ਭਾਰਤ-ਚੀਨ ਸੀਮਾ ਵਿਵਾਦ ''ਤੇ ਟਰੰਪ ਨੇ ਕਿਹਾ- ''ਚੀਨੀ ਹਮਲਾਵਰ ਰਵੱਈਏ ਦੀ ਹੋਈ ਪੁਸ਼ਟੀ''

07/02/2020 12:09:16 PM

ਵਾਸ਼ਿੰਗਟਨ (ਬਿਊਰੋ): ਭਾਰਤ-ਚੀਨ ਸੀਮਾ ਵਿਵਾਦ ਮਾਮਲੇ ਵਿਚ ਅਮਰੀਕਾ ਨੇ ਖੁੱਲ੍ਹੇ ਤੌਰ 'ਤੇ ਭਾਰਤ ਦਾ ਸਮਰਥਨ ਕੀਤਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਤਾਂ ਚੀਨੀ ਹਮਲਾਵਰ ਰੱਵਈਏ ਦਾ ਜਵਾਬ ਦੇਣ ਲਈ ਏਸ਼ੀਆ ਵਿਚ ਨਾ ਸਿਰਫ ਆਪਣੀ ਫੌਜ ਦੀ ਤਾਇਨਾਤੀ ਵਧਾਉਣ ਦੀ ਚਿਤਾਵਨੀ ਦਿੱਤੀ ਹੈ ਸਗੋਂ ਉੱਥੇ ਕਈ ਸੈਨੇਟਰਾਂ ਨੇ ਭਾਰਤ ਦੇ ਪੱਖ ਵਿਚ ਬਿੱਲ ਪੇਸ਼ ਕੀਤਾ। ਇਸ ਕ੍ਰਮ ਵਿਚ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਸੀਮਾ ਵਿਵਾਦ ਮੁੱਦੇ 'ਤੇ ਚੀਨੀ ਕਮਿਊਨਿਸਟੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ।

ਟਰੰਪ ਨੇ ਕਿਹਾ ਕਿ ਭਾਰਤ-ਚੀਨ ਸੀਮਾ ਵਿਵਾਦ 'ਤੇ ਚੀਨ ਦਾ ਹਮਲਾਵਰ ਰਵੱਈਆ ਦੁਨੀਆ ਦੇ ਹੋਰ ਹਿੱਸਿਆਂ ਵਿਚ ਚੀਨੀ ਹਮਲਾਵਰਤਾ ਦੇ ਪੈਟਰਨ ਦੇ ਨਾਲ ਫਿੱਟ ਬੈਠਦਾ ਹੈ। ਇਹ ਕਾਰਵਾਈ ਸਿਰਫ ਚੀਨੀ ਕਮਿਊਨਿਸਟ ਪਾਰਟੀ ਦੀ ਅਸਲ ਪ੍ਰਕਿਰਤੀ ਦੀ ਪੁਸ਼ਟੀ ਕਰਦੀ ਹੈ। ਉੱਥੇ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਚੀਨ ਤਣਾਅ 'ਤੇ ਅਸੀਂ ਕਰੀਬੀ ਨਜ਼ਰ ਰੱਖੇ ਹੋਏ ਹਾਂ।ਭਾਰਤ ਅਤੇ ਚੀਨ ਦੋਹਾਂ ਨੇ ਹੀ ਇਸ ਸਥਿਤੀ ਨੂੰ ਸ਼ਾਂਤ ਕਰਨ ਲਈ ਇੱਛਾ ਜ਼ਾਹਰ ਕੀਤੀ ਹੈ। ਅਸੀਂ ਮੌਜੂਦਾ ਸਥਿਤੀ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦੇ ਹਾਂ।

ਭਾਰਤ ਦੇ 59 ਚੀਨੀ ਐਪਸ 'ਤੇ ਪਾਬੰਦੀ ਲਗਉਣ ਦੇ ਕਦਮ ਦਾ ਸਵਾਗਤ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੂੰ ਬੇਰਹਿਮ ਦੱਸਿਆ।ਪੋਂਪਿਓ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੀ ਬੇਰਹਿਮੀ ਦਾ ਅਸਰ ਪੂਰੀ ਦੁਨੀਆ 'ਤੇ ਪੈਂਦਾ ਹੈ। ਉਹਨਾਂ ਨੇ ਕਿਹਾ,''ਅਸੀਂ ਕੁਝ ਮੋਬਾਇਲ ਐਪਸ 'ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਕਦਮ ਦਾ ਸਵਾਗਤ ਕਰਦੇ ਹਾਂ। ਪੋਂਪਿਓ ਨੇ ਇਹਨਾਂ ਐਪਸ ਨੂੰ ਸੀ.ਸੀ.ਪੀ. ਦੇ ਸਰਵੀਲਾਂਸ ਦਾ ਹਿੱਸਾ ਦੱਸਿਆ ਅਤੇ ਕਿਹਾ ਕਿ ਭਾਰਤ ਦੇ ਐਪਸ ਦੇ ਸਫਾਏ ਦੇ ਕਦਮ ਨਾਲ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਵਧਾਵਾ ਮਿਲੇਗਾ।ਜਿਵੇਂ ਭਾਰਤ ਦੀ ਸਰਕਾਰ ਨੇ ਖੁਦ ਵੀ ਕਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਰੋਨਾਵਾਇਰਸ ਦਾ ਕਹਿਰ ਬਰਕਰਾਰ, 24 ਘੰਟੇ 'ਚ 52,000 ਨਵੇਂ ਮਾਮਲੇ

ਉੱਥੇ ਯੂ.ਐੱਨ. ਵਿਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਰਹੀ ਨਿੱਕੀ ਹੈਲੀ ਨੇ ਵੀ ਚੀਨੀ ਐਪਸ ਨੂੰ ਬੈਨ ਕੀਤੇ ਜਾਣ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਵਿਚ ਚੀਨੀ ਫਰਮਾਂ ਦੀ ਮਲਕੀਅਤ ਵਲੇ 59 ਐਪਸ ਨੂੰ ਬੈਨ ਕੀਤਾ ਜਾਣਾ ਚੰਗਾ ਹੈ। ਭਾਰਤ ਨੇ ਦਿਖਾਇਆ ਹੈ ਕਿ ਉਹ ਚੀਨੀ ਹਮਲਾਵਰਤਾ ਦਾ ਮੂੰਹ ਤੋੜ ਜਵਾਬ ਦੇਵੇਗਾ। ਉੱਥੇ ਅਮਰੀਕਾ ਦੇ ਸਾਂਸਦਾਂ ਨੇ ਅਮਰੀਕੀ ਸਰਕਾਰ ਨੂੰ ਵੀ ਟਿਕਟਾਕ ਬੈਨ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਰੀਪਬਲਿਕਨ ਪਾਰਟੀ ਦੇ ਸੈਨੇਟਰ ਜੌਨ ਕਾਰਨਿਨ ਨੇ 'ਦੀ ਵਾਸ਼ਿੰਗਟਨ ਪੋਸਟ' ਵਿਚ ਛਪੀ ਇਕ ਖਬਰ ਨੂੰ ਟੈਗ ਕਰਦਿਆਂ ਆਪਣੇ ਟਵੀਟ ਵਿਚ ਕਿਹਾ,''ਖੂਨੀ ਝੜਪ ਦੇ ਬਾਅਦ ਭਾਰਤ ਵਿਚ ਟਿਕਟਾਕ ਅਤੇ ਦਰਜਨਾਂ ਚੀਨੀ ਐਪ  'ਤੇ ਪਾਬੰਦੀ ਲਗਾ ਦਿੱਤੀ।'' ਉਹਨਾਂ ਦਾ ਕਹਿਣਾ ਹੈ ਕਿ ਛੋਟੇ-ਛੋਟੇ ਵੀਡੀਓ ਸ਼ੇਅਰ ਕਰਨ ਵਾਲੇ ਐਪ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖਤਰਾ ਹਨ।


Vandana

Content Editor

Related News