ਅਮਰੀਕਾ : ਫਲੋਰਿਡਾ ’ਚ ਕੀ-ਵੈਸਟ ਨੇੜੇ ਪਲਟੀ ਕਿਸ਼ਤੀ, 2 ਦੀ ਮੌਤ ਤੇ 10 ਲਾਪਤਾ

Saturday, May 29, 2021 - 12:22 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਲੋਰਿਡਾ ਦੇ ਸਮੁੰਦਰੀ ਤੱਟ ’ਤੇ ਕਿਊਬਾ ਨਾਲ ਸਬੰਧਤ ਇੱਕ ਕਿਸ਼ਤੀ ਦੇ ਪਲਟ ਜਾਣ ਨਾਲ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਵਿਅਕਤੀ ਲਾਪਤਾ ਹਨ। ਅਮਰੀਕਾ ਦੇ ਕੋਸਟ ਗਾਰਡ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਕੀ-ਵੈਸਟ ਤੋਂ 16 ਮੀਲ ਸਾਊਥਵੈਸਟ ’ਚ ਕਿਸ਼ਤੀ ਹਾਦਸੇ ਨਾਲ ਸਬੰਧਿਤ ਅੱਠ ਲੋਕਾਂ ਨੂੰ ਬਚਾਇਆ ਗਿਆ ਅਤੇ ਦੋ ਦੀ ਮੌਤ ਹੋ ਗਈ ਹੈ, ਜਦਕਿ ਕਈ ਯੂਨਿਟਾਂ ਵੱਲੋਂ ਲਾਪਤਾ ਹੋਏ ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ।

ਕੋਸਟ ਗਾਰਡ ਅਨੁਸਾਰ ਇਸ ਹਾਦਸੇ ਵਿੱਚ ਬਚੇ ਹੋਏ ਅੱਠ ਵਿਅਕਤੀਆਂ ਨੇ ਦੱਸਿਆ ਕਿ ਇਹ ਸਮੂਹ ਐਤਵਾਰ ਨੂੰ ਪੋਰਟੋ ਡੀ ਮਰੀਅਲ, ਕਿਊਬਾ ਤੋਂ ਚੱਲਿਆ ਸੀ ਅਤੇ ਇਨ੍ਹਾਂ ਦੀ ਕਿਸ਼ਤੀ ਬੁੱਧਵਾਰ ਸ਼ਾਮ ਨੂੰ ਹਾਦਸੇ ਦਾ ਸ਼ਿਕਾਰ ਹੋਈ। ਅਧਿਕਾਰੀਆਂ ਵੱਲੋਂ ਬਚੇ ਹੋਏ ਵਿਅਕਤੀਆਂ ਨੂੰ ਭੋਜਨ, ਪਾਣੀ ਅਤੇ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ। ਕੋਸਟ ਗਾਰਡ ਵੱਲੋਂ ਪਾਣੀ ਵਿੱਚ ਗਾਇਬ ਹੋਏ ਯਾਤਰੀਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਕਈ ਕਿਸ਼ਤੀਆਂ ਅਤੇ ਹੈਲੀਕਾਪਟਰ ਦੀ ਮੱਦਦ ਨਾਲ ਲੱਭਿਆ ਜਾ ਰਿਹਾ ਹੈ।


Manoj

Content Editor

Related News