ਅਮਰੀਕਾ ਦੇ ਇਸ ਰਾਜ ਨੇ ਗਰਭਪਾਤ ''ਤੇ ਪਾਬੰਦੀ ਨਾਲ ਸੰਬੰਧਤ ਬਿੱਲ ਨੂੰ ਦਿੱਤੀ ਮਨਜ਼ੂਰੀ
Friday, May 14, 2021 - 11:19 AM (IST)
ਆਸਟਿਨ (ਭਾਸ਼ਾ): ਅਮਰੀਕਾ ਦੇ ਟੈਕਸਾਸ ਵਿਚ ਗਰਭਪਾਤ ਸੰਬੰਧੀ ਇਕ ਬਿੱਲ 'ਤੇ ਰਾਜ ਦੇ ਸਾਂਸਦਾਂ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੁਣ ਗਰਭਅਵਸਥਾ ਦੇ 6 ਹਫ਼ਤੇ ਬਾਅਦ ਗਰਭਪਾਤ ਕਰਾਉਣ 'ਤੇ ਪਾਬੰਦੀ ਰਹੇਗੀ। ਜਦਕਿ ਇਸ ਸਮੇਂ ਤੱਕ ਜ਼ਿਆਦਾਤਰ ਔਰਤਾਂ ਨੂੰ ਇਹ ਪਤਾ ਵੀ ਨਹੀਂ ਚੱਲ ਪਾਉਂਦਾ ਕਿ ਉਹ ਗਰਭਵਤੀ ਹਨ। ਬਿੱਲ ਲਈ ਸੈਨੇਟ ਦੇ ਵੋਟ ਰੀਪਬਲਿਕਨ ਗਵਰਨਰ ਗ੍ਰੇਗ ਅਬੌਟ ਨੂੰ ਭੇਜ ਦਿੱਤੇ ਗਏ ਹਨ, ਜਿਹਨਾਂ ਦੇ ਇਸ ਕਾਨੂੰਨ 'ਤੇ ਦਸਤਖ਼ਤ ਕਰਨ ਦੀ ਸੰਭਾਵਨਾ ਹੈ।
ਇਸ ਕਾਨੂੰਨ ਦੇ ਪ੍ਰਭਾਵ ਵਿਚ ਆਉਣ ਨਾਲ ਟੈਕਸਾਸ ਅਮਰੀਕਾ ਦੇ ਹੋਰ ਉਹਨਾਂ ਰੀਪਬਲਿਕਨ ਅਗਵਾਈ ਵਾਲੇ ਰਾਜਾਂ ਦੀ ਸ਼੍ਰੇਣੀ ਵਿਚ ਆ ਜਾਵੇਗਾ ਜਿੱਥੇ ਇਸ ਤਰ੍ਹਾਂ ਦਾ ਬਿੱਲ ਪਾਸ ਹੋਇਆ ਹੈ। ਅਜਿਹੇ ਬਿੱਲ ਨੂੰ 'ਹਾਰਟਬੀਟ ਬਿੱਲ' ਦਾ ਨਾਮ ਦਿੱਤਾ ਗਿਆ ਹੈ। ਇਹ ਬਿੱਲ ਗਰਭ ਵਿਚ ਭਰੂਣ ਦੇ 'ਦਿਲ ਦੀ ਧੜਕਨ' ਦੇ ਪਤਾ ਲੱਗਣ ਦੇ ਬਾਅਦ ਗਰਭਪਾਤ 'ਤੇ ਪਾਬੰਦੀ ਲਗਾਉਂਦਾ ਹੈ। ਆਧੁਨਿਕ ਤਕਨੀਕ ਨਾਲ ਗਰਭਅਵਸਥਾ ਦੌਰਾਨ 6 ਹਫ਼ਤੇ ਤੋਂ ਪਹਿਲਾਂ ਵੀ ਭਰੂਣ ਦੇ ਪੂਰਨ ਤੌਰ 'ਤੇ ਵਿਕਸਿਤ ਨਾ ਹੋਣ ਦੇ ਬਾਵਜੂਦ ਉਸ ਦੀ ਧੜਕਨ ਦਾ ਪਤਾ ਲਗਾਇਆ ਜਾ ਸਕਦਾ ਹੈ। ਸਿਹਤ ਮਾਹਰਾਂ ਮੁਤਾਬਕ ਗਰਭਅਵਸਥਾ ਦਾ 11ਵਾਂ ਹਫ਼ਤਾ ਸ਼ੁਰੂ ਹੋਣ 'ਤੇ ਇਕ ਅਵਿਕਸਿਤ ਭਰੂਣ ਵਿਕਸਿਤ ਭਰੂਣ ਵਿਚ ਤਬਦੀਲ ਹੋ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਨੇ ਐਸਟ੍ਰਾਜ਼ੈਨੇਕਾ ਕੋਰੋਨਾ ਵੈਕਸੀਨ ਦੀ ਵਰਤੋਂ 'ਤੇ ਲਾਈ ਰੋਕ
ਭਾਵੇਂਕਿ ਟੈਕਸਾਸ ਦੇ ਬਿੱਲ ਵਿਚ ਰਾਜ ਦੇ ਅਧਿਕਾਰੀਆਂ ਨੂੰ ਇਸ ਪਾਬੰਦੀ ਨੂੰ ਲਾਗੂ ਕਰਨ ਤੋਂ ਰੋਕਿਆ ਗਿਆ ਹੈ। ਇਸ ਦੀ ਬਜਾਏ ਇਸ ਵਿਚ ਟੈਕਸਾਸ ਦੇ ਬਾਹਰ ਦੇ ਵੀ ਵਿਅਕਤੀ ਨੂੰ ਸਮੇਂ ਸੀਮਾ ਦੇ ਬਾਅਦ ਗਰਭਪਾਤ ਵਿਚ ਮਦਦ ਕਰਨ ਵਾਲੇ ਵਿਅਕਤੀ ਜਾਂ ਡਾਕਟਰ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ 10,000 ਡਾਲਰ ਤੱਕ ਦੇ ਵਿੱਤੀ ਹਰਜ਼ਾਨੇ ਦੀ ਵਿਵਸਥਾ ਕੀਤੀ ਗਈ ਹੈ।
ਨੋਟ- ਟੈਕਸਾਸ ਵਿਚ ਗਰਭਪਾਤ 'ਤੇ ਪਾਬੰਦੀ ਨਾਲ ਸੰਬੰਧਤ ਬਿੱਲ ਨੂੰ ਦਿੱਤੀ ਮਨਜ਼ੂਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।