ਮੈਨੂੰ ਮਾਣ ਹੈ ਕਿ ਮੈਂ ਇਕ ਦੇਸ਼ਭਗਤ ਅਮਰੀਕੀ ਨਾਗਰਿਕ ਹਾਂ : ਕਮਲਾ ਹੈਰਿਸ

10/29/2020 6:23:04 PM

ਵਾਸ਼ਿੰਗਟਨ (ਭਾਸ਼ਾ): ਡੈਮੋਕ੍ਰੇਟ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਇਕ ਦੇਸ਼ਭਗਤ ਅਮਰੀਕੀ ਨਾਗਰਿਕ ਹੈ। ਜੋ ਆਪਣੇ ਦੇਸ਼ ਨਾਲ ਪਿਆਰ ਕਰਦੀ ਹੈ। ਹੈਰਿਸ ਨੇ ਰੀਪਬਲਕਨ ਪਾਰਟੀ ਦੇ ਉਸ ਦੋਸ਼ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਉਹਨਾਂ ਨੂੰ ਸਮਾਜਵਾਦੀ ਏਜੰਡਾ ਪ੍ਰਚਾਰਿਤ ਕਰਨ ਵਾਲਾ ਦੱਸਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਕਦਰਾਂ ਕੀਮਤਾਂ ਅਮਰੀਕਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਹਨ। 

ਦੀ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ਦੇ ਮੁਤਾਬਕ, ਬੁੱਧਵਾਰ ਨੂੰ ਅਰੀਜ਼ੋਨਾ ਵਿਚ ਆਖਰੀ ਚੋਣ ਪ੍ਰਚਾਰ ਮੁਹਿੰਮ ਦੇ ਦੌਰਾਨ ਟਕਸਨ ਵਿਚ ਆਯੋਜਿਤ ਇਕ ਰੈਲੀ ਵਿਚ ਹੈਰਿਸ ਨੇ ਕਿਹਾ ਕਿ ਸਭ ਕੁਝ ਦਾਅ 'ਤੇ ਲੱਗਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ  ਭਾਸ਼ਣ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਕੋਵਿਡ-19 ਦੀ ਸਥਿਤੀ ਦੇ ਪ੍ਰਬੰਧਨ ਦੀ ਵੀ ਆਲੋਚਨਾ ਕੀਤੀ। ਕੈਲੀਫੋਰਨੀਆ ਤੋਂ ਸੈਨੇਟਰ ਹੈਰਿਸ ਨੇ ਸਮਾਜਵਾਦੀ ਏਜੰਡਾ ਪ੍ਰਚਾਰਿਤ ਕਰਨ ਦੇ ਰੀਪਬਲਕਿਨ ਪਾਰਟੀ ਦੇ ਦੇਸ਼ਾਂ ਦਾ ਵੀ ਖੰਡਨ ਕੀਤਾ। ਉਹਨਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ,''ਮੇਰੀਆਂ ਕਦਰਾਂ ਕੀਮਤਾਂ ਦੇ ਬਾਰੇ ਵਿਚ ਗੱਲ ਕੀਤੀ ਜਾ ਰਹੀ ਹੈ। ਮੈਨੂੰ ਇਕ ਦੇਸ਼ਭਗਤ ਅਮਰੀਕੀ ਹੋਣ 'ਤੇ ਮਾਣ ਹੈ। ਮੈਂ ਆਪਣੇ ਦੇਸ਼ ਨਾਲ ਪਿਆਰ ਕਰਦੀਹਾਂ ਅਤੇ ਸਾਡੀਆਂ ਕਦਰਾ ਕੀਮਤਾਂ ਅਮਰੀਕਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਹਨ।'' 

ਆਪਣੇ ਅਤੇ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਦੀ ਤੁਲਨਾ ਕਰਦਿਆਂ ਹੈਰਿਸ ਨੇ ਕਿਹਾ ਕਿ ਜਿੱਥੇ ਟਰੰਪ ਦੀਆਂ ਜਨ ਸਭਾਵਾਂ ਵਿਚ ਸਾਰੇ ਲੋਕ ਮਾਸਕ ਨਹੀਂ ਲਗਾਉਂਦ ਅਤੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਦੇ, ਉੱਥੇ ਡੈਮੋਕ੍ਰੇਟ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਹ ਸ਼ੁਰੂ ਤੋਂ ਹੀ ਇਸ ਬਾਰੇ ਵਿਚ ਸਪਸ਼ੱਟ ਹਨ ਕਿ ਉਹ ਵੋਟਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿਚ ਪਾ ਕੇਸੰਬੋਧਿਤ ਨਹੀਂ ਕਰਨਗੇ।


Vandana

Content Editor

Related News