ਨਿਊਯਾਰਕ ''ਚ ਬਰਫ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ

Sunday, Dec 20, 2020 - 10:13 AM (IST)

ਨਿਊਯਾਰਕ ''ਚ ਬਰਫ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਭਾਰੀ ਬਰਫ਼ਬਾਰੀ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ।ਇਸ ਬਰਫੀਲੇ ਤੂਫਾਨ ਨੇ ਸੜਕਾਂ ਉੱਪਰ ਬਰਫ਼ ਦੀ ਮੋਟੀ ਚਾਦਰ ਵਿਛਾ ਕੇ ਆਵਾਜਾਈ ਨੂੰ ਵੀ ਬੰਦ ਕਰਨ ਲਈ ਮਜ਼ਬੂਰ ਕੀਤਾ। ਇਸੇ ਭਾਰੀ ਬਰਫ਼ਬਾਰੀ ਦੌਰਾਨ ਪੁਲਸ ਨੇ ਵੀਰਵਾਰ ਨੂੰ ਨਿਊਯਾਰਕ ਵਿੱਚ 10 ਘੰਟਿਆਂ ਤੋਂ ਬਰਫ਼ ਹੇਠ ਕਾਰ ਵਿੱਚ ਫਸੇ ਹੋਏ ਇੱਕ 58 ਸਾਲਾ ਵਿਅਕਤੀ ਨੂੰ ਬਚਾਇਆ ਹੈ। 

PunjabKesari

ਨਿਊਯਾਰਕ ਪੁਲਸ ਦੇ ਇੱਕ ਬਿਆਨ ਮੁਤਾਬਕ, ਕੇਵਿਨ ਕ੍ਰੇਸਨ, ਜੋ ਨਿਊਯਾਰਕ ਦੇ ਕੈਂਡੋਰ ਦਾ ਰਹਿਣ ਵਾਲਾ ਹੈ, ਨੇ ਬੁੱਧਵਾਰ ਰਾਤ ਨੂੰ ਬਰਫ਼ਬਾਰੀ ਦੌਰਾਨ ਸੜਕ 'ਤੇ ਆਪਣੀ ਕਾਰ ਵਿੱਚ ਫਸਣ ਤੋਂ ਬਾਅਦ ਕਈ ਵਾਰ 911 'ਤੇ ਸੰਪਰਕ ਕੀਤਾ। ਇਸ ਦੌਰਾਨ ਅਧਿਕਾਰੀ ਸ਼ੁਰੂਆਤੀ ਤੌਰ 'ਤੇ ਭਾਰੀ ਬਰਫ਼ ਪੈਣ ਕਰਕੇ ਵਾਹਨ ਦਾ ਪਤਾ ਲਗਾਉਣ ਵਿੱਚ ਨਾਕਾਮਯਾਬ ਹੋਏ ਪਰ ਬਾਅਦ ਵਿੱਚ ਜਦੋਂ ਜ਼ੋਨ ਸਾਰਜੈਂਟ ਜੇਸਨ ਕਾਵਲੇ ਓਵੇਗੋ ਦੁਆਰਾ ਕਸਬੇ ਵਿੱਚ ਮੇਲ ਬਾਕਸਾਂ ਦੀ ਇੱਕ ਲੜੀ ਦੇ ਪਤੇ ਦੀ ਜਾਂਚ ਕਰਨ ਸਮੇਂ ਬਰਫ਼ ਦੀ ਖੁਦਾਈ ਦੌਰਾਨ ਇੱਕ ਕਾਰ ਦੇ ਸ਼ੀਸ਼ੇ ਨੂੰ ਵੱਜੀ ਟੱਕਰ ਨਾਲ ਕ੍ਰੇਸਨ ਦੀ ਜਾਣਕਾਰੀ ਮਿਲੀ। 

ਪੜ੍ਹੋ ਇਹ ਅਹਿਮ ਖਬਰ- ਚੀਨ : ਰਸਾਇਣਿਕ ਪਲਾਂਟ 'ਚ ਧਮਾਕਾ, 3 ਦੀ ਮੌਤ ਤੇ 4 ਲੋਕ ਜ਼ਖਮੀ

ਇਸ ਦੌਰਾਨ ਕ੍ਰੇਸਨ ਨੇ ਪੁਲਸ ਨੂੰ ਦੱਸਿਆ ਕਿ ਬਰਫ਼ਬਾਰੀ ਨੇ ਉਸਦੀ ਕਾਰ ਨੂੰ ਕਰੀਬ 4 ਫੁੱਟ ਤੱਕ ਬਰਫ਼ ਹੇਠਾਂ ਦੱਬ ਦਿੱਤਾ ਸੀ ਅਤੇ ਉਹ ਲੱਗਭਗ 10 ਘੰਟਿਆਂ ਤੋਂ ਬਿਨਾਂ ਹੀਟ ਦੇ ਵੱਧ ਸਮੇਂ ਲਈ ਕਾਰ ਵਿੱਚ ਹੀ ਫਸਿਆ ਹੋਇਆ ਸੀ।ਇਸ ਘਟਨਾ ਨਾਲ ਕ੍ਰੇਸਨ ਦੇ ਜ਼ਬਰਦਸਤ ਠੰਡ ਤੋਂ ਪੀੜਤ ਕਾਰਨ ਅਧਿਕਾਰੀਆਂ ਵੱਲੋਂ ਇਲਾਜ ਲਈ ਨੇੜਲੇ ਬਿੰਗਹੈਮਟਨ ਦੇ ਲੌਰਡਜ਼ ਹਸਪਤਾਲ ਲਿਜਾਇਆ ਗਿਆ।ਮੌਸਮ ਵਿਗਿਆਨੀਆਂ ਮੁਤਾਬਕ, ਓਵੇਗੋ ਦੇ ਆਸਪਾਸ ਦਾ ਇਲਾਕਾ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਅਤੇ ਇਸ ਖੇਤਰ ਨੇ 40 ਇੰਚ ਤੋਂ ਜ਼ਿਆਦਾ ਬਰਫ਼ ਨਾਲ ਰਿਕਾਰਡ ਤੋੜੇ ਹਨ।ਇਸਦੇ ਇਲਾਵਾ ਸੂਬੇ ਵਿੱਚ ਪੁਲਸ ਨੇ ਤੂਫਾਨ ਦੇ ਬਾਅਦ 600 ਤੋਂ ਵੱਧ ਹਾਦਸਿਆਂ ਨੂੰ ਦਰਜ਼ ਕੀਤਾ, ਜਿਸ ਨਾਲ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਵੀ ਹੋਈ ਹੈ।


author

Vandana

Content Editor

Related News