100 ਦਿਨਾਂ ਵਿਚ 10 ਕਰੋੜ ਲੋਕਾਂ ਦਾ ਹੋਵੇਗਾ ਟੀਕਾਕਰਨ : ਬਾਈਡੇਨ
Wednesday, Dec 09, 2020 - 05:58 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ 10 ਕਰੋੜ ਲੋਕਾਂ ਤੱਕ ਕੋਰੋਨਾਵਾਇਰਸ ਦਾ ਟੀਕਾ ਪਹੁੰਚਾਇਆ ਜਾਵੇਗਾ। ਬਾਈਡੇਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ 'ਤੇ ਪਹਿਲੇ 100 ਦਿਨਾਂ ਵਿਚ ਕੋਵਿਡ-19 ਟੀਕੇ ਦੀਆਂ 10 ਕਰੋੜ ਖੁਰਾਕਾਂ ਮੁਹੱਈਆ ਕਰਾਉਣ ਦਾ ਸੰਕਲਪ ਲਿਆ।
ਮਹਾਮਾਰੀ ਨਾਲ ਨਜਿੱਠਣ ਲਈ ਆਪਣੀ ਟੀਮ ਦੀ ਜਾਣ-ਪਛਾਣ ਕਰਵਾਉਂਦਿਆਂ ਬਾਈਡੇਨ ਨੇ ਡੇਲਾਵੇਅਰ ਵਿਚ ਮੰਗਲਵਾਰ ਨੂੰ ਕਿਹਾ ਕਿ ਸ਼ੁਰੂ ਵਿਚ ਨਵੀਂ ਸਰਕਾਰ ਦੀ ਸਿਖਰ 'ਤੇ ਤਿੰਨ ਤਰਜੀਹਾਂ ਹੋਣਗੀਆਂ। ਉਹਨਾਂ ਨੇ ਅਮਰੀਕਾ ਜਨਤਾ ਨੂੰ ਅਗਲੇ 100 ਦਿਨ ਤੱਕ ਮਾਸਕ ਪਾਉਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸੰਘੀ ਦਫਤਰਾਂ ਅਤੇ ਜਨਤਕ ਟਰਾਂਸਪੋਰਟ ਸੇਵਾਵਾਂ ਵਿਚ ਇਸ ਨੂੰ ਲਾਜਮੀ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸੰਸਦ ਵਿਚ ਨਵਾਂ ਕਾਨੂੰਨ ਪਾਸ, ਚੀਨ ਨਾਲ ਵੱਧ ਸਕਦਾ ਹੈ ਤਣਾਅ
ਇਸ ਦੇ ਬਾਅਦ ਬਾਈਡੇਨ ਨੇ ਇਸੇ ਮਿਆਦ ਵਿਚ 10 ਕਰੋੜ ਅਮਰੀਕੀ ਲੋਕਾਂ ਦੇ ਵਿਚ ਟੀਕਾ ਵੰਡਣ ਦਾ ਵਾਅਦਾ ਵੀ ਕੀਤਾ। ਬਾਈਡੇਨ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨ ਦੇ ਅੰਦਰ ਵਾਇਰਸ ਨੂੰ ਇੰਨਾ ਤਾਂ ਕਾਬੂ ਵਿਚ ਲਿਆਂਦਾ ਜਾ ਸਕੇਗਾ ਕਿ ਜ਼ਿਆਦਾਤਰ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਸਕੇ। ਬਾਈਡੇਨ ਨੇ ਕਿਹਾ,''ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣਾ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ ਹੈ।''
ਨੋਟ- ਬਾਈਡੇਨ ਦੇ 100 ਦਿਨਾਂ ਵਿਚ 10 ਕਰੋੜ ਲੋਕਾਂ ਦੇ ਟੀਕਾਕਰਨ ਕਰਨ ਦੇ ਸੰਕਲਪ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।