ਭਾਰਤ ਨੂੰ 8 ਕਰੋੜ ਐਂਟੀ ਕੋਵਿਡ-19 ਟੀਕੇ ਦੇਵੇਗਾ ਅਮਰੀਕਾ
Thursday, Jun 10, 2021 - 11:41 AM (IST)
ਵਾਸ਼ਿੰਗਟਨ (ਭਾਸ਼ਾ): ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੇ 'ਕੋਵੈਕਸ' ਗਲੋਬਲ ਟੀਕਾ ਸਾਂਝਾ ਪ੍ਰੋਗਰਾਮ ਤਹਿਤ 8 ਕਰੋੜ ਐਂਟੀ ਕੋਵਿਡ-19 ਟੀਕੇ ਮਿਲਣਗੇ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਜਾਣਕਾਰੀ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ 2 ਜੂਨ ਨੂੰ ਘੋਸ਼ਣਾ ਕੀਤੀ ਸੀ ਕਿ ਉਹਨਾਂ ਦਾ ਦੇਸ਼ ਦੱਖਣ ਅਤੇ ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਨਾਲ ਅਫਰੀਕਾ ਨੂੰ ਕੋਵੈਕਸ ਪ੍ਰੋਗਰਾਮ ਜ਼ਰੀਏ ਆਪਣੇ ਭੰਡਾਰ ਵਿਚੋਂ ਐਂਟੀ ਕੋਵਿਡ-19 ਦੇ 2.5 ਕਰੋੜ ਟੀਕਿਆਂ ਵਿਚੋਂ ਕਰੀਬ 1.9 ਕਰੋੜ ਟੀਕੇ ਵੰਡੇਗਾ। ਇਹ ਕਦਮ ਉਹਨਾਂ ਦੇ ਪ੍ਰਸ਼ਾਸਨ ਦੇ ਜੂਨ ਦੇ ਅਖੀਰ ਤੱਕ ਦੁਨੀਆ ਭਰ ਵਿਚ 8 ਕਰੋੜ ਟੀਕੇ ਵੰਡਣ ਦੇ ਉਦੇਸ਼ ਦਾ ਹਿੱਸਾ ਹੈ। ਵ੍ਹਾਈਟ ਹਾਊਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਵੈਕਸ ਜ਼ਰੀਏ ਕਰੀਬ 1.9 ਕਰੋੜ ਟੀਕੇ ਵੰਡੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਯੂਟਾ 'ਚ ਏਸ਼ੀਅਨ ਫੂਡ ਟਰੱਕ ਨੂੰ ਬਣਾਇਆ ਨਸਲੀ ਨਫਰਤ ਦਾ ਸ਼ਿਕਾਰ
ਵਿਦੇਸ ਵਿਭਾਗ ਦੇ ਬੁਲਾਰੇ ਨੇਡ ਪ੍ਰਾਇਸ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ,''ਮੇਰੇ ਕੋਲ ਇਸ ਬਾਰੇ ਵਿਚ ਸਹੀ ਜਾਣਕਾਰੀ ਨਹੀਂ ਹੈ ਕਿ ਟੀਕੇ ਭਾਰਤ ਵਿਚ ਕਦੋਂ ਪਹੁੰਚਣਗੇ। ਜ਼ਾਹਰ ਤੌਰ 'ਤੇ ਭਾਰਤ ਨੂੰ 8 ਕਰੋੜ ਟੀਕੇ ਮਿਲਣਗੇ ਅਤੇ ਮੇਰੀ ਜਾਣਕਾਰੀ ਮੁਤਾਬਕ ਇਸ ਖੇਤਰ ਨੂੰ ਕਰੀਬ 60 ਲੱਖ ਟੀਕੇ ਦਿੱਤੇ ਗਏ ਹਨ। ਅਸੀਂ ਜਾਣਦੇ ਹਾਂ ਕਿ ਭਾਰਤ 'ਤੇ ਇਸ ਮਹਾਮਾਰੀ ਦਾ ਕਾਫੀ ਅਸਰ ਪਿਆ ਹੈ ਅਤੇ ਅਸੀਂ ਇਹਨਾਂ ਟੀਕਿਆਂ ਜ਼ਰੀਏ ਮਦਦ ਕੀਤੀ ਹੈ।ਟੀਕਾ ਸਾਂਝਾ ਕਰਨ ਦੀ ਇਸ ਘੋਸ਼ਣਾ ਤੋਂ ਪਹਿਲਾਂ ਵੀ ਮਦਦ ਕੀਤੀ ਗਈ ਹੈ। ਅਸੀਂ ਭਾਰਤ ਵਿਚ ਆਪਣੇ ਹਿੱਸੇਦਾਰਾਂ ਨਾਲ ਨੇੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਤਾਂ ਜੋ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਇਸ ਦੀ ਮਦਦ ਕੀਤੀ ਜਾ ਸਕੇ।'' ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਭਾਰਤ ਸਰਕਾਰ ਅਤੇ ਲੋਕਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਕਰਨ ਦੀ ਆਪਣੀ ਵਚਨਬੱਧਤਾ 'ਤੇ ਅਡਿੱਗ ਹੈ।
ਨੋਟ- ਅਮਰੀਕਾ ਵੱਲੋਂ ਭਾਰਤ ਨੂੰ 8 ਕਰੋੜ ਕੋਵਿਡ ਟੀਕੇ ਭੇਜਣ ਸੰਬੰਧੀ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।