ਅਮਰੀਕਾ ''ਚ 67 ਸਾਲ ਬਾਅਦ ਕਿਸੇ ਬੀਬੀ ਨੂੰ ਮੌਤ ਦੀ ਸਜ਼ਾ, ਜਾਣੋ ਪੂਰਾ ਮਾਮਲਾ

Tuesday, Oct 20, 2020 - 12:08 PM (IST)

ਅਮਰੀਕਾ ''ਚ 67 ਸਾਲ ਬਾਅਦ ਕਿਸੇ ਬੀਬੀ ਨੂੰ ਮੌਤ ਦੀ ਸਜ਼ਾ, ਜਾਣੋ ਪੂਰਾ ਮਾਮਲਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ 67 ਸਾਲ ਬਾਅਦ ਕਿਸੇ ਬੀਬੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮੌਤ ਦੀ ਸਜ਼ਾ ਪਾਉਣ ਵਾਲੀ ਬੀਬੀ ਨੂੰ ਕਿਸੇ ਗਰਭਵਤੀ ਬੀਬੀ ਦਾ ਕਤਲ ਕਰਨ ਅਤੇ ਉਸ ਦਾ ਪੇਟ ਫਾੜ ਕੇ ਬੱਚੇ ਨੂੰ ਅਗਵਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਮਰੀਕੀ ਅਦਾਲਤ ਦੇ ਆਦੇਸ਼ 'ਤੇ ਬੀਬੀ ਨੂੰ 8 ਦਸੰਬਰ ਨੂੰ ਜਾਨਲੇਵਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਅਸਲ ਵਿਚ 16 ਦਸੰਬਰ, 2004 ਨੂੰ 36 ਸਾਲਾ ਬੀਬੀ ਮਾਂਟੋਗੋਮੈਰੀ ਪਾਲਤੂ ਕੁੱਤਾ ਖਰੀਦਣ ਦੇ ਬਹਾਨੇ 23 ਸਾਲਾ ਗਰਭਵਤੀ ਬੀਬੀ ਸਟੀਨੇਟ ਦੇ ਮਿਸੌਰੀ ਸਥਿਤ ਘਰ ਪਹੁੰਚੀ ਸੀ। ਇਸ ਦੇ ਬਾਅਦ ਮਾਂਟੋਗੋਮੈਰੀ ਨੇ 8 ਮਹੀਨੇ ਦੀ ਗਰਭਵਤੀ ਸਟੀਨੇਟ ਦਾ ਰੱਸੀ ਨਾਲ ਗਲਾ ਦਬਾ ਦਿੱਤਾ ਅਤੇ ਫਿਸ ਦਾ ਪੇਟ ਫਾੜ ਕੇ ਬੱਚਾ ਲੈ ਕੇ ਫਰਾਰ ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਲੁਧਿਆਣੇ ਦੀ ਪੰਜਾਬਣ ਨੇ ਲਗਾਤਾਰ 5 ਸਾਲ ਪੜ੍ਹਾਈ 'ਚ ਮਾਰੀਆਂ ਮੱਲਾਂ, ਇਟਾਲੀਅਨ ਵੀ ਕਰਨ ਲੱਗੇ ਸਲਾਮ

ਪੁਲਸ ਨੇ ਪੜਤਾਲ ਦੇ ਬਾਅਦ ਮਾਂਟੋਗੋਮੈਰੀ ਨੂੰ ਗ੍ਰਿਫ਼ਤਾਰ ਕਰ ਲਿਆ। ਮਿਸੌਰੀ ਦੀ ਇਕ ਅਦਾਲਤ ਵਿਚ ਮਾਂਟੋਗੋਮੈਰੀ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਸੀ ਅਤੇ ਫਿਰ 2008 ਵਿਚ ਉਸ ਨੂੰ ਅਗਵਾ ਅਤੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਦੇ ਬਾਅਦ ਮਾਂਟੋਗੋਮੈਰੀ ਨੇ ਕਈ ਸੰਘੀ ਅਦਾਲਤਾਂ ਵਿਚ ਅਪੀਲ ਕੀਤੀ ਪਰ ਹਰ ਜਗ੍ਹਾ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ।

ਮਾਂਟੋਗੋਮਰੀ ਦੀ ਉਮਰ ਹੁਣ 52 ਸਾਲ ਹੋ ਗਈ ਹੈ ਅਤੇ ਉਸ ਨੂੰ ਇੰਡੀਆਨਾ ਦੀ ਟੇਰੇ ਹੌਤੇ ਜੇਲ੍ਹ ਵਿਚ ਰੱਖਿਆ ਗਿਆ ਹੈ। ਇੱਥੇ ਹੀ ਉਸ ਨੂੰ 8 ਦਸੰਬਰ ਨੂੰ ਜਾਨਲੇਵਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮਾਂਟੋਗੋਮੈਰੀ ਨੇ ਜਿਹੜੀ ਬੱਚੀ ਨੂੰ ਅਗਵਾ ਕੀਤਾ ਸੀ, ਉਸ ਦੀ ਉਮਰ ਹੁਣ 16 ਸਾਲ ਹੋ ਗਈ ਹੈ। ਬੱਚੀ ਨੂੰ ਉਸ ਦੇ ਪਿਤਾ ਨੂੰ ਸੌਂਪਣ ਦਾ ਆਦੇਸ਼ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਅਮਰੀਕਾ ਵਿਚ ਕਰੀਬ 20 ਸਾਲ ਦੀ ਰੋਕ ਦੇ ਬਾਅਦ 3 ਮਹੀਨੇ ਪਹਿਲਾਂ ਹੀ ਮੌਤ ਦੀ ਸਜ਼ਾ ਮੁੜ ਬਹਾਲ ਹੋ ਚੁੱਕੀ ਹੈ। ਇਸ ਦੇ ਬਾਅਦ ਵੀ ਲਿਸਾ ਮਾਂਟੋਗੋਮੈਰੀ 9ਵੀਂ ਸੰਘੀ ਕੈਦੀ ਹੈ, ਜਿਸ ਨੂੰ ਇਹ ਸਜ਼ਾ ਮਿਲੇਗੀ। ਅਮਰੀਕਾ ਵਿਚ 1953 ਵਿਚ ਆਖਰੀ ਵਾਰ ਕਿਸੇ ਬੀਬੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। 


author

Vandana

Content Editor

Related News