ਅਮਰੀਕਾ : 28ਵੇਂ ਸਲਾਨਾ ਨਗਰ ਕੀਰਤਨ ਨੇ ਸਿਰਜ਼ਿਆ ਖਾਲਸਾਈ ਰੰਗ (ਤਸਵੀਰਾਂ)

Monday, Apr 25, 2022 - 11:20 AM (IST)

ਅਮਰੀਕਾ : 28ਵੇਂ ਸਲਾਨਾ ਨਗਰ ਕੀਰਤਨ ਨੇ ਸਿਰਜ਼ਿਆ ਖਾਲਸਾਈ ਰੰਗ (ਤਸਵੀਰਾਂ)

ਫਰਿਜ਼ਨੋ (ਨੀਟਾ ਮਾਛੀਕੇ): ਅਮਰੀਕਾ ਵਿਖੇ ਕੈਲੀਫੋਰਨੀਆ ਵਿੱਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ "ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ" ਵਿਖੇ ਸੈਂਟਰਲ ਵੈਲੀ ਵਿਖੇ ਵਿਸਾਖੀ ਅਤੇ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ 28ਵਾਂ ਵਿਸ਼ਾਲ ਨਗਰ ਕੀਰਤਨ ਹੋਇਆ। ਜਿਸ ਸਮੇਂ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜੱਥਿਆ ਨੇ ਸਿਰਕਤ ਕੀਤੀ। ਸਵੇਰ ਸਮੇਂ ਗੁਰੂਘਰ ਵਿਖੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਵਿਸ਼ੇਸ਼ ਸਮਾਗਮ ਹੋਏ। ਨਗਰ ਕੀਰਤਨ ਦੀ ਸੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆ ਸਟੇਟ ਦੇ ਝੰਡੇ ਮਗਰ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਮਗਰ ਅਨੇਕਾ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇਂ ਅਮੈਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। 

PunjabKesari
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ 'ਤੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸ਼ਰੀ ਅਤੇ ਰੰਗ-ਬਰੰਗੀਆਂ ਪੱਗਾਂ ਅਤੇ ਚੁੰਨੀਆਂ ਦੁਆਰਾ ਆਮ ਦਿਸ ਰਹੀ ਸੀ। ਜਿਸ ਵਿੱਚ ਬੱਚਿਆਂ ਬਜੁਰਗਾਂ ਤੋਂ ਇਲਾਵਾ ਸਮੂਹ ਧਰਮਾਂ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਭਰਿਆ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੂਰੂ ਸਿਮਰਨ ਅਤੇ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆ ਅਤੇ ਸਤਿ ਕਰਤਾਰ ਵਾਲਿਆਂ ਵੱਲੋਂ ਬੱਚਿਆਂ ਲਈ ਫਰੀ ਦਸਤਾਰ ਬੰਨਣ ਦੇ ਬੂਥ ਲੱਗੇ ਹੋਏ ਸਨ। ਜਿੱਥੇ ਅਮੈਰੀਕਨ ਮੂਲ ਦੇ ਬੱਚਿਆਂ ਨੇ ਵੀ ਦਸਤਾਰ ਸਜ਼ਾ ਕੇ ਮਾਣ ਮਹਿਸੂਸ ਕੀਤਾ।  

PunjabKesari

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਖਰੀਦਦਾਰੀ ਕਰ ਕੇ ਭਾਰਤੀਆਂ ਲਈ ਕਰੋੜਾਂ ਰੁਪਏ ਜਿੱਤਣ ਦਾ ਵੱਡਾ ਮੌਕਾ 

ਇਸ ਨਗਰ ਕੀਰਤਨ ਦੌਰਾਨ ਗੁਰੂਘਰ ਦੇ ਅੰਦਰ ਵੱਖ ਵੱਖ ਸੁਆਦਿਸ਼ਟ ਖਾਣੇ ਦੇ ਸਟਾਲ ਲੱਗੇ ਹੋਏ ਸਨ। ਜਿੰਨ੍ਹਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ। ਮੀਰੀ-ਪੀਰੀ ਗਰੁੱਪ ਵੱਲੋਂ ਤਾਜ਼ੇ ਜੂਸ ਦੇ ਲੰਗਰ ਵੀ ਗਰਮੀ ਦੇ ਮੌਸਮ ਵਿੱਚ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਵਸਤਾ ਅਤੇ ਰਸਤਾ ਦੀਆਂ ਦੁਕਾਨਾ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਸਮੁੱਚੇ ਨਗਰ ਕੀਰਤਨ ਵਿੱਚ ਸੰਗਤਾ ਦੇ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਦੇ ਭਾਰੀ ਇਕੱਠ ਨੇ ਆਪਣੇ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਹਾਜ਼ਰੀਆਂ ਭਰੀਆਂ। ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆਂ ਅਤੇ ਮਜਬੂਤ ਕੀਤੇ ਗਏ ਸਨ। ਇਸ ਤੋਂ ਇਲਾਵਾਂ ਇਲਾਕੇ ਭਰ ਦੇ ਗੁਰੂਘਰ ਅਤੇ ਸੰਗਤਾਂ ਵਧਾਈ ਦੇ ਪਾਤਰ ਹਨ। ਜਿੰਨ੍ਹਾਂ ਸਭ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿਬੜਿਆ।


author

Vandana

Content Editor

Related News