ਯੂ ਐਸ ਐਸ ਇੰਡੀਆਨਾਪੋਲਿਸ ਦੇ ਬਚੇ ਹੋਏ ਸੈਨਿਕ ਦੀ 96 ਸਾਲ ਦੀ ਉਮਰ ''ਚ ਮੌਤ

05/12/2021 2:59:13 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ):: ਅਮਰੀਕਾ ਦਾ ਇੱਕ ਨੇਵੀ ਜਹਾਜ਼ ਯੂ ਐਸ ਐਸ ਇੰਡੀਆਨਾਪੋਲਿਸ ਜੋ ਕਿ ਜੁਲਾਈ 1945 ਵਿੱਚ ਡੁੱਬ ਗਿਆ ਸੀ, ਦੇ ਆਖਰੀ ਬਚੇ ਹੋਏ ਮੈਰੀਨਾਂ ਵਿੱਚੋਂ ਇੱਕ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਇਹ ਬਹਾਦਰ ਸੈਨਿਕ ਐਡਗਰ ਹੈਰਲ 96 ਸਾਲਾਂ ਦਾ ਸੀ ਅਤੇ ਟੇਨੇਸੀ ਦੇ ਕਲਾਰਕਸਵਿਲੇ ਵਿੱਚ ਟੇਨੇਸੀ ਸਟੇਟ ਵੈਟਰਨਜ਼ ਹੋਮ ਵਿੱਚ ਰਹਿੰਦਾ ਸੀ। ਹੈਰਲ ਉਸ 316 ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਜਾਪਾਨੀ ਫੌਜਾਂ ਦੇ ਹਮਲੇ ਵਿੱਚ ਬਚ ਗਿਆ ਸੀ। 

ਹੈਰਲ ਨੇ ਚਾਰ ਦਿਨਾਂ ਤੱਕ ਪਾਣੀ ਵਿੱਚ ਮੱਦਦ ਦੀ ਉਡੀਕ ਕੀਤੀ ਸੀ। ਹੈਰਲ ਸੰਬੰਧੀ ਇੱਕ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਉਸਨੇ ਸਮੁੰਦਰੀ ਜਹਾਜ਼ ਵਿੱਚ ਸਵਾਰ ਆਪਣੇ ਸਮੇਂ ਦੌਰਾਨ, ਪਰਮਾਣੂ ਬੰਬ ਦੇ ਹਿੱਸਿਆਂ ਦੀ ਰਾਖੀ ਵਿੱਚ ਸਹਾਇਤਾ ਕੀਤੀ ਸੀ। ਟਾਰਪੈਡਿੰਗ ਕਰਨ ਤੋਂ ਬਾਅਦ, ਉਹ ਆਪਣੇ ਸਮੁੰਦਰੀ ਜਹਾਜ਼ ਵਿੱਚ ਇੱਕ ਨਾਇਕ ਸੀ। 10 ਅਕਤੂਬਰ, 1924 ਨੂੰ, ਟਰਿੱਗ ਕਾਉਂਟੀ, ਕੈਂਟਕੀ ਵਿੱਚ ਜਨਮੇ, ਹੈਰਲ, ਦੂਜੇ ਵਿਸ਼ਵ ਯੁੱਧ ਦੌਰਾਨ ਸਮੁੰਦਰੀ ਫੌਜ ਵਿੱਚ ਸ਼ਾਮਿਲ ਹੋਏ ਅਤੇ ਪੈਸੀਫਿਕ ਵਿੱਚ ਯੂ ਐਸ ਐਸ ਇੰਡੀਆਨਾਪੋਲਿਸ ਵਿੱਚ ਤਾਇਨਾਤ ਸਨ।

ੜ੍ਹੋ ਇਹ ਅਹਿਮ ਖਬਰ- ਚੀਨ 'ਚ ਜਨਮ ਦਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ : ਰਿਪੋਰਟ

ਹੈਰਲ ਨੇ ਲੜਾਈ ਦੌਰਾਨ ਆਪਣੇ ਤਜ਼ਰਬੇ ਨੂੰ ਇੱਕ ਕਿਤਾਬ ਵਿੱਚ ਲਿਖਿਆ। ਇਸ ਕਿਤਾਬ ਦਾ ਨਾਮ " ਆਊਟ ਆਫ ਦ ਡੈਪਥਸ" ਸੀ। ਘਰ ਪਰਤਣ ਤੋਂ ਬਾਅਦ, ਹੈਰਲ ਨੇ ਪੇਲਾ ਵਿੰਡੋ ਕੰਪਨੀ ਵਿੱਚ ਇੱਕ ਡਿਸਟਰੀਬਿਊਟਰ ਦੇ ਤੌਰ ਤੇ ਕੰਮ ਕੀਤਾ। ਉਸ ਨੂੰ ਕਾਂਗਰੇਸਨਲ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਅਤੇ ਸਾਲ 2018 ਵਿੱਚ ਸਾਰਜੈਂਟ ਰੈਂਕ ਦੀ ਆਨਰੇਰੀ ਤਰੱਕੀ ਵੀ ਮਿਲੀ। ਹੈਰਲ ਆਪਣੇ ਪਿੱਛੇ ਉਸਦੇ ਬੇਟੇ, ਦੋ ਭਰਾ, ਇੱਕ ਜਵਾਈ, ਅੱਠ ਪੋਤੇ ਅਤੇ 14 ਪੜਪੋਤੇ-ਪੋਤੀਆਂ ਛੱਡ ਗਏ ਹਨ। ਯੂ ਐਸ ਐਸ ਇੰਡੀਆਨਾਪੋਲਿਸ 'ਤੇ ਹੋਏ ਹਮਲੇ ਵਿੱਚ 880 ਮਲਾਹ ਅਤੇ ਮਰੀਨ ਮਾਰੇ ਗਏ ਸਨ ਅਤੇ ਅਮਰੀਕਾ ਦੇ ਸਮੁੰਦਰੀ ਫੌਜ ਦੇ ਇਤਿਹਾਸ ਵਿੱਚ ਇਸ ਨੂੰ ਸਭ ਤੋਂ ਭਿਆਨਕ ਤਬਾਹੀ ਵਜੋਂ ਜਾਣਿਆ ਜਾਂਦਾ ਹੈ।


Vandana

Content Editor

Related News