FDA ਨੇ ਕੋਵਿਡ-19 ਦੇ ਇਲਾਜ ਲਈ ਤੀਜੀ ਐਂਟੀਬੌਡੀ ਦਵਾਈ ਨੂੰ ਦਿੱਤੀ ਮਨਜ਼ੂਰੀ

Thursday, May 27, 2021 - 07:03 PM (IST)

FDA ਨੇ ਕੋਵਿਡ-19 ਦੇ ਇਲਾਜ ਲਈ ਤੀਜੀ ਐਂਟੀਬੌਡੀ ਦਵਾਈ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸਿਹਤ ਅਧਿਕਾਰੀਆਂ (FDA, Food and Drug Administration) ਨੇ ਕੋਵਿਡ-19 ਦੇ ਕਾਰਨ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਘੱਟ ਕਰਨ ਵਿਚ ਮਦਦ ਲਈ ਤੀਜੀ ਐਂਟੀਬੌਡੀ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਫ.ਡੀ.ਏ. ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਕੋਵਿਡ-19 ਦੇ ਹਲਕੇ ਤੋਂ ਮੱਧਮ ਲੱਛਣ ਵਾਲੇ ਮਰੀਜ਼ਾਂ ਲਈ ਗਲੈਕਸੋਸਮਿਥਕਲਾਇਨ ਅਤੇ ਵੀਰ ਬਾਇਓਤਕਨਾਲੌਜੀ ਦੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਇਹ ਦਵਾਈ ਕੋਵਿਡ-19 ਦੇ ਉਹਨਾਂ ਮਰੀਜ਼ਾਂ ਲਈ ਹੈ ਜਿਹਨਾਂ ਦੇ ਗੰਭੀਰ ਰੂਪ ਨਾਲ ਬੀਮਾਰ ਪੈਣ ਦਾ ਖਤਰਾ ਹੈ ਅਤੇ ਜਿਹਨਾਂ ਨੂੰ ਪਹਿਲਾਂ ਤੋਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਹਨ। ਪਹਿਲਾਂ ਤੋਂ ਉਪਲਬਧ ਅਜਿਹੀਆਂ ਦੋ ਦਵਾਈਆਂ ਦੀ ਮੰਗ ਬਹੁਤ ਘੱਟ ਹੈ ਕਿਉਂਕਿ ਉਹਨਾਂ ਦੀ ਵੰਡ ਵਿਚ ਸਾਜੋਸਾਮਾਨ ਸੰਬੰਧੀ ਰੁਕਾਵਟਾਂ ਹਨ ਅਤੇ ਉਹਨਾਂ ਦੀ ਉਪਲਬਧਤਾ ਨੂੰ ਲੈ ਕੇ ਭਰਮ ਦੀ ਸਥਿਤੀ ਹੈ। 

ਪੜ੍ਹੋ ਇਹ ਅਹਿਮ ਖਬਰ-  ਬ੍ਰਿਟੇਨ : ਪ੍ਰਿੰਸ ਚਾਰਲਸ ਨੇ ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ, ਕਹੀ ਇਹ ਗੱਲ

ਅਮਰੀਕੀ ਸਿਹਤ ਅਧਿਕਾਰੀ ਇਹਨਾਂ ਦੇ ਇਲਾਜ ਨੂੰ ਲੈਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ  ਨੇੜਲੇ ਦਵਾਈ ਵਿਕਰੇਤਾਵਾਂ ਦੇ ਬਾਰੇ ਵਿਚ ਜਾਣਕਾਰੀ ਦੇ ਰਹੇ ਹਨ। ਇਹ ਦਵਾਈਆਂ ਕਿਸੇ ਮਰੀਜ਼ ਵਿਚ ਬੀਮਾਰੀ ਦੇ ਲੱਛਣ ਦਿਖਾਈ ਦੇਣ ਦੇ 10 ਦਿਨਾਂ ਦੇ ਅੰਦਰ ਦੇਣੀ ਚਾਹੀਦੀ ਹੈ।


author

Vandana

Content Editor

Related News