ਭਾਰਤੀ ਜੋੜੇ ਨੇ ਸਾੜੀ-ਧੋਤੀ ''ਚ ਬਰਫ ''ਚ ਲਗਾਈ ਦੌੜ, ਵੀਡੀਓ ਵਾਇਰਲ

Monday, Feb 08, 2021 - 05:58 PM (IST)

ਭਾਰਤੀ ਜੋੜੇ ਨੇ ਸਾੜੀ-ਧੋਤੀ ''ਚ ਬਰਫ ''ਚ ਲਗਾਈ ਦੌੜ, ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਜੋੜੇ ਨੇ ਧੋਤੀ ਅਤੇ ਸਾੜੀ ਵਿਚ ਬਰਫ ਵਿਚ ਅਜਿਹੀ ਦੌੜ ਲਗਾਈ ਕਿ ਉਹਨਾਂ ਦਾ ਵੀਡੀਓ ਕਾਫੀ ਚਰਚਾ ਵਿਚ ਹੈ। ਭਾਰਤੀ ਜੋੜੇ ਦਾ ਇਹ ਵੀਡੀਓ ਅਮਰੀਕਾ ਦੇ ਮਿਨੇਸੋਟਾ ਰਾਜ ਦੇ ਬਹੁਤ ਲੋਕਪ੍ਰਿਅ ਸਕੀ ਵਿਲੇਜ ਵੇਲਚ ਦਾ ਹੈ। ਵੇਲਚ ਸੂਬੇ ਵਿਖੇ ਬਰਫ ਦੀ ਸਫੇਦ ਚਾਦਰ ਵਿਚ ਧੋਤੀ ਅਤੇ ਸਾੜੀ ਵਿਚ ਭਾਰਤੀ ਮੂਲ ਦੀ ਦਿਵਯਾ ਅਤੇ ਮਧੁ ਦੀ ਸਕੀਇੰਗ ਦਾ ਇਹ ਵੀਡੀਓ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by 𝕯ivya 𝕸aiya (@divyamaiya)

ਦਿਵਯਾ ਅਤੇ ਮਧੁ ਨੇ ਇਸ ਵੀਡੀਓ ਅਤੇ ਸਕੀਇੰਗ ਕਰਨ ਦੀਆਂ ਤਸਵੀਰਾ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦਿਵਯਾ ਅਤੇ ਮਧੂ ਸਾੜੀ ਅਤੇ ਧੋਤੀ ਪਾ ਕੇ ਸਕੀਇੰਗ ਦੇ ਉਪਕਰਨ ਪਹਿਨ ਰਹੇ ਹਨ। ਇਸ ਦੇ ਕੁਝ ਸਕਿੰਟ ਬਾਅਦ ਹੀ ਉਹ ਬਰਫ ਨਾਲ ਭਰੇ ਪਹਾੜ 'ਤੇ ਸਕੀਇੰਗ ਕਰਦੇ ਨਜ਼ਰ ਆਉਂਦੇ ਹਨ। 

PunjabKesari

ਦਿਵਯਾ ਨੇ ਨੀਲੇ ਰੰਗ ਦੀ ਸਾੜੀ ਪਾਈ ਹੋਈ ਹੈ ਉੱਥੇ ਮਧੁ ਨੇ ਗ੍ਰੀਨ ਕਮੀਜ਼ ਅਤੇ ਧੋਤੀ ਪਾਈ ਹੋਈ ਹੈ। ਉਹਨਾਂ ਨੇ ਜਦੋਂ ਤੋਂ ਇਹ ਵੀਡੀਓ ਸ਼ੇਅਰ ਕੀਤਾ ਹੈ ਉਦੋਂ ਤੋਂ ਹੁਣ ਤੱਕ 3 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਕਰੀਬ 13 ਹਜ਼ਾਰ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਆਸਟ੍ਰੇਲੀਆਈ ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ, ਲਗਾਏ ਇਹ ਦੋਸ਼

ਵੱਡੀ ਗਿਣਤੀ ਵਿਚ ਲੋਕ ਕੁਮੈਂਟ ਕਰ ਕੇ ਇਸ ਜੋੜੇ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''ਮੈਨੂੰ ਇਹ ਕਾਫੀ ਪਸੰਦ ਆਇਆ।'' ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਦੋਵੇਂ ਇਕ-ਦੂਜੇ ਲਈ ਹੀ ਬਣੇ ਹੋ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News