ਅਮਰੀਕਾ : ਕਤਲ ਕਰਨ ਵਾਲਾ ਸ਼ੱਕੀ ਭਾਰਤੀ ਨਿਊਜਰਸੀ ''ਚ ਗ੍ਰਿਫ਼ਤਾਰ

Wednesday, Oct 16, 2024 - 03:41 PM (IST)

ਨਿਊਜਰਸੀ  (ਰਾਜ ਗੋਗਨਾ)- ਬੀਤੇ ਦਿਨ ਵਰਜੀਨੀਆ ਸੂਬੇ ਦੇ ਸ਼ਹਿਰ ਮਾਨਸਾਸ ਵਿੱਚ ਇੱਕ ਘਰ ਦੇ ਬੇਸਮੈਂਟ ਵਿੱਚ ਗੋਲੀ ਮਾਰ ਕੇ ਮਾਰੇ ਗਏ ਇੱਕ ਵਿਆਹੁਤਾ ਜੋੜੇ ਦੀ ਦੁਖਦਾਈ ਮੌਤ ਦੇ ਸਬੰਧ ਵਿੱਚ ਭਾਰਤੀ ਮੂਲ ਦੇ ਇੱਕ ਸ਼ੱਕੀ ਦੀ ਨਿਊਜਰਸੀ ਵਿੱਚ ਗ੍ਰਿਫ਼ਤਾਰੀ ਕੀਤੀ ਗਈ। ਸ਼ੱਕੀ, ਅਮਨਦੀਪ ਸਿੰਘ (49) ਨੂੰ ਨਿਊਜਰਸੀ ਰਾਜ ਦੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਇਹ ਸ਼ੱਕੀ ਵਰਜੀਨੀਆ ਸੂਬੇ ਦੇ ਸ਼ਹਿਰ ਮਾਨਸਾਸ ਤੋਂ ਆਪਣੇ ਘਰ ਦੇ ਹੇਠਾਂ ਬੇਂਸਮੈਂਟ ਵਿਚ ਕਿਰਾਏ 'ਤੇ ਰਹਿੰਦੇ ਇਕ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਉੱਥੋਂ ਭੱਜ ਗਿਆ ਸੀ।ਇਸ ਮਾਮਲੇ ਦੇ ਬਾਰੇ ਨਿਊਜਰਸੀ ਰਾਜ ਦੀ ਮੇਡਫੋਰਡ ਪੁਲਸ ਦੇ ਅਧਿਕਾਰੀਆਂ ਨੂੰ ਬਰਲਿੰਗਟਨ ਕਾਉਂਟੀ ਵਿੱਚ ਇੱਕ ਉਸ ਦੇ ਪਰਿਵਾਰਕ ਮੈਂਬਰ ਦੇ ਘਰ ਵਿੱਚ ਉਸਦੀ ਮੌਜੂਦਗੀ ਹੋਣ ਦੇ ਬਾਰੇ ਫੋਨ ਕਰਕੇ ਸੁਚੇਤ ਕੀਤਾ ਗਿਆ ਸੀ।

ਸ਼ੱਕੀ ਅਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਦੌਰਾਨ ਉਸ ਕੋਲੋਂ •40 ਕੈਲੀਬਰ ਹੈਂਡਗਨ ਚਾਰ ਲੋਡ ਉੱਚ ਸਮਰੱਥਾ ਵਾਲੇ ਮੈਗਜ਼ੀਨ ਵਾਲੀ ਏ.ਕੇ 47 ਰਾਈਫਲ ਮਿਲੀ ਹੈ। ਉਸ 'ਤੇ ਦੋ ਕਤਲ ਅਤੇ ਕਈ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਅਇਦ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਤਲ ਕਰਨ ਵੇਲੇ ਉਸ ਨੇ ਹੈਂਡਗਨ ਦੀ ਵਰਤੋਂ ਕੀਤੀ ਸੀ।ਇਹ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਨਿਊਜਰਸੀ ਦੇ ਅਧਿਕਾਰੀਆਂ ਨੇ ਪ੍ਰਿੰਸ ਵਿਲੀਅਮ ਕਾਉਂਟੀ (ਵਰਜੀਨੀਆ) ਰਾਜ ਦੀ ਪੁਲਸ ਨਾਲ ਇਸ ਜਾਣਕਾਰੀ ਨਾਲ ਸੰਪਰਕ ਕੀਤਾ। ਸ਼ੱਕੀ ਅਮਨਦੀਪ ਸਿੰਘ ਨੂੰ ਉਸ ਦੇ ਪਰਿਵਾਰ ਨਾਲ ਜੁੜੀ ਇੱਕ ਘਟਨਾ ਤੋਂ ਇਲਾਵਾ ਉਸ ਦੇ ਘਰ ਵਿੱਚ ਕਿਰਾਏ 'ਤੇ ਰਹਿੰਦੇ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਨਿਊਜਰਸੀ ਰਾਜ ਦੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਹਾਊਸਿੰਗ ਸੰਕਟ ਦੌਰਾਨ ਨਵਾਂ ਘਰ ਖਰੀਦਣਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਪਿਆ ਭਾਰੀ

ਕਤਲ ਦੀ ਇਸ ਚੇਤਾਵਨੀ ਨੇ ਵਰਜੀਨੀਆ ਰਾਜ ਦੇ ਸਥਾਨਕ ਅਧਿਕਾਰੀਆਂ ਨੂੰ ਮਾਨਸਾਸ ਸ਼ਹਿਰ ਵਿੱਚ ਹੈਨਸਨ ਗਰੋਵ ਕੋਰਟ ਵਿੱਚ ਸਥਿੱਤ ਸ਼ੱਕੀ ਅਮਨਦੀਪ ਸਿੰਘ ਦੇ ਘਰ ਦੀ ਜਾਂਚ ਪੜਤਾਲ ਕਰਨ ਦੇ ਲਈ ਸੂਚਿਤ ਕੀਤਾ, ਜਦੋ ਅਧਿਕਾਰੀ ਉਸ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ।ਘਰ ਦੀ ਤਲਾਸ਼ੀ ਦੌਰਾਨ ਘਰ ਦੇ ਬੇਸਮੈਂਟ ਵਿੱਚ ਦੋ ਲਾਸ਼ਾਂ ਮਿਲੀਆਂ, ਜਿੰਨਾਂ ਦੀ ਪਹਿਚਾਣ 45 ਸਾਲਾ ਜੋਸ਼ੂਆ ਲੀ ਡੇਵਿਸ ਅਤੇ ਉਸ ਦੀ ਪਤਨੀ ਨਿਕੋਲ ਵਾਂਡਾ ਲਿਨ ਡੇਵਿਸ ਵਜੋਂ ਪਛਾਣ ਕੀਤੀ ਗਈ। ਜੋੜਾ ਬੇਸਮੈਂਟ ਵਿੱਚ ਕਿਰਾਏ 'ਤੇ ਰਹਿੰਦਾ ਸੀ ਅਤੇ ਦੋਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।ਜਾਂਚ ਦੌਰਾਨ ਜਾਸੂਸਾਂ ਨੇ ਖੁਲਾਸਾ ਕੀਤਾ ਕਿ ਅਮਨਦੀਪ ਸਿੰਘ ਕਤਲ ਤੋਂ ਇੱਕ ਦਿਨ ਪਹਿਲਾਂ ਆਪਣੇ ਘਰ ਵਿਚ ਇੱਕ ਹਿੰਸਕ ਘਰੇਲੂ ਘਟਨਾ ਵਿੱਚ ਸ਼ਾਮਲ ਸੀ। ਉਸ ਝਗੜੇ ਵਿੱਚ ਸ਼ੱਕੀ ਅਮਨਦੀਪ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਦੋ ਪਰਿਵਾਰਕ ਮੈਂਬਰਾਂ, ਜਿੰਨਾਂ ਵਿੱਚ ਇਕ 50 ਸਾਲਾ ਔਰਤ ਅਤੇ ਇਕ 53 ਸਾਲਾ ਔਰਤ ਨੂੰ ਉਸੇ ਹੀ ਘਰ ਦੇ ਇਕ ਬੈੱਡਰੂਮ ਵਿੱਚ ਆਪਣੀ ਬੰਦੂਕ ਦੀ ਨੋਕ 'ਤੇ ਡਰਾਇਆ ਅਤੇ ਟਕਰਾਅ ਦੌਰਾਨ, ਸਿੰਘ ਨੇ ਕਥਿਤ ਤੌਰ 'ਤੇ ਔਰਤਾਂ ਨੇੜੇ ਇੱਕ ਗੋਲੀ ਚਲਾਈ, ਹਾਲਾਂਕਿ ਦੋਵਾਂ ਨੂੰ ਗੋਲੀ ਨਹੀਂ ਲੱਗੀ।ਅਤੇ ਉਨ੍ਹਾਂ ਦੀ ਜਾਨ ਦਾ ਬਚਾਅ ਹੋ ਗਿਆ। 

ਸਥਿੱਤੀ ਉਦੋਂ ਵਿਗੜ ਗਈ ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਏ, ਪਰ ਘਟਨਾ ਦੀ ਸੂਚਨਾ ਉਸ ਸਮੇਂ ਪੁਲਸ ਨੂੰ ਨਹੀਂ ਦਿੱਤੀ ਗਈ ਸੀ। ਆਪਣੇ ਘਰੇਲੂ ਝਗੜੇ ਤੋਂ ਕੁਝ ਸਮੇਂ ਬਾਅਦ ਸਿੰਘ ਨੇ ਕਥਿਤ ਤੌਰ 'ਤੇ ਘਰ ਵਿੱਚ ਕਿਰਾਏ ਤੇ ਬੇਂਸਮੈਂਟ ਵਿੱਚ ਰਹਿੰਦੇ ਜੋੜੇ ਜੋਸ਼ੂਆ ਅਤੇ ਨਿਕੋਲ ਡੇਵਿਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਜੋ ਕਿ ਸਿੰਘ ਸਮੇਤ ਉਸ ਦੇ ਪਰਿਵਾਰ ਦੇ ਜਾਣਕਾਰ ਸਨ। ਉਨ੍ਹਾਂ ਦੀ ਉਸ ਦੇ ਪਰਿਵਾਰਿਕ ਝਗੜੇ ਵਿੱਚ ਕੋਈ ਵੀ ਸ਼ਮੂਲੀਅਤ ਜਾਂ ਸਬੰਧ ਨਹੀਂ ਸੀ।ਕਤਲ ਕਰਨ ਤੋਂ ਬਾਅਦ ਸਿੰਘ ਨਿਊਜਰਸੀ ਚਲਾ ਗਿਆ। ਪਰਿਵਾਰ ਦੇ ਹੋਰ  ਮੈਂਬਰਾਂ ਨੇ ਪੁਲਸ ਨਾਲ ਫੋਨ 'ਤੇ ਸੰਪਰਕ ਕੀਤਾ ਅਤੇ ਸਿੰਘ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਹੁਣ ਉਹ ਨਿਊਜਰਸੀ ਅਤੇ ਵਰਜੀਨੀਆ ਦੋਨੇ ਰਾਜਾਂ ਵਿੱਚ ਆਪਣੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।ਅਤੇ ਉਸ ਨੂੰ ਨਿਊਜਰਸੀ ਦੀ ਬਰਲਿੰਗਟਨ ਕਾਉਂਟੀ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News