ਪਰਮਜੀਤ ਸਿੰਘ ਸਿੱਧੂ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾ

Friday, Mar 05, 2021 - 01:13 PM (IST)

ਪਰਮਜੀਤ ਸਿੰਘ ਸਿੱਧੂ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਉੱਘੀ ਸ਼ਖ਼ਸੀਅਤ ਪਰਮਜੀਤ ਸਿੰਘ ਸਿੱਧੂ ਦੇ ਸਤਿਕਾਰਯੋਗ ਪਿਤਾ ਜੀ ਕੈਪਟਨ ਮਲਕੀਤ ਸਿੰਘ ਸਿੱਧੂ ਪਿਛਲੇ ਦਿਨੀਂ 100 ਸਾਲ ਦੀ ਖੁਸ਼ਹਾਲ ਜ਼ਿੰਦਗੀ ਭੋਗ ਕੇ ਇਸ ਫ਼ਾਨੀ ਦੁਨੀਆ ਨੂੰ ਸਦਾ ਅਲਵਿਦਾ ਆਖ ਗਏ। ਉਹ ਪਿਛਲੇ ਲੰਮੇ ਸਮੇਂ ਤੋਂ ਪਰਮਜੀਤ ਸਿੰਘ ਹੋਰਾਂ ਕੋਲ ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਰਹਿ ਰਹੇ ਸਨ। ਉਹਨਾਂ ਦਾ ਪਿਛਲਾ ਪਿੰਡ ਸਿਧਵਾਂ ਕਲਾਂ ਤਹਿਸੀਲ ਜਗਰਾਓ ਵਿੱਚ ਪੈਂਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਪੰਜਾਬੀ ਸਟੋਰ ਮਾਲਕ ਸਤਨਾਮ ਸਿੰਘ ਦਾ ਗੋਲੀ ਮਾਰ ਕੇ ਕਤਲ

ਸਵ. ਮਲਕੀਤ ਸਿੰਘ ਵਰਲਡ ਵਾਰ 2 ਦੇ ਫਾਇਟਰ ਰਹੇ ‘ਤੇ ਫੌਜ ਵਿੱਚੋਂ ਬਤੌਰ ਕੈਪਟਨ ਸੇਵਾ ਮੁਕਤ ਹੋਏ। ਉਹਨਾਂ ਨਮਿੱਤ ਰੱਖੇ ਸਹਿਜ ਪਾਠ ਦਾ ਭੋਗ ਦਿਨ ਮੰਗਲ਼ਵਾਰ ਮਿਤੀ 9 ਮਾਰਚ ਨੂੰ ਦੁਪਿਹਰ 2.30 ਗੁਰਦਵਾਰਾ ਸਹਿਬ ਫਰੀਮਾਂਟ ਵਿੱਖੇ ਪਵੇਗਾ। ਗੁਰੂ-ਘਰ ਦਾ ਪਤਾ 300 ਗੁਰਦਵਾਰਾ ਰੋਡ, ਫਰੀਮਾਂਟ ਕੈਲੀਫੋਰਨੀਆਂ 94536 ਹੈ। ਉਹ ਆਪਣੇ ਪਿੱਛੇ ਤਿੰਨ ਬੇਟੇ, ਇੱਕ ਬੇਟੀ ਅਤੇ ਹਰਿਆ-ਭਰਿਆ ਪਰਿਵਾਰ ਛੱਡ ਗਏ ਹਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਰਮਜੀਤ ਸਿੱਧੂ ਨਾਲ 510-709-8000 'ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Vandana

Content Editor

Related News