍ਰੋਸੀਡਿੰਗ ਆਫ ਨੈਸ਼ਨਲ ਅਕੈਡਮੀ ਆਫ ਸਾਇੰਸੇਜ ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ। ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦਿੱਲੀ ਵਿਚ ਸਾਗਨਿਕ ਡੇਅ ਸਮੇਤ ਸ਼ੋਧ ਕਰਤਾਵਾਂ ਮੁਤਾਬਕ ਪ੍ਰਦੂਸ਼ਣ ਫੈਲਾਉਣ ਵਾਲੇ ਘਰੇਲੂ ਬਾਲਣਾਂ ਦੀ ਵਰਤੋਂ ਵਿਚ ਕਮੀ ਕਰਨ ਨਾਲ ਦੇਸ਼ ਵਿਚ ਹਵਾ ਪ੍ਰਦੂਸ਼ਣ ਸਬੰਧੀ ਮੌਤਾਂ ਕਰੀਬ 13 ਫੀਸਦੀ ਘੱਟ ਜਾਣਗੀਆਂ। ਜਿਸ ਨਾਲ ਇਕ ਸਾਲ ਵਿਚ ਕਰੀਬ 2,70,000 ਲੋਕਾਂ ਦੀ ਜਾਨ ਬਚ ਸਕਦੀ ਹੈ। ਅਮਰੀਕਾ ਦੀ ਯੂਨੀਨਵਰਸਿਟੀ ਆਫ ਕੈਲੀਫੋਰਨੀਆ ਦੇ ਟੀਚਰ ਕ੍ਰਿਕ ਸਮਿਥ ਨੇ ਕਿਹਾ,''ਘਰੇਲੂ ਬਾਲਣ ਭਾਰਤ ਵਿਚ ਆਊਟਡੋਰ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਹਨ।''


Vandana

Content Editor

Related News