ਯੋਗਤਾ ਆਧਾਰਿਤ ਨਵੇਂ ਇਮੀਗ੍ਰੇਸ਼ਨ ਕਾਨੂੰਨ ''ਤੇ ਜਲਦੀ ਕਰਾਂਗਾ ਦਸਤਖਤ : ਟਰੰਪ

07/15/2020 6:25:19 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਯੋਗਤਾ ਆਧਾਰਿਤ ਨਵੇਂ ਇਮੀਗ੍ਰੇਸ਼ਨ ਕਾਨੂੰਨ 'ਤੇ ਦਸਤਖਤ ਕਰਨਗੇ। ਟਰੰਪ ਨੇ ਵ੍ਹਾਈਟ ਹਾਊਸ ਵਿਚ ਰੋਜ਼ ਗਾਰਡਨ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,'ਅਸੀ ਹੁਣ ਇਕ ਇਮੀਗ੍ਰੇਸ਼ਨ ਕਾਨੂੰਨ 'ਤੇ ਜਲਦੀ ਦਸਤਖਤ ਕਰਨ ਵਾਲੇ ਹਾਂ। ਇਹ ਯੋਗਤਾ (ਮੈਰਿਟ) ਆਧਾਰਿਤ ਹੋਵੇਗਾ। ਇਹ ਕਾਫੀ ਮਜ਼ਬੂਤ ਹੋਵੇਗਾ।'' ਉਹਨਾਂ ਨੇ ਕਿਹਾ,'''ਅਸੀਂ ਡੀ.ਏ.ਸੀ.ਏ. (Deferred Action for Childhood Arrivals) 'ਤੇ ਕੰਮ ਕਰਨ ਵਾਲੇ ਹਾਂ। ਕਿਉਂਕਿ ਅਸੀਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਅਤੇ ਮੈ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਥੋਂ ਤੱਕ ਕਿ ਰੂੜ੍ਹੀਵਾਦੀ ਰੀਪਬਲਕਿਨ ਵੀ ਡੀ.ਏ.ਸੀ.ਏ. ਦੇ ਨਾਲ ਕੁਝ ਹੁੰਦੇ ਦੇਖਣਾ ਚਾਹੁੰਦੇ ਹਨ।'' 

ਟਰੰਪ ਨੇ ਕਿਹਾ ਕਿ ਡੈਮੋਕ੍ਰੇਟ ਦੇ ਕੋਲ ਡੀ.ਏ.ਸੀ.ਏ. ਦੇ ਨਾਲ ਕੁਝ ਕਰਨ ਦਾ 3 ਸਾਲ ਦਾ ਸਮਾਂ ਸੀ ਪਰ ਉਸਨੇ ਹਮੇਸ਼ਾ ਨਿਰਾਸ਼ ਕੀਤਾ। ਰਾਸ਼ਟਰਪਤੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,'' ਉਹਨਾਂ ਨੇ ਹਮੇਸ਼ਾ ਨਿਰਾਸ਼ ਕੀਤਾ। ਉਹਨਾਂ ਨੇ ਇਸ ਦੀ ਰਾਜਨੀਤਕ ਵਰਤੋਂ ਕੀਤੀ। ਮੈਂ ਇਸ ਦੀ ਵਰਤੋਂ ਕੁਝ ਕਰਨ ਲਈ ਕਰ ਰਿਹਾ ਹਾਂ। ਅਸੀਂ ਇਕ ਬਹੁਤ ਸ਼ਕਤੀਸ਼ਾਲੀ ਇਮੀਗ੍ਰੇਸ਼ਨ ਕਾਨੂੰਨ 'ਤੇ ਦਸਤਖਤ ਕਰਾਂਗੇ। ਇਹ ਬਿਹਤਰੀਨ ਹੋਵੇਗਾ, ਇਹ ਯੋਗਤਾ 'ਤੇ ਆਧਾਰਿਤ ਹੋਵੇਗਾ। ਦੇਸ਼ ਜਿਸ ਨੂੰ 25-30 ਸਾਲ ਤੋਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਕੋਵਿਡ-19 ਕਲਸਟਰ ਗੁਆਂਢੀ ਸੂਬੇ ਨਾਲ ਸਬੰਧਤ

ਉੱਥੇ ਟਰੰਪ ਨਵੰਬਰ ਚੋਣਾਂ ਵਿਚ ਆਪਣੀ ਜਿੱਤ ਨੂੰ ਲੈਕੇ ਪੂਰੀ ਤਰ੍ਹਾਂ ਆਸਵੰਦ ਦਿਸੇ। ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਕੀ ਤੁਸੀਂ ਦੌੜ ਵਿਚ ਖੁਦ ਨੂੰ ਹਾਰਦੇ ਦੇਖਦੇ ਹੋ। ਕੀ ਤੁਸੀਂ ਖੁਦ ਨੂੰ ਹਾਰਦਾ ਹੋਇਆ ਦੇਖਦੇ ਹੋ।'' ਰਾਸ਼ਟਰਪਤੀ ਨੇ ਕਿਹਾ,''ਮੈਂ ਨਹੀਂ ਦੇਖਦਾ, ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਚੰਗੇ ਚੁਣਾਵੀ ਨੰਬਰ ਹਨ। ਇਹ ਦਮਨਕਾਰੀ ਚੋਣਾਂ ਨਹੀਂ ਹਨ। ਇਹ ਵਾਸਤਵਿਕ ਚੋਣਾਂ ਹਨ।'' ਇਸ ਵਿਚ ਪੁਲਸ ਕਰਮੀਆਂ ਵੱਲੋਂ ਅਫਰੀਕੀ ਅਮਰੀਕੀਆਂ ਦੀ ਹੱਤਿਆ ਕੀਤੇ ਜਾਣ ਦੇ ਸਵਾਲ 'ਤੇ ਟਰੰਪ ਇਕ ਰਿਪੋਟਰ 'ਤੇ ਭੜਕ ਪਏ ਅਤੇ ਗੋਰੇ ਲੋਕਾਂ ਨੂੰ ਵੀ ਪਰੇਸ਼ਾਨ ਕੀਤੇ ਜਾਣ ਦੀ ਗੱਲ ਕਰਨ ਲੱਗੇ। ਟਰੰਪ ਨੇ ਸੀ.ਬੀ.ਐੱਸ. ਦੀ ਰਿਪੋਟਰ ਕੈਥਰੀਨ ਹੈਰਿਜ ਨੂੰ ਕਿਹਾ,''ਗੋਰੇ ਲੋਕ ਵੀ ਹਨ। ਗੋਰੇ ਲੋਕ ਵੀ ਹਨ। ਕੀ ਬਕਵਾਸ ਸਵਾਲ ਹੈ।''


Vandana

Content Editor

Related News