ਅਮਰੀਕਾ : FDA ਨੇ 5-11 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
Sunday, Oct 31, 2021 - 12:14 AM (IST)
ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ-ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਦੁਆਰਾ ਸ਼ੁੱਕਰਵਾਰ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਦੀ ਕੋਰੋਨਾ ਖੁਰਾਕ ਨੂੰ ਅਧਿਕਾਰਤ ਕੀਤਾ ਗਿਆ ਹੈ। ਇਸ ਮਨਜ਼ੂਰੀ ਤੋਂ ਬਾਅਦ ਹੋਰ 28 ਮਿਲੀਅਨ ਅਮਰੀਕੀ ਕੋਵਿਡ-19 ਦੇ ਵਿਰੁੱਧ ਟੀਕਾਕਰਨ ਦੇ ਇਕ ਕਦਮ ਨੇੜੇ ਹਨ। ਇਹ ਬੱਚੇ ਅਮਰੀਕਾ 'ਚ ਵੈਕਸੀਨ ਲਈ ਯੋਗ ਬਣਨ ਲਈ ਆਖਰੀ ਸਮੂਹਾਂ 'ਚੋਂ ਇੱਕ ਹੋਣਗੇ।
ਇਹ ਵੀ ਪੜ੍ਹੋ : ਅਮਰੀਕਾ: ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
ਐੱਫ.ਡੀ.ਏ. ਦੀ ਮਨਜ਼ੂਰੀ ਤੋਂ ਬਾਅਦ ਇਸ ਦੀ ਅਗਲੀ ਪ੍ਰਕਿਰਿਆ ਹੁਣ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸਨ (ਸੀ.ਡੀ.ਸੀ.) ਦੁਆਰਾ ਹੋਵੇਗੀ। ਸੀ.ਡੀ.ਸੀ. ਦੀ ਇੱਕ ਸਲਾਹਕਾਰ ਕਮੇਟੀ ਬਾਲ ਚਿਕਿਤਸਕ ਵੈਕਸੀਨ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਡੇਟਾ ਬਾਰੇ ਵਿਚਾਰ ਵਟਾਂਦਰੇ ਲਈ ਮੰਗਲਵਾਰ ਨੂੰ ਮੁਲਾਕਾਤ ਕਰੇਗੀ। ਜਿਸ ਉਪਰੰਤ ਸੀ.ਡੀ.ਸੀ. ਦੀ ਡਾਇਰੈਕਟਰ ਰੋਸ਼ੇਲ ਵੈਲੇਨਸਕੀ ਦੁਆਰਾ ਜਲਦੀ ਹੀ ਅੰਤਿਮ ਸੰਕੇਤ ਦੇਣ ਦੀ ਉਮੀਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ
ਇਸ ਉਮਰ ਸਮੂਹ ਦੇ ਬੱਚਿਆਂ 'ਤੇ ਵੈਕਸੀਨ ਦੀਆਂ ਕਲੀਨਿਕਲ ਅਜ਼ਮਾਇਸ਼ਾਂ 'ਚ ਫਾਈਜ਼ਰ ਵੈਕਸੀਨ ਪ੍ਰਾਪਤ ਕਰਨ ਵਾਲੇ ਤਕਰੀਬਨ 3,100 ਬੱਚਿਆਂ 'ਚੋਂ ਕਿਸੇ ਨੂੰ ਵੀ ਮਾਇਓਕਾਰਡਾਈਟਸ ਸਮੇਤ ਗੰਭੀਰ ਮਾੜੇ ਪ੍ਰਭਾਵਾਂ ਦਾ ਅਨੁਭਵ ਨਹੀਂ ਹੋਇਆ । ਵਾਇਰਸ ਸਬੰਧੀ ਅੰਕੜਿਆਂ ਅਨੁਸਾਰ 5-11 ਸਾਲ ਦੀ ਉਮਰ ਦੇ ਲਗਭਗ 2 ਮਿਲੀਅਨ ਬੱਚਿਆਂ ਨੂੰ ਕੋਰੋਨਾ ਹੋਇਆ ਹੈ ਅਤੇ 8,300 ਦੇ ਕਰੀਬ ਬੱਚੇ ਕੋਵਿਡ-19 ਨਾਲ ਹਸਪਤਾਲ 'ਚ ਭਰਤੀ ਹਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਬੱਚੇ ਆਈ.ਸੀ.ਯੂ. 'ਚ ਭਰਤੀ ਹੋਏ ਅਤੇ 100 ਤੋਂ ਵੱਧ ਦੀ ਮੌਤ ਵੀ ਹੋਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।