ਜੋਅ ਬਾਈਡੇਨ ਦੀ ਟੀਮ ''ਚ ਸ਼ਾਮਲ ਭਾਰਤੀ ਮੂਲ ਦੀ ਮਾਲਾ ਅਡਿਗਾ, ਮਿਲੀ ਇਹ ਜ਼ਿੰਮੇਵਾਰੀ

Sunday, Nov 22, 2020 - 06:00 PM (IST)

ਜੋਅ ਬਾਈਡੇਨ ਦੀ ਟੀਮ ''ਚ ਸ਼ਾਮਲ ਭਾਰਤੀ ਮੂਲ ਦੀ ਮਾਲਾ ਅਡਿਗਾ, ਮਿਲੀ ਇਹ ਜ਼ਿੰਮੇਵਾਰੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਵ੍ਹਾਈਟ ਹਾਊਸ ਟੀਮ ਬਣਾਉਣ ਵਿਚ ਜੁਟੇ ਹੋਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਓਬਾਮਾ ਪ੍ਰਸ਼ਾਸਨ ਦੇ ਚਾਰ ਅਧਿਕਾਰੀਆਂ ਨੂੰ ਉੱਚ ਅਹੁਦੇ ਦਿੱਤੇ ਹਨ। ਇਸ ਟੀਮ ਵਿਚ ਭਾਰਤੀ ਮੂਲ ਦੀ ਮਾਲਾ ਅਡਿਗਾ ਵੀ ਸ਼ਾਮਲ ਹਨ। ਓਬਾਮਾ ਪ੍ਰਸ਼ਾਸਨ ਵਿਚ ਚੀਫ ਆਫ ਸਟਾਫ ਰਹੀ ਕੈਥੀ ਰਸੇਲ ਵ੍ਹਾਈਟ ਹਾਊਸ ਆਫਿਸ ਆਫ ਪ੍ਰੈਜੀਡੈਂਸ਼ਲ ਪਰਸਨਲ ਦੀ ਡਾਇਰੈਕਟਰ ਦੇ ਤੌਰ 'ਤੇ ਕੰਮ ਕਰੇਗੀ। ਉਹ ਪ੍ਰਬੰਧਕੀ ਅਹੁਦਿਆਂ ਦੇ ਲਈ ਐਪਲੀਕੇਸ਼ਨਾਂ ਦੀ ਜਾਂਚ ਕਰੇਗੀ। ਉੱਥੇ ਲੂਇਸਾ ਟੇਰੇਲ ਡਿਪਟੀ ਚੀਫ ਆਫ ਸਟਾਫ ਦੇ ਤੌਰ 'ਤੇ ਹੋਣਗੇ।

ਮਾਲਾ ਕਰੇਗੀ ਇਹ ਕੰਮ
ਓਬਾਮਾ ਪ੍ਰਸ਼ਾਸਨ ਵਿਚ ਜਿਲ ਬਾਈਡੇਨ ਦੇ ਸੋਸ਼ਲ ਸੈਕਟਰੀ ਰਹੇ ਕਾਰਲੋਸ ਐਲਿਹੋਨਦੋ ਹਾਲੇ ਵੀ ਉਹੀ ਅਹੁਦਾ ਸੰਭਾਲਣਗੇ। ਮਾਲਾ ਅਡਿਗਾ ਜਿਲ ਦੀ ਪਾਲਿਸੀ ਡਾਇਰੈਕਟਰ ਦੇ ਤੌਰ 'ਤੇ ਕੰਮ ਕਰੇਗੀ। ਉਹਨਾਂ ਦਾ ਕੰਮ ਫਸਟ ਲੇਡੀ ਦੇ ਤੌਰ 'ਤੇ ਜਿਲ ਦੀਆਂ ਤਰਜੀਹਾਂ ਤੈਅ ਕਰਨਾ ਹੋਵੇਗਾ। ਉਹ ਪਹਿਲਾਂ ਬਾਈਡੇਨ ਫਾਊਂਡੇਸ਼ਨ ਵਿਚ ਉੱਚ ਪੱਧਰੀ ਸਿੱਖਿਆ ਅਤੇ ਸੈਨਾ ਦੇ ਪਰਿਵਾਰਾਂ ਦੀ ਡਾਇਰੈਕਟਰ ਰਹਿ ਚੁੱਕੀ ਹੈ। ਉਹਨਾਂ ਨੇ ਓਬਾਮਾ ਪ੍ਰਸ਼ਾਸਨ ਵਿਚ ਜਿਲ ਬਾਈਡੇਨ ਦੀ ਸਲਾਹਕਾਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ-  ਖੇਤੀਬਾੜੀ ਕਾਨੂੰਨ ਦੇ ਵਿਰੋਧ 'ਚ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਨੇ ਕੀਤੀ ਆਵਾਜ਼ ਬੁਲੰਦ 

ਬਾਈਡੇਨ ਨੇ ਕਹੀ ਇਹ ਗੱਲ
ਬਾਈਡੇਨ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਕਿਹਾ,''ਮੈਂ ਆਪਣੀ ਟੀਮ ਵਿਚ ਹੋਰ ਵੀ ਮੈਂਬਰਾਂ ਦੇ ਨਾਮ ਦਾ ਐਲਾਨ ਕਰਨ ਵਿਚ ਮਾਣ ਮਹਿਸੂਸ ਕਰ ਰਿਹਾ ਹਾਂ, ਜੋ ਅਮਰੀਕਾ ਵਿਚ ਮੁਸ਼ਕਲ ਸਮੇਂ ਵਿਚ ਤਬਦੀਲੀ ਲਿਆਉਣਗੇ। ਸਾਡੇ ਦੇਸ਼ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਹਨ ਉਹਨਾਂ ਨੂੰ ਪਾਰ ਕਰਨ ਦਾ ਸਮਰਪਣ ਉਹਨਾਂ ਦੇ ਫੁਟਕਲ ਪਿਛੋਕੜ ਅਤੇ ਅਨੁਭਵ ਤੋਂ ਆਉਂਦਾ ਹੈ।ਉਹ ਅਮਰੀਕਾ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਬਿਹਤਰ, ਨਿਆਂਪੂਰਨ ਅਤੇ ਸੰਯੁਕਤ ਦੇਸ਼ ਤਿਆਰ ਕਰਨ ਵਿਚ ਮਦਦ ਕਰਨਗੇ।''


author

Vandana

Content Editor

Related News