ਮਾਈਕ੍ਰੋਸਾਫਟ ਦੇ 1200 ਯੂਜ਼ਰਜ਼ ਦੇ ਅਕਾਊਂਟ ਹਟਾਉਣ ਦੇ ਦੋਸ਼ੀ ਭਾਰਤੀ ਨੂੰ ਸਜ਼ਾ

Wednesday, Mar 24, 2021 - 11:49 AM (IST)

ਮਾਈਕ੍ਰੋਸਾਫਟ ਦੇ 1200 ਯੂਜ਼ਰਜ਼ ਦੇ ਅਕਾਊਂਟ ਹਟਾਉਣ ਦੇ ਦੋਸ਼ੀ ਭਾਰਤੀ ਨੂੰ ਸਜ਼ਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਸਥਿਤ ਕੈਲੀਫੋਰਨੀਆ ਦੀ ਅਦਾਲਤ ਨੇ ਨੌਕਰੀ ਤੋਂ ਕੱਢੇ ਜਾਣ ਦੇ ਬਾਅਦ ਕੰਪਨੀ ਦੇ ਸਰਵਰ ਤਕ ਪਹੁੰਚ ਬਣਾਉਣ ਅਤੇ ਮਾਈਕ੍ਰੋਸਾਫਟ ਦੇ ਲੱਗਭੱਗ 1200 ਯੂਜ਼ਰਜ਼ ਦੇ ਅਕਾਊਂਟ ਹਟਾਉਣ ਦੇ ਦੋਸ਼ੀ ਭਾਰਤੀ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਥੇ ਜਾਰੀ ਬਿਆਨ ਮੁਤਾਬਕ, ਦੀਪਾਂਸ਼ੂ ਖੇਰ ਨੂੰ 11 ਜਨਵਰੀ, 2021 ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਭਾਰਤ ਤੋਂ ਅਮਰੀਕਾ ਪਰਤਿਆ ਸੀ। 

ਪੜ੍ਹੋ ਇਹ ਅਹਿਮ ਖਬਰ-   ਕੈਨੇਡਾ : ਧੋਖਾਧੜੀ ਮਾਮਲੇ 'ਚ ਚਾਰ ਭਾਰਤੀ ਗ੍ਰਿਫ਼ਤਾਰ

ਖੇਰ ਨੂੰ ਉਸ ਦੇ ਖ਼ਿਲਾਫ਼ ਪੈਂਡਿੰਗ ਵਾਰੰਟ ਬਾਰੇ ਜਾਣਕਾਰੀ ਨਹੀਂ ਸੀ। ਅਮਰੀਕਾ ਦੇ ਕਾਰਜਕਾਰੀ ਅਟਾਰਨੀ ਰੈਂਡੀ ਗ੍ਰਾਸਮੈਨ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਨੁਕਸਾਨ ਪਹੁੰਚਣ ਵਾਲਾ ਕੰਮ ਕੰਪਨੀ ਲਈ ਤਬਾਹਕੁੰਨ ਸੀ। ਯੂ.ਐੱਸ. ਡਿਸਟ੍ਰਿਕਟ ਕੋਰਟ ਦੀ ਜੱਜ ਮਰਲਿਨ ਹਫ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਖੇਰ ਨੇ ਜਾਣਬੁੱਝ ਕੇ ਕੰਪਨੀ 'ਤੇ ਲੁਕਵਾਂ ਹਮਲਾ ਕੀਤਾ, ਜੋ ਪਹਿਲਾਂ ਤੋਂ ਸੋਚਿਆ-ਸਮਝਿਆ ਸੀ ਅਤੇ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ। ਅਦਾਲਤ ਨੇ ਖੇਰ ਨੂੰ 2 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ ਹੀ ਤਿੰਨ ਸਾਲ ਹੋਰ ਨਿਗਰਾਨੀ ਵਿਚ ਰੱਖਣ ਅਤੇ ਉਸ ਕਾਰਨ ਕੰਪਨੀ ਨੂੰ ਹੋਏ 5,67,084 ਡਾਲਰ ਦੇ ਨੁਕਸਾਨ ਦੀ ਪੂਰਤੀ ਕਰਨ ਦਾ ਵੀ ਹੁਕਮ ਦਿੱਤਾ ਹੈ।
 


author

Vandana

Content Editor

Related News