ਅਮਰੀਕਾ : ਓਕਲੈਂਡ ਚਿੜੀਆਘਰ ’ਚ ਜਾਨਵਰਾਂ ਨੂੰ ਲਾਈ ਗਈ ਕੋਰੋਨਾ ਵੈਕਸੀਨ

Monday, Jul 05, 2021 - 11:50 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਮਨੁੱਖਾਂ ਦੇ ਨਾਲ- ਨਾਲ ਕੋਰੋਨਾ ਵਾਇਰਸ ਨੇ ਜਾਨਵਰਾਂ ਉੱਪਰ ਵੀ ਆਪਣਾ ਹਮਲਾ ਬੋਲਿਆ ਹੈ। ਇਸ ਲਈ ਅਮਰੀਕਾ ਵਿੱਚ ਜਾਨਵਰਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਸਾਨ ਫ੍ਰਾਂਸਿਸਕੋ ਬੇ ਏਰੀਆ ਦੇ ਓਕਲੈਂਡ ਚਿੜੀਆਘਰ ਵਿੱਚ ਇੱਕ ਪ੍ਰਯੋਗਾਤਮਕ ਟੀਕੇ ਦੀ ਵਰਤੋਂ ਨਾਲ ਜਾਨਵਰਾਂ ਦੀਆਂ ਕਈ ਕਿਸਮਾਂ ਦੀ ਰੱਖਿਆ ਲਈ ਰਾਸ਼ਟਰੀ ਯਤਨ ਦੇ ਹਿੱਸੇ ਵਜੋਂ ਟਾਈਗਰ, ਬਿੱਲੀਆਂ, ਰਿੱਛਾਂ ਅਤੇ ਫੈਰੇਟਸ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾ ਲਗਾ ਰਿਹਾ ਹੈ। ਇਸ ਮੁਹਿੰਮ ਦੌਰਾਨ ਓਕਲੈਂਡ ਚਿੜੀਆਘਰ ਦੇ ਟਾਈਗਰਜ਼ ਜਿੰਜਰ ਅਤੇ ਮੌਲੀ ਇਸ ਹਫਤੇ ਟੀਕੇ ਲੈਣ ਵਾਲੇ ਪਹਿਲੇ ਦੋ ਜਾਨਵਰ ਸਨ।

ਜਾਨਵਰਾਂ ਦੀ ਵੈਕਸੀਨ ਦੀਆਂ ਖੁਰਾਕਾਂ ਨਿਊਜਰਸੀ ਵਿੱਚ ਵੈਟਰਨਰੀ ਫਾਰਮਾਸਿਊਟੀਕਲ ਕੰਪਨੀ ਜ਼ੋਏਟਿਸ ਵੱਲੋਂ ਦਾਨ ਅਤੇ ਵਿਕਸਿਤ ਕੀਤੀਆਂ ਗਈਆਂ ਹਨ। ਚਿੜੀਆਘਰ ਵਿੱਚ ਵੈਟਰਨਰੀ ਸੇਵਾਵਾਂ ਦੀ ਉਪ ਪ੍ਰਧਾਨ ਐਲੈਕਸ ਹਰਮਨ ਨੇ ਕਿਹਾ ਕਿ ਟਾਈਗਰਜ਼,  ਰਿੱਛ, ਪਹਾੜੀ ਸ਼ੇਰ ਅਤੇ ਫੇਰੇਟਸ ਆਦਿ ਜਾਨਵਰ ਦੋ ਖੁਰਾਕਾਂ ਪ੍ਰਾਪਤ ਕਰਨ ਵਾਲੇ ਪਹਿਲੇ ਗਰੁੱਪ ਵਿੱਚ ਹਨ ਅਤੇ ਪ੍ਰਾਈਮੇਟ, ਸੂਰ ਆਦਿ ਅਗਲੇ ਗਰੁੱਪ 'ਚ ਹਨ। ਇਸ ਤੋਂ ਇਲਾਵਾ ਚਿੜੀਆਘਰ ਨੇ ਸਮਾਜਕ ਦੂਰੀਆਂ ਲਈ ਵਰਤੋਂ ਕੀਤੀ ਹੈ ਅਤੇ ਸਟਾਫ ਨੇ ਵੀ ਜਾਨਵਰਾਂ  ਦੀਆਂ ਪ੍ਰਜਾਤੀਆਂ ਦੀ ਰੱਖਿਆ ਲਈ ਸਪੈਸ਼ਲ ਪਹਿਰਾਵੇ ਪਹਿਨੇ ਹਨ। ਜ਼ੋਏਟਿਸ ਲੱਗਭਗ 70 ਚਿੜੀਆਘਰਾਂ ਵਿੱਚ ਰਹਿਣ ਵਾਲੇ ਜਾਨਵਰਾਂ ਲਈ 11,000 ਤੋਂ ਵੱਧ ਖੁਰਾਕਾਂ ਦਾਨ ਕਰ ਰਿਹਾ ਹੈ।


Manoj

Content Editor

Related News