ਅਮਰੀਕਾ : ਪੁਲਸ ਅਧਿਕਾਰੀ ਨੇ ਬਾਲਕੋਨੀ ਤੋਂ ਲਟਕਦੇ 1 ਮਹੀਨੇ ਦੇ ਬੱਚੇ ਦੀ ਬਚਾਈ ਜਾਨ

Monday, Sep 20, 2021 - 10:12 AM (IST)

ਅਮਰੀਕਾ : ਪੁਲਸ ਅਧਿਕਾਰੀ ਨੇ ਬਾਲਕੋਨੀ ਤੋਂ ਲਟਕਦੇ 1 ਮਹੀਨੇ ਦੇ ਬੱਚੇ ਦੀ ਬਚਾਈ ਜਾਨ

ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਜਰਸੀ ਸਿਟੀ ਦੇ ਇੱਕ ਪੁਲਸ ਅਧਿਕਾਰੀ ਨੇ ਸਿਰਫ 1 ਮਹੀਨੇ ਦੀ ਉਮਰ ਦੇ ਬੱਚੇ ਨੂੰ ਫੜ ਕੇ ਉਸ ਦੀ ਜਾਨ ਬਚਾ ਲਈ, ਜਿਸ ਨੂੰ ਇੱਕ ਵਿਅਕਤੀ ਨੇ ਇੱਕ ਇਮਾਰਤ ਦੀ ਦੂਜੀ ਮੰਜ਼ਲ ਦੀ ਬਾਲਕੋਨੀ ਤੋਂ ਲਟਕਾ ਦਿੱਤਾ ਸੀ।ਅਧਿਕਾਰੀਆਂ ਨੇ ਬੀਤੇ ਦਿਨ ਸ਼ਨੀਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ।ਇਸ ਸੰਬੰਧ ਵਿਚ ਜਰਸੀ ਸਿਟੀ ਦੇ ਮੇਅਰ ਸਟੀਵਨ ਫੁਲੋਪ ਨੇ ਕਿਹਾ ਕਿ ਨਵਜਾਤ, ਜਿਸਦੀ ਪਛਾਣ ਨਹੀਂ ਕੀਤੀ ਗਈ ਸੀ, ਨੂੰ ਸਰੀਰਕ ਤੌਰ 'ਤੇ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆਈ ਲੋਕਾਂ ਨੇ ਕੋਰੋਨਾ ਦੀ ਤੀਜੀ ਲਹਿਰ ਵਿਚਕਾਰ 'ਟੀਕਾਕਰਣ' ਦੇ ਨਵੇਂ ਰਿਕਾਰਡ ਕੀਤੇ ਕਾਇਮ

ਜਰਸੀ ਸਿਟੀ ਦੇ ਮੇਅਰ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਸ ਪੁਲਸ ਅਧਿਕਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਦੇ ਨਾਂ ਦਾ ਹਵਾਲਾ ਦਿੱਤਾ, ਜਿਸ ਦਾ ਨਾਂ ਐਡੁਆਰਡੋ ਮਾਟੁਟੇ ਹੈ।ਮੇਅਰ ਨੇ ਉਸ ਦਾ ਬਹੁਤ ਧੰਨਵਾਦ ਕੀਤਾ ਅਤੇ ਉਸ ਦੀ ਇੱਕ ਫੋਟੋ ਵੀ ਪ੍ਰਕਾਸ਼ਤ ਕੀਤੀ, ਜਿਸ ਵਿੱਚ ਉਸਨੇ ਬੱਚੇ ਨੂੰ ਫੜਿਆ ਹੋਇਆ ਸੀ।ਇਹ ਘਟਨਾ ਬੀਤੇ ਦਿਨ ਸ਼ਨੀਵਾਰ ਸਵੇਰੇ ਜਰਸੀ ਸਿਟੀ ਵਿੱਚ ਵਾਪਰੀ ਜਦੋ ਇੱਕ ਅਣਪਛਾਤਾ ਵਿਅਕਤੀ ਇਕ ਮਹੀਨੇ ਦੇ ਨਵਜੰਮੇ ਬੱਚੇ ਨੂੰ ਬਾਲਕੋਨੀ ਤੋਂ “ਲਟਕਾਅ ਰਿਹਾ” ਸੀ।


author

Vandana

Content Editor

Related News