ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕੀਤੀ ਸ਼ਾਂਤੀ ਦੀ ਅਪੀਲ

Wednesday, Jun 03, 2020 - 06:34 PM (IST)

ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕੀਤੀ ਸ਼ਾਂਤੀ ਦੀ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਅਫਰੀਕੀ-ਅਮਰੀਕੀ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਦੇਸ਼ ਭਰ ਵਿਚ ਭੜਕੇ ਹਿੰਸਾ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਨ, ਰਸਤਿਆਂ ਵਿਚੋਂ ਹਟਣ ਅਤੇ ਆਪਣੇ ਪਿਆਰਿਆਂ ਦੇ ਨਾਲ ਸਮਾਂ ਬਿਤਾਉਣ ਦੀ ਅਪੀਲ ਕੀਤੀ। ਮੇਲਾਨੀਆ ਨੇ ਮੰਗਲਵਾਰ ਨੂੰ ਕਿਹਾ,''ਰਾਤ ਹੋਣ ਦੇ ਨਾਲ ਹੀ ਮੈਂ ਸਾਰੇ ਨਾਗਰਿਕਾਂ ਨੂੰ ਕਰਫਿਊ ਦੀ ਪਾਲਣਾ ਕਰਨ, ਰਸਤਿਆਂ ਵਿਚੋਂ ਹਟਣ ਅਤੇ ਆਪਣੇ ਪਿਆਰਿਆਂ ਦੇ ਨਾਲ ਸਮਾਂ ਬਿਤਾਉਣ ਲਈ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕਰਦੀ ਹਾਂ।''

 

ਪ੍ਰਥਮ ਮਹਿਲਾ ਨੇ ਟਵੀਟ ਕੀਤਾ,''ਸਾਰੇ ਸ਼ਹਿਰ, ਭਾਈਚਾਰੇ ਅਤੇ ਨਾਗਰਿਕ ਸੁਰੱਖਿਅਤ ਰਹਿਣ ਦੇ ਹੱਕਦਾਰ ਹਨ ਅਤੇ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਸ਼ਾਂਤੀ ਦੇ ਲਈ ਮਿਲ ਕੇ ਕੰਮ ਕਰੀਏ।'' ਇਸ ਤੋਂ ਇਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਉਹ ਆਪਣੇ ਦੇਸ਼ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦੇਖ ਕੇ ਦੁਖੀ ਹਨ। ਮੇਲਾਨੀਆ ਟਰੰਪ ਨੇ ਇਕ ਹੋਰ ਟਵੀਟ ਕਰ ਕੇ ਹਰ ਕਿਸੇ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨ,  ਇਕ-ਦੂਜੇ ਦੀ ਦੇਖਭਾਲ ਕਰਨ ਅਤੇ ਇਸ ਮਹਾਨ ਦੇਸ਼ ਵਿਚ ਸ਼ਾਂਤੀ ਕਾਇਮ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ। 

 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਹਾਜ਼ਰ ਜਵਾਬ PM ਟਰੰਪ ਬਾਰੇ ਸਵਾਲ ਪੁੱਛੇ ਜਾਣ 'ਤੇ ਹੋਏ ਖਾਮੋਸ਼ (ਵੀਡੀਓ)

ਇਕ ਟਵੀਟ ਵਿਚ ਉਹਨਾਂ ਨੇ ਅਮਰੀਕੀਆਂ ਨੂੰ ਆਪਣੇ ਪ੍ਰਦਰਸ਼ਨ ਦੇ ਦੌਰਾਨ ਹਿੰਸਕ ਰੂਪ ਨਾ ਲੈਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ,''ਸਾਡੇ ਦੇਸ਼ ਵਿਚ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਇਜਾਜ਼ਤ ਹੈ ਪਰ ਹਿੰਸਾ ਦੀ ਕੋਈ ਜਗ੍ਹਾ ਨਹੀਂ। ਮੈਂ ਕੋਵਿਡ-19 ਦੇ ਦੌਰਾਨ ਆਪਣੇ ਨਾਗਰਿਕਾਂ ਨੂੰ ਇਕਜੁੱਟ ਅਤੇ ਇਕ-ਦੂਜੇ ਦੀ ਦੇਖਭਾਲ ਕਰਦੇ ਦੇਖਿਆ ਹੈ ਅਤੇ ਹੁਣ ਅਸੀਂ ਰੁੱਕ ਨਹੀਂ ਸਕਦੇ।'' ਮੇਲਾਨੀਆ ਨੇ ਕਿਹਾ,''ਜੌਰਜ ਫਲਾਈਡ ਦੇ ਪਰਿਵਾਰ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਇਕ ਦੇਸ਼ ਦੇ ਤੌਰ 'ਤੇ ਚੱਲੀਏ, ਸ਼ਾਂਤੀ ਅਤੇ ਪ੍ਰਾਰਥਨਾ 'ਤੇ ਧਿਆਨ ਕੇਂਦਰਿਤ ਕਰੀਏ।''

 


author

Vandana

Content Editor

Related News