ਅਮਰੀਕੀ ਪਰਿਵਾਰਾਂ ਨੇ 2019 ''ਚ 241 ਭਾਰਤੀ ਬੱਚੇ ਲਏ ਗੋਦ

05/07/2020 11:16:18 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਅਧਿਕਾਰਤ ਰਿਪੋਰਟ ਦੇ ਮੁਤਾਬਕ ਅਮਰੀਕੀ ਪਰਿਵਾਰਾਂ ਨੇ 2019 ਵਿਚ 241 ਭਾਰਤੀ ਬੱਚਿਆਂ ਨੂੰ ਗੋਦ ਲਿਆ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸੰਬੰਧ ਵਿਚ ਆਪਣੀ 12ਵੀਂ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਵਿੱਤੀ ਸਾਲ 2019 ਵਿਚ ਦੂਤਾਵਾਸ ਅਧਿਕਾਰੀਆਂ ਨੇ ਅਮਰੀਕੀ ਨਾਗਰਿਕਾਂ ਵੱਲੋਂ ਵਿਦੇਸ਼ਾਂ ਵਿਚ ਗੋਦ ਲਏ 2,677 ਬੱਚਿਆਂ ਅਤੇ ਅਮਰੀਕਾ ਵਿਚ ਗੋਦ ਲਏ 294 ਬੱਚਿਆਂ ਨੂੰ 2,971 ਪ੍ਰਵਾਸੀ ਵੀਜ਼ਾ ਜਾਰੀ ਕੀਤੇ।

ਰਿਪੋਰਟ ਦੇ ਮੁਤਾਬਕ 2019 ਵਿਚ ਚੀਨ ਤੋਂ 819, ਯੂਕਰੇਨ ਤੋਂ 298, ਕੋਲੰਬੀਆ ਤੋਂ 244, ਭਾਰਤ ਤੋਂ 241 ਅਤੇ ਦੱਖਣੀ ਕੋਰੀਆ ਤੋਂ 166 ਬੱਚੇ ਗੋਦ ਲਏ। ਬੱਚਿਆਂ ਸੰਬੰਧੀ ਮਾਮਲਿਆਂ 'ਤੇ ਵਿਸ਼ੇਸ਼ ਸਲਾਹਕਾਰ ਮਿਸ਼ੇਲ ਬਰਨੀ ਟੋਥ ਨੇ ਪੱਤਰਕਾਰ ਸੰਮੇਲਨ ਦੇ ਦੌਰਾਨ ਕਿਹਾ ਕਿ ਇਸ ਰਿਪੋਰਟ ਵਿਚ ਅਮਰੀਕੀ ਪਰਿਵਾਰਾਂ ਵੱਲੋਂ ਹੋਰ ਦੇਸ਼ਾਂ ਤੋਂ ਗੋਦ ਲਏ ਬੱਚਿਆਂ ਦੀ ਕੁੱਲ ਗਿਣਤੀ ਵਿਚ ਗਿਰਾਵਟ ਦੇਖੀ ਗਈ। ਇਸ ਦਾ ਮੁੱਖ ਕਾਰਨ ਦੋ ਦੇਸ਼ਾਂ, ਚੀਨ ਅਤੇ ਇਥੋਪੀਆ ਤੋਂ ਗੋਦ ਲਏ ਬੱਚਿਆਂ ਦੀ ਗਿਣਤੀ ਵਿਚ ਆਈ ਗਿਰਾਵਟ ਹੈ। ਗੋਦ ਲਏ ਗਏ ਚੀਨੀ ਬੱਚਿਆਂ ਦੀ ਗਿਣਤੀ ਵਿਚ 656 ਅਤੇ ਇਥੋਪੀਆ ਦੇ ਬੱਚਿਆਂ ਦੀ ਗਿਣਤੀ ਵਿਚ 166 ਦੀ ਗਿਰਾਵਟ ਦੇਖੀ ਗਈ। ਉਹਨਾਂ ਨੇ ਕਿਹਾ ਕਿ ਇਸ ਗਿਰਾਵਟ ਦਾ ਕਾਰਨ ਇਹਨਾਂ ਦੇਸ਼ਾਂ ਵਿਚ ਲਗਾਤਾਰ ਆ ਰਹੀਆਂ ਸਮਾਜਿਕ, ਆਰਥਿਕ ਜਾਂ ਕਾਨੂੰਨੀ ਤਬਦੀਲੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਧਾਰਕਾਂ ਦੇ ਲਈ ਕੀਤੀ ਇਹ ਮੰਗ

ਟੋਥ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਡਿੱਗ ਰਹੀ ਇਸ ਗਿਣਤੀ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੇਸ਼ ਤੋਂ ਵਾਂਝੇ ਬੱਚਿਆਂ ਨੂੰ ਹੋਰ ਦੇਸ਼ ਵਿਚ ਗੋਦ ਦੇਣ ਦੀ ਬਜਾਏ ਘਰੇਲੂ ਪੱਧਰ 'ਤੇ ਗੋਦ ਦੇਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਬੱਚਿਆਂ ਨੂੰ ਗੋਦ ਲਿਆ ਜਾਣਾ ਕਾਫੀ ਪ੍ਰਭਾਵਿਤ ਹੋਇਆ ਹੈ ਪਰ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਇਹ ਰੁੱਕ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਚਮਤਕਾਰ! 30 ਦਿਨ ਤੱਕ ਵੈਂਟੀਲੇਟਰ 'ਤੇ, ਹਾਰਟ ਫੇਲ ਕੋਰੋਨਾ ਪੀੜਤ ਸ਼ਖਸ ਦੀ ਬਚੀ ਜਾਨ


Vandana

Content Editor

Related News